ਪਿੰਡ ਜੋਹਲਾਂ ਵਿੱਚ ਸ਼ਹੀਦ ਮੇਜਰ ਬਖਸ਼ੀਸ਼ ਸਿੰਘ ਅਤੇ ਸ਼ਹੀਦ ਬਾਬਾ ਮੁਨਸ਼ਾਂ ਸਿੰਘ ਬੱਬਰ ਦੇ ਬੁੱਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਭਾਰਤੀ ਫੋਜ਼ ਦੇ ਅਧਿਕਾਰੀ ਅਤੇ ਪਿੰਡ ਵਾਸੀ।
ਪਿੰਡ ਜੋਹਲਾਂ ਵਿਖੇ ਸ਼ਹੀਦ ਬਖਸ਼ੀਸ਼ ਸਿੰਘ ਦੇ ਬਰਸੀ ਸਮਾਗਮ ਮਨਾਏ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਭਾਰਤ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦ ਮੇਜਰ ਬਖਸ਼ੀਸ਼ ਸਿੰਘ ਜੋਹਲ ਸਪੁੱਤਰ ਓਜਾਗਰ ਸਿੰਘ ਜੋਹਲ ਵਾਸੀ ਪਿੰਡ ਜੋਹਲਾਂ (14 ਗ੍ਰਨੇਡੀਅਰ ਇੰਨਫੈਂਨਟਰੀ ਰੇਜ਼ੀਮੈਂਟ) ਦੀ ਸ਼ਹੀਦੀ ਦੇ 50 ਸਾਲ ਪੂਰੇ ਹੋਣ ਤੇ ਪਿੰਡ ਜੋਹਲਾਂ ਵਿਖੇ ਉਨ੍ਹਾਂ ਦੇ ਸਲਾਨਾਂ ਬਰਸੀ ਸਮਾਗਮ ਬਹੁਤ ਉਤਸ਼ਾਹ ਨਾਲ ਮਨਾਏ ਗਏ। ਜਿਨ੍ਹਾਂ ਦੇ ਸਬੰਧ ਵਿੱਚ ਪਹਿਲਾ ਗੁਰਦੁਆਰਾ ਭਾਈ ਪਾਲ ਜੀ ਵਿਖੇ ਸ਼੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਢਾਡੀ ਭਾਈ ਸੁਖਵੀਰ ਸਿੰਘ ਭੋਰ ਦੇ ਜਥੇ ਨੇ ਸੰਗਤਾਂ ਨੂੰ ਦੇਸ਼ ਕੌਮ ਲਈ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਦੀਆਂ ਇਤਿਹਾਸਕ ਵਾਰਾਂ ਗਾ ਕੇ ਨਿਹਾਲ ਕੀਤਾ। ਉਪਰੰਤ ਭਾਈ ਕੁਲਦੀਪ ਸਿੰਘ ਵਲੋਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਸ਼ਹੀਦ ਮੇਜਰ ਬਖਸ਼ੀਸ਼ ਸਿੰਘ ਅਤੇ ਸ਼ਹੀਦ ਬਾਬਾ ਮੁਨਸ਼ਾਂ ਸਿੰਘ ਬੱਬਰ ਦੇ ਬੁੱਤਾਂ ਨੂੰ ਫੁੱਲ ਮਾਲਵਾਂ ਭੇਟ ਕਰਨ ਲਈ ਭਾਰਤੀ ਫੋਜ਼ ਦੇ ਲੈਫਟੀਨੈਂਟ ਕਰਨਲ ਐਸ.ਭਾਰਦਵਾਜ਼ 11 ਕੋਰ ਹੈਡ ਕੁਵਾਟਰ, ਸੂਬੇਦਾਰ ਮੇਜਰ ਹਰਭਜਨ ਸਿੰਘ, ਕਰਨਲ ਦਵਿੰਦਰ ਸਿੰਘ, ਸੁਰਿੰਦਰ ਕੁਮਾਰ, ਗਰੀਸ਼ ਜੋਸ਼ੀ, ਤੇਜ਼ਪਾਲ ਸਿੰਘ ਅਤੇ ਹੋਰ ਭਾਰਤੀ ਫੋਜ਼ ਦੇ ਅਧਿਕਾਰੀ ਵਿਸ਼ੇਸ਼ ਤੋਰ ਤੇ ਪਿੰਡ ਜੋਹਲਾਂ ਪੁੱਜੇ ਅਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਨੰਬਰਦਾਰ ਸਤਪਾਲ ਸਿੰਘ ਜੋਹਲ ਅਤੇ ਲਖਵੀਰ ਸਿੰਘ ਨੇ ਦਸਿਆ ਕਿ 1971 ਵਿੱਚ ਹਿੰਦ-ਪਾਕ ਦੇ ਯੁੱਧ ਦੌਰਾਨ ਮੇਜਰ ਬਖਸ਼ੀਸ਼ ਸਿੰਘ ਜੋਹਲ ਨੇ ਬਾਰਡਰ ਤੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ। ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਦੇ ਤਿੰਨ ਸ਼ਹੀਦ ਮੇਜਰ ਬਖਸ਼ੀਸ਼ ਸਿੰਘ ਜੋਹਲ, ਬੱਬਰ ਅਕਾਲੀ ਲਹਿਰ ਦੇ ਸ਼ਹੀਦ ਮੁਨਸ਼ਾਂ ਸਿੰਘ, ਏਅਰ ਫੋਰਸ ਦੇ ਪਾਇਲਟ ਕੁਲਦੀਪ ਸਿੰਘ ਉਨ੍ਹਾਂ ਦੇ ਮਨ੍ਹਾਂ ਵਿੱਚ ਹਮੇਸ਼ਾ ਵੱਸਦੇ ਰਹਿਣਗੇ ਅਤੇ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਸਿਆ ਕਿ ਚਰਨਜੀਤ ਸਿੰਘ ਜੋਹਲ ਕਨੇਡਾ ਇਸ ਸਮਾਗਮ ਅਤੇ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮਾਗਮ ਵਿੱਚ ਸਰਕਾਰੀ ਐਂਲੀਮੈਂਨਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੋਹਲਾਂ ਦੇ ਬਚਿਆਂ ਅਤੇ ਅਧਿਆਪਕਾਂ ਨੇ ਵੀ ਭਾਗ ਲਿਆ। ਇਸ ਮੌਕੇ ਦਿਆਲ ਸਿੰਘ ਜੋਹਲ, ਬਿੱਕਰ ਸਿੰਘ ਜੋਹਲ, ਹਰਵਿੰਦਰ ਸਿੰਘ ਜੋਹਲ, ਹਰਜਿੰਦਰ ਸਿੰਘ ਜੋਹਲ, ਸਵਰਾਜ ਸਿੰਘ ਜੋਹਲ, ਸੁਖਜਿੰਦਰ ਸਿੰਘ ਵਿਰਦੀ, ਚੈਚਲ ਸਿੰਘ ਉਚਾ, ਅਵਤਾਰ ਕੌਰ, ਰਾਜਵਿੰਦਰ ਕੌਰ, ਗੁਰਬਖਸ਼ ਕੌਰ, ਨਛੱਤਰ ਕੌਰ, ਮਹਿੰਦਰ ਕੌਰ, ਸਕੂਲ ਸਟਾਫ ਤੋਂ ਹੈਡ ਟੀਚਰ ਮਹਿੰਦਰਪਾਲ ਸਿੰਘ, ਨਵਦੀਪ ਕੌਰ, ਮੈਡਮ ਕਾਮਿਆ, ਗੁਰਪ੍ਰੀਤ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
No comments:
Post a Comment