ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਥਾਣਾ ਪਤਾਰਾ ਦੇ ਐਸ.ਐਚ.ਉ ਰਸ਼ਪਾਲ ਸਿੰਘ, ਐਸ.ਆਈ ਲਖਵਿੰਦਰ ਸਿੰਘ ਅਤੇ ਮੁਲਾਜ਼ਮਾਂ ਨੇ ਆਪਣੇ ਦੋ ਬਚਿਆਂ ਨੂੰ ਜਾਂਨੋਂ ਮਾਰਨ ਵਾਲਾ ਪਿਉ ਅਤੇ ਉਸਦੇ ਸਾਥੀ ਰਿਸ਼ਤੇਦਾਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਪਤਾਰਾ ਦੇ ਐਸ.ਐਚ.ਉ ਰਛਪਾਲ ਸਿੰਘ ਨੇ ਦਸਿਆ ਮਾਨਯੋਗ ਅਦਾਲਤ ਵਲੋਂ ਭਗੋੜਾ ਕਰਾਰ ਦਿੱਤੇ ਮੁਲਜ਼ਮ ਰਣਜੀਤ ਮੰਡਲ ਪੁੱਤਰ ਮਦਨ ਮੰਡਲ, ਪਿੰਡ ਪਟੋਰੀ, ਜਿਲਾ ਦਰਬੰਗਾਂ (ਬਿਹਾਰ) ਹਾਲ ਵਾਸੀ ਅਰਮਾਨ ਨਗਰ ਦਕੋਹਾ, ਹਾਲ ਵਾਸੀ ਕਾਦੀਆ ਵਾਲੀ ਥਾਣਾ ਸਦਰ ਜਮਸ਼ੇਰ ਜਿਸਦੇ ਖਿਲਾਫ ਥਾਣਾ ਪਤਾਰਾ ਵਿਖੇ ਮੁੱਕਦਮਾਂ ਨੰਬਰ 119, ਮਿਤੀ 11.12.20 ਨੂੰ ਦਰਜ਼ ਕੀਤਾ ਗਿਆ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਮੁਲਜ਼ਮ ਰਣਜੀਤ ਮੰਡਲ ਨੇ ਮਿਤੀ 01 ਦਸੰਬਰ 2020 ਨੂੰ ਆਪਣੇ ਦੋ ਬੱਚੇ ਲੜਕੀ ਅਨਮੋਲ ਕੁਮਾਰੀ 05 ਸਾਲ ਅਤੇ ਲੜਕਾ ਰਾਕੇਸ਼ ਕੁਮਾਰ 03 ਸਾਲ ਨੂੰ ਆਪਣੀ ਮਾਂ, ਭਰਾ ਅਤੇ ਭੈਣ ਦੀ ਮਦਦ ਨਾਲ ਉਨ੍ਹਾਂ ਨੂੰ ਗਲਾ ਘੁੱਟ ਕੇ ਮਾਰ ਕੇ ਪਿੰਡ ਤੱਲਣ ਦੇ ਬਾਹਰ ਇੱਕ ਛੱਪੜ ਵਿੱਚ ਉਨ੍ਹਾਂ ਦੀਆਂ ਲਾਂਸ਼ਾ ਸੁੱਟ ਦਿੱਤੀਆਂ ਸਨ। ਜਿਨ੍ਹਾਂ ਦੀਆਂ ਲਾਸ਼ਾਂ 10 ਦਸੰਬਰ 2020 ਨੂੰ ਛੱਪੜ ਵਿੱਚ ਤੈਰਦੀਆਂ ਮਿਲੀਆਂ ਸਨ। ਇਸ ਘਟਨਾਂ ਸਬੰਧੀ ਮੁਲਜ਼ਮ ਦੀ ਪਤਨੀ ਰੰਗੀਲੀ ਦੇ ਬਿਆਨ ਤੇ ਥਾਣਾ ਪਤਾਰਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਪਰ ਮੁਲਜ਼ਮ ਆਪਣੇ ਬਚਿੱਆਂ ਨੂੰ ਮਾਰਨ ਤੋ ਬਾਅਦ ਫਰਾਰ ਹੋ ਗਿਆ ਸੀ ਜਿਸਨੂੰ ਮਾਨਯੋਗ ਅਦਾਲਤ ਨੇ ਇਸ ਮੁੱਕਦਮੇ ਵਿੱਚ ਭਗੋੜਾ (ਪੀ.ਓ) ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਰਣਜੀਤ ਮੰਡਲ ਤੋਂ ਕੀਤੀ ਗਈ ਪੁਛਗਿੱਛ ਦੋਰਾਨ ਉਸਨੇ ਦਸਿਆ ਉਸਦਾ ਉਸਦੀ ਪਤਨੀ ਰੰਗੀਲੀ ਦੇਵੀ ਨਾਲ ਲੜਾਈ ਝਗੜਾ ਰਹਿੰਦਾ ਸੀ, ਜਿਸਨੁੰ ਉਹ ਛੱਡਣਾ ਚਾਹੁੰਦਾ ਸੀ। ਉਸਨੇ ਦਸਿਆ ਉਸਦੀ ਮਾਤਾ ਬੀਨਾ ਦੇਵੀ, ਭਰਾ ਸੰਗੀਤ ਮੰਡਲ ਅਤੇ ਭੈਣ ਪੂਜਾ ਨੇ ਉਸਾਇਆ ਕਿ ਦੋਨੋ ਬਚਿੱਆ ਨੂੰ ਮਾਰ ਦੇ ਤੇ ਅਸੀਂ ਤੇਰਾ ਵਿਆਹ ਕਿਸੇ ਹੋਰ ਚੰਗੀ ਲੜਕੀ ਨਾਲ ਕਰ ਦੇਵਾਂਗੇ। ਜਿਨ੍ਹਾਂ ਦੇ ਕਹਿਣ ਤੇ ਮੈਂ ਆਪਣੇ ਦੋਨੋਂ ਬੱਚੇ ਆਪਣੀ ਪਤਨੀ ਰੰਗੀਲੀ ਪਾਸੋ ਖੋਹ ਕੇ ਆਪਣੇ ਭਰਾ ਸੰਗੀਤ ਮੰਡਲ ਦੇ ਘਰ ਲੈ ਆਇਆ। ਜਿੱਥੇ ਅਸੀ ਦੋਨਾਂ ਬਚਿਆਂ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਮਾਰਨ ਤੋ ਬਾਅਦ ਦੋਨੋ ਬਚਿੱਆ ਨੂੰ ਪਿੰਡ ਤੱਲਣ ਦੇ ਬਾਹਰ ਵਾਰ ਛੱਪੜ ਵਿੱਚ ਸੁੱਟ ਦਿੱਤਾ। ਉਸਤੋ ਬਾਅਦ ਮੈਂ ਲੁਧਿਆਣੇ ਕਰੀਬ ਦੋ ਮਹੀਨੇ ਰਿਹਾ ਅਤੇ ਬਾਅਦ ਵਿੱਚ ਮੇਰੀ ਮਾਂ ਬੀਨਾ ਅਤੇ ਭਰਾ ਸੰਗੀਤ ਮੰਡਲ ਜੋ ਇਸ ਘਟਨਾ ਤੋ ਬਾਅਦ ਲੁੱਕ ਛਿੱਪ ਕੇ ਪਿੰਡ ਕਾਦੀਆ ਵਾਲ ਰਹਿੰਦੇ ਸਨ। ਮੈ ਵੀ ਉਹਨਾਂ ਪਾਸ ਪਿੰਡ ਕਾਦੀਆ ਵਾਲ ਥਾਣਾ ਜਮਸ਼ੇਰ ਰਹਿਣ ਲੱਗ ਗਿਆ। ਜਿੱਥੇ ਮੇਰੀ ਭੈਣ, ਮਾਂ ਅਤੇ ਭਰਾ ਸੰਗੀਤ ਮੰਡਲ ਨੇ ਆਪਣੇ ਵਾਅਦੇ ਮੁਤਾਬਿਕ ਮੇਰੀ ਦੁਬਾਰਾ ਸ਼ਾਦੀ ਸੀਮਾਂ ਕੁਮਾਰੀ ਪੁੱਤਰੀ ਗਣੇਸ਼ ਰਾਓ ਵਾਸੀ ਡਮੋਰੀ ਕਲਾਂ ਬਿਹਾਰ ਹਾਲ ਵਾਸੀ ਕਾਦੀਆ ਵਾਲ ਨਾਲ 8 ਮਹੀਨੇ ਪਹਿਲਾਂ ਕਰ ਦਿੱਤੀ। ਥਾਣਾ ਮੁੱਖੀ ਨੇ ਦਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਲੋੜੀਦੇ ਦੋਸ਼ੀ ਰਣਜੀਤ ਮੰਡਲ, ਉਸਦੀ ਮਾਤਾ ਬੀਨਾ ਮੰਡਲ, ਭਰਾ ਸੰਗੀਤ ਮੰਡਲ ਅਤੇ ਭੈਣ ਪੂਜਾ ਪਤਨੀ ਜਤਿੰਦਰ ਕੁਮਾਰ ਉਰਫ ਜੀਤਾ ਵਾਸੀ ਜਗਰਾਲ ਥਾਣਾ ਜਮਸ਼ੇਰ ਜਲੰਧਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਤੋ ਇਲਾਵਾ ਰਣਜੀਤ ਕੁਮਾਰ ਦੇ ਖਿਲਾਫ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਅਤੇ ਪੀ.ਓ ਕਰਾਰ ਦਿਤੇ ਹੋਣ ਕਰਕੇ ਮੁੱਕਦਮਾਂ ਨੰਬਰ 90 ਮਿਤੀ 02.12.2021 ਅ/ਧ 174-ਏ ਭ:ਦ ਥਾਣਾ ਪਤਾਰਾ ਦਰਜ ਰਜਿਸਟਰ ਕਰਕੇ ਇਸ ਮੁੱਕਮਦਾਂ ਵਿੱਚ ਵੀ ਗਿ੍ਰਫਤਾਰ ਕੀਤਾ ਗਿਆ ਹੈ।
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਥਾਣਾ ਪਤਾਰਾ ਦੀ ਪੁਲਿਸ ਨੇ ਤਿੰਨ ਮੋਟਰਸਾਇਕਲ ਚੋਰਾਂ ਨੂੰ ਕਾਬੂ ਕੀਤਾ ਹੈ। ਐਸ.ਐਚ.ਓ ਰਛਪਾਲ ਸਿੰਘ ਸਿੱਧੂ ਨੇ ਦਸਿਆ ਐਸ.ਆਈ ਬਲਵੀਰ ਸਿੰਂਘ ਨੇ ਨਾਕਾਬੰਦੀ ਦੋਰਾਨ ਲਾਖਣ ਸਿੰਘ ਪੁੱਤਰ ਗਿਆਨ ਸਿੰਘ, ਮੁਨੀਸ਼ ਕੁਮਾਰ ਪੁੱਤਰ ਬੀਰ ਪਾਲ ਵਾਸੀ ਚੂਹੜਵਾਲੀ ਅਤੇ ਪਰਲੱਬ ਕੁਮਾਰ ਪੁੱਤਰ ਹੁਸ਼ਨ ਲਾਲ ਵਾਸੀ ਕਪੂਰ ਪਿੰਡ ਨੂੰ ਦੋ ਚੋਰੀ ਦੇ ਸਪਲੈਂਡਰ ਮੋਟਰਸਾਇਕਲ ਨੰਬਰ ਪੀਬੀ08-ਡੀਈ-9795 ਅਤੇ ਪੀਬੀ08-ਸੀ-7115 ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਇਨ੍ਹਾਂ ਨੇ ਦੋਵੇਂ ਮੋਟਰਸਾਇਕਲਾਂ ਤੇ ਜਾਅਲੀ ਨੰਬਰ ਪਲੇਟਾਂ ਲਗਾਈਆਂ ਹੋਈਆਂ ਸਨ, ਦੋਵੇ ਮੋਟਰਸਾਇਕਲ ਰਾਮਾਮੰਡੀ ਤੋ ਚੋਰੀ ਕੀਤੇ ਸਨ ਅਤੇ ਵੇਚਣ ਲਈ ਜਾ ਰਹੇ ਸਨ। ਉਨ੍ਹਾਂ ਕਿਹਾ ਜਦ ਇਨ੍ਹਾਂ ਤਿਨਾਂ ਦੀ ਤਲਾਸ਼ੀ ਲਈ ਤਾਂ ਲਾਖਣ ਸਿੰਘ ਪਾਸੋ ਇਕ ਰੀਅਲ-ਮੀ ਮੋਬਾਇਲ, ਮਨੀਸ਼ ਕੁਮਾਰ ਪਾਸੋ ਓੁਪੋ ਏ37 ਬਰਾਮਦ ਹੋਇਆ ਹੈ। ਉਨ੍ਹਾਂ ਦਸਿਆ ਕਿ ਇਹ ਮੋਬਾਇਲ ਉਨ੍ਹਾਂ ਨੇ ਰਸਤੇ ਵਿੱਚ ਰਾਹਗੀਰਾਂ ਤੋਂ ਖੋ੍ਹੇ ਸਨ। ਥਾਣਾ ਮੁੱਖੀ ਨੇ ਦਸਿਆ ਇਨ੍ਹਾਂ ਤਿਨਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ।
No comments:
Post a Comment