Sunday, 14 November 2021

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਦਮਪੁਰ ਫੇਰੀ ਕੱਲ 15 ਨਵੰਬਰ ਨੂੰ


ਜਲੰਧਰ (ਅਮਰਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ 15 ਨਵੰਬਰ ਨੂੰ ਹਲਕਾ ਆਦਮਪੁਰ ਵਿਖੇ ਪਹੁੰਚਣਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਦਮਪੁਰ ਦੇ ਵਿਕਾਸ ਲਈ ਵੱਖ ਵੱਖ ਕਾਰਜਾਂ ਦੀ ਸੁਰੂਆਤ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਅਤੇ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ.ਪੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ 15 ਨਵੰਬਰ ਨੂੰ 11 ਵਜੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕਰਨਗੇ, ਉਪਰੰਤ ਆਈ.ਟੀ.ਆਈ ਦੇ ਕਾਨਫਰੰਸ ਹਾਲ, ਬਸ ਸਟੈਂਡ ਦੇ ਨਵੀਨੀਕਰਨ, ਸ਼ਹਿਰ ਦੇ ਸੀਵਰੇਜ, ਸਾਰਾਗੜ੍ਹੀ ਦੇ ਸ਼ਹੀਦਾ ਦੀ ਯਾਦਗਾਰ, ਏਅਰਪੋਰਟ ਨੂੰ ਜਾਦੀ ਸੜਕ ਨੂੰ ਫੋਰਲੇਨ ਕਰਨ ਦੇ ਕੰਮਾਂ ਦੀ ਸੁਰੂਆਤ ਕਰਨਗੇ ਅਤੇ ਅਖੀਰ ਬਾਅਦ ਦੁਪਹਿਰ ਆਦਮਪੁਰ ਦੇ ਕਰਵਲ ਰਿਸੋਰਸ ਵਿੱਚ ਹਲਕੇ ਦੇ ਵਰਕਰਾਂ ਨੂੰ ਸੰਬੋਧਨ ਕਰਨਗੇ।

No comments:

Post a Comment