ਅੱਡ-ਅੱਡ ਅਖ਼ਬਾਰਾਂ, ਮੈਗਜ਼ੀਨਾਂ ਤੇ ਚੈਨਲਾਂ ਦੀਆਂ ਸੁਰਖੀਆਂ ਵਿਚ ਸਦਾ ਰਹਿਣ ਵਾਲੇ ਅੰਤਰਰਾਸ਼ਟਰੀ ਗਾਇਕ ਅਤੇ ਮਾਸਿਕ ਮੈਗਜ਼ੀਨ, ‘ਫਿਲਮੀ ਫੋਕਸ’ ਲੁਧਿਆਣਾ ਦੇ ਮੁੱਖ ਸੰਪਾਦਕ ਆਪਣੇ ਨਵੇਂ ਗੀਤ, ਪਾਰਟੀ’ ਦੀ ਸ਼ੂਟਿੰਗ ਲਈ ਕੁਝ ਦਿਨਾਂ ਵਾਸਤੇ ਵਿਦੇਸ਼ ਰਵਾਨਾ ਹੋ ਗਏ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨੂਰ ਜੀ ਨੇ ਦੱਸਿਆ ਕਿ ਉਨਾਂ ਦੀ ਅਵਾਜ਼ ਵਿਚ ਰਿਕਾਰਡ ਕੀਤੇ ਗਏ ਗੀਤ, ‘ਪਾਰਟੀ’ ਦੇ ਗੀਤਕਾਰ ਹਨ ਨਾਮਵਰ ਗੀਤਕਾਰ ਕਰਨ ਬੁੱਟਰ ਜੀ, ਸੰਗੀਤਕਾਰ ਹਨ ਦੇਵਿੰਦਰ ਕੈਂਥ ਜੀ ਅਤੇ ਇਸਦੇ ਫਿਲਮਾਂਕਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ਪ੍ਰਸਿੱਧ ਵੀਡੀਓ ਡਾਇਰੈਕਟਰ ਅਕਸੇ ਕੁਮਾਰ ਜੀ। ਨਰਿੰਦਰ ਨੂਰ ਜੀ ਦੇ ਲੁਧਿਆਣਾ ਸ਼ਹਿਰ ਤੋਂ ਤੁਰਨ ਵੇਲੇ ਅਨੇਕਾਂ ਗੀਤਕਾਰ, ਗਾਇਕ, ਸੰਗੀਤਕਾਰ ਅਤੇ ਸਾਜਿੰਦੇ ਹਾਜ਼ਰ ਸਨ, ਜਿਨਾਂ ਨੇ ਉਨਾਂ ਦੇ ਇਸ ਸੱਭਿਆਚਾਰਕ ਤੇ ਸਾਹਿਤਕ ਸਫ਼ਰ ਲਈ ਆਪਣੀਆਂ ਹਾਰਦਿਕ ਸ਼ੁਭ ਕਾਮਨਾਵਾਂ ਤੇ ਦਿਲੀ ਦੁਆਵਾਂ ਦਿੰਦਿਆਂ ਖ਼ੁਸ਼ੀਆਂ ਭਰੀ ਵਿਦਾਇਗੀ ਦਿੱਤੀ।
ਵਿਸ਼ੇਸ਼
ਜ਼ਿਕਰ ਯੋਗ ਹੈ ਕਿ ਨਰਿੰਦਰ ਨੂਰ ਜੀ ਨੂੰ ਮਾਲਕ ਨੇ ਐਸਾ ਵਰਦਾਨ ਦੇ ਰੱਖਿਆ ਹੈ ਕਿ ਜਿੱਥੇ ਉਹ ਪੰਜਾਬੀ
ਮਾਂ-ਬੋਲੀ ਅਤੇ ਆਪਣੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰਨ ਦੀਆਂ ਅੱਠੇ ਪਹਿਰ ਸਕੀਮਾਂ
ਸੋਚਦੇ ਅਤੇ ਉਨਾਂ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਤਪਰ ਰਹਿੰਦੇ ਹਨ, ਉਥੇ ਇਸ ਖੇਤਰ ਵਿਚ ਜੁਟੇ
ਹੋਏ ਆਪਣੇ ਸਾਥੀ ਸਾਜਿੰਦਿਆਂ ਅਤੇ ਕਲਾਕਾਰਾਂ ਦਾ ਵੀ ਉਹ ਬੇਹੱਦ ਧਿਆਨ ਰੱਖਦੇ ਹਨ। ਨਾ-ਸਿਰਫ ਉਹ ਪਰੋਢ
ਸ਼ਖ਼ਸੀਅਤਾਂ ਦਾ ਸਮੇ-ਸਮੇ ਸਿਰ ਵਿਸ਼ਾਲ ਸਮਾਗਮਾਂ ਦੌਰਾਨ ਬਣਦਾ ਸਰਦਾ ਸਨਮਾਨ ਕਰਦੇ ਹਨ, ਬਲਕਿ ਨਵੀਂਆਂ
ਪੁੰਗਰਦੀਆਂ ਕਲਮਾਂ, ਅਵਾਜ਼ਾਂ ਅਤੇ ਸੁਰਾਂ ਦਾ ਵੀ ਉਚੇਚਾ ਧਿਆਨ ਰੱਖਦੇ ਹਨ। ਉਨਾਂ ਨੂੰ ਆਪਣੇ ਮਾਸਿਕ
ਮੈਗਜ਼ੀਨ ਵਿਚ ਛਾਪ ਛਾਪ ਕੇ ਉਭਾਰਦੇ ਉਨਾਂ ਨੂੰ ਪੈਰਾਂ ’ਤੇ ਖੜਾ ਕਰਨ ਵਿਚ ਇਕ ਫ਼ਰਿਸ਼ਤੇ ਦੀ ਤਰਾਂ ਅਹਿਮ
ਰੋਲ ਅਦਾ ਕਰਦੇ ਹਨ। ਉਨਾਂ ਦੀ ਇਹ ਫ਼ਰਾਖ਼ ਦਿਲੀ ਤੇ ਰਹਿਮ ਦਿਲੀ ਸੋਚ ਸਦਕਾ ਦਰਜਨਾਂ ਨਹੀਂ, ਸਗੋਂ ਸੈਕੜਿਆਂ
ਤੇ ਹਜ਼ਾਰਾਂ ਦੀ ਗਿਣਤੀ ਵਿਚ ਗੀਤ-ਸੰਗੀਤ ਦੇ ਦੀਵਾਨਿਆਂ ਨੂੰ ‘ਕਲਾਕਾਰ’, ‘ਗੀਤਕਾਰ’ ਅਤੇ ‘ਸੰਗੀਤਕਾਰ’
ਅਖਵਾਉਣ ਦੇ ਯੋਗ ਬਣਾਉਣ ਦੇ ਨਾਲ-ਨਾਲ ਉਨਾਂ ਦਾ ਰੋਜੀ-ਰੋਟੀ ਦਾ ਵਸੀਲਾ ਵੀ ਬਣਾ ਚੁੱਕੇ ਹਨ। ਹਰ ਸਾਲ
ਲੋਹੜੀ ਦੇ ਸਮੇਂ ਵਿਸ਼ਾਲ ਪੱਧਰੀ ਸੱਭਿਆਚਾਰਕ ਸਮਾਗਮ ਅਯੋਜਿਤ ਕਰ ਕੇ, ‘ਧੀਆਂ ਦੀ ਲੋਹੜੀ’ ਪਾ ਕੇ ਸਮਾਜ
ਵਿਚ ਧੀਆਂ ਤੇ ਭੈਣਾਂ ਦਾ ਸਿਰ ਉਚਾ ਤਾਂ ਉਹ ਕਰਦੇ-ਹੀ-ਕਰਦੇ ਹਨ, ਪਰ ਨਾਲ ਹੀ ਜੋ ਆਪਣੀ ਸੰਸਥਾ ਵੱਲੋਂ
ਸੋਨੇ ਦੇ ਮੈਡਲਾਂ ਨਾਲ ਸਨਮਾਨਿਤ ਕਰਦਿਆਂ ਗੀਤ-ਸੰਗੀਤ ਪ੍ਰੇਮੀਆਂ ਦੀ ਕਦਰ ਵਧਾਉਂਦੇ ਉਨਾਂ ਦੀਆਂ ਵੱਡਮੁੱਲੀਆਂ
ਨਿਭਾਈਆਂ ਸੇਵਾਵਾਂ ਦਾ ਮੁੱਲ ਪਾਉਂਦੇ ਹਨ, ਉਹ ‘ਮਿਆਰੀ ਨਜ਼ਾਰੇ’ ਦੇਣੇ ਆਮ ਦੇ ਹਿੱਸੇ ਨਹੀਂ ਆਉਂਦੇ।
ਉਹ ‘ਮਿਆਰੀ ਨਜ਼ਾਰੇ’ ਨਰਿੰਦਰ ਨੂਰ ਜੀ ਜਿਹੇ ਫੱਕਰ ਬਿਰਤੀ ਦੇ ਮਾਲਕ ਫੱਕਰਾਂ ਫਕੀਰਾਂ ਦੇ ਹਿੱਸੇ ਹੀ
ਆਉਂਦੇ ਹਨ।
ਨਰਿੰਦਰ
ਨੂਰ ਜੀ ਦੀਆਂ ਸੇਵਾਵਾਂ ਦੀ ਇੱਥੇ ਹੀ ਬਸ ਨਹੀਂ। ਕਰੋਨਾ ਮਹਾਂਮਾਰੀ ਦੇ ਦੌਰਾਨ ਉਹ ਜੋ ਜਰੂਰਤਮੰਦ ਗੀਤ-ਸੰਗੀਤ
ਪ੍ਰੇਮੀਆਂ ਦੇ ਨਾਲ ਨਾਲ ਗਰੀਬ ਵਿਧਵਾ ਔਰਤਾਂ ਦੀ ਮਦਦ ਕਰਨ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ
ਵਿਚ ਉਨਾਂ ਲਈ, ‘ਮਸੀਹਾ’ ਬਣ ਕੇ ਉਭਰੇ ਹਨ, ਉਨਾਂ ਦੀਆਂ ਇਹ ਸੇਵਾਵਾਂ ਸਮਾਜ-ਸੇਵੀ ਖਿੱਤੇ ਵਿਚ ਹੋਰ
ਵੀ ਸੁਨਹਿਰੀ ਅੱਖਰਾਂ ਵਿਚ ਲਿਖਣ ਯੋਗ ਹਨ। ਏਸੇ ਹੀ ਲੜੀ ਨੂੰ ਤੋਰੀ ਰੱਖਣ ਲਈ ਨਰਿੰਦਰ ਨੂਰ ਜੀ ਦੇ
ਵਿਦਵਤਾ ਤੇ ਹਮਦਰਦੀ ਭਰੇ ਦਿਮਾਗ ਵਿਚ ਇਕ ਹੋਰ ਵੀ ਫੁਰਨਾ ਫੁਰਿਆ ਹੈ। ਆਪਣੇ ਸਾਥੀ ਅੰਤਰਰਾਸ਼ਟਰੀ ਗਾਇਕ ਪਾਲੀ ਦੇਤਵਾਲੀਆ ਜੀ ਅਤੇ
ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਜੀ ਵਰਗੀਆਂ ਅੰਬਰੀਂ ਛੂੰਹਦੀਆਂ ਗੀਤ-ਸੰਗੀਤ ਦੀਆਂ ਹਸਤੀਆਂ ਨੂੰ ਨਾਲ
ਲੈਕੇ ਉਨਾਂ ਨੇ ਲੁਧਿਆਣਾ ਸ਼ਹਿਰ ਵਿਚ ‘ਮਾਂ ਸਰਸਵਤੀ ਧਾਮ’ ਦੀ ਉਸਾਰੀ ਦਾ ਸੁਪਨਾ ਵੀ ਪਾਲਿਆ ਹੈ। ਜਿਸਦਾ
ਉਦਘਾਟਨ ਹੋ ਚੁੱਕਾ ਹੈ ਤੇ ਬਕਾਇਦਾ ਜੋਰਾਂ-ਸ਼ੋਰਾਂ ਨਾਲ ਨਿਰਮਾਣ ਚੱਲ ਰਿਹਾ ਹੈ। ਇਸ ਧਾਮ ਦੀ ਵਿਸੇਸ਼ਤਾ
ਇਹ ਹੋਵੇਗੀ ਕਿ ਇੱਥੇ ਗੀਤ-ਸੰਗੀਤ ਪ੍ਰੇਮੀਆਂ ਨੂੰ ਸੰਗੀਤ ਦੀ ਮੁਫ਼ਤ ਸਿਖਲਾਈ, ਲੜਕੀਆਂ ਨੂੰ ਸਿਲਾਈ-ਕਢਾਈ
ਦੀ ਮੁਫ਼ਤ ਸਿਖਲਾਈ ਦੇਣ ਦੇ ਨਾਲ-ਨਾਲ ਧਾਮ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਜਾਇਆ ਕਰਨਗੇ ਅਤੇ
ਵਿਧਵਾ ਔਰਤਾਂ ਦਾ ਸਹਾਰਾ ਬਣਦੇ ਹੋਏ ਉਨਾਂ ਲਈ ਰਾਸ਼ਨ ਮੁਫ਼ਤ ਦੇਣ ਦਾ ਵੀ ਪ੍ਰਬੰਧ ਹੋਵੇਗਾ।
ਅਨੇਕਾਂ
ਧਾਰਮਿਕ, ਸੱਭਿਆਚਾਰਕ, ਸਾਹਿਤਕ ਤੇ ਸਮਾਜ-ਸੇਵੀ ਸੰਸਥਾਵਾਂ ਦੀ ਨਿਸ਼ਕਾਮ ਸੇਵਾ ਤੇ ਪ੍ਰਤੀਨਿਧਤਾ ਕਰ
ਰਹੇ ਸ੍ਰੀ ਨਰਿੰਦਰ ਨੂਰ ਜੀ ਦੀ ਇਸ ਵਿਦੇਸ਼ ਯਾਤਰਾ ਤੋਂ ਆਸਾਂ, ਉਮੀਦਾਂ ਅਤੇ ਪੂਰਨ ਸੰਭਾਵਨਾਵਾਂ ਹਨ
ਕਿ ਸਾਹਿਤ, ਸੱਭਿਆਚਾਰ, ਸਮਾਜ ਅਤੇ ਪੰਜਾਬ ਸੂਬੇ ਲਈ ਹਰ ਪੱਖ ਤੋਂ ਸਹਾਈ ਸਿੱਧ ਹੋਵੇਗੀ, ਉਨਾਂ ਦੀ
ਇਹ ਵਿਦੇਸ਼ ਯਾਤਰਾ। ਉਹ ਆਉਣ ਉਪਰੰਤ ਇਕ-ਨਾ-ਇਕ ਦਿਨ ਆਪਣੀ ਇਸ ਯਾਤਰਾ ਨੂੰ ‘ਸਫ਼ਰਨਾਮਾ’ ਦਾ ਰੂਪ ਦਿੰਦਿਆਂ
ਜਰੂਰ ਆਪਣੇ ਪਾਠਕਾਂ ਤੇ ਪ੍ਰਸ਼ੰਸਕਾਂ ਨੂੰ ਪ੍ਰੋਸਣਗੇ। ਪ੍ਰਮਾਤਮਾ ਉਨਾਂ ਨੂੰ ਤੰਦਰਸਤੀ ਬਖ਼ਸ਼ੇ ਤਾਂ ਕਿ
ਉਹ ਆਪਣੇ ਹਰ ਅਧੂਰੇ ਸੁਪਨੇ ਸਾਕਾਰ ਕਰ ਸਕਣ। ਇਹੀ ਦਿਲੀ ਦੁਆਵਾਂ ਤੇ ਸ਼ੁਭ ਕਾਮਨਾਵਾਂ ਹਨ, ਹਥਲੀ ਕਲਮ
ਸਮੇਤ ਉਨਾਂ ਦੇ ਪ੍ਰਸ਼ੰਸਕਾਂ, ਹਿਤੈਸ਼ੀਆਂ, ਪਾਠਕਾਂ, ਸਰੋਤਿਆਂ /ਦਰਸ਼ਕਾਂ ਅਤੇ ਗੀਤ-ਸੰਗੀਤ ਨੂੰ ਪਿਆਰਨ
ਤੇ ਉਭਾਰਨ ਵਾਲੇ ਹਰ ਕਲਾ-ਪ੍ਰੇਮੀਆਂ ਤੇ ਸਮਾਜ-ਸੇਵੀਆਂ ਦੀਆਂ।
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਨਰਿੰਦਰ ਨੂਰ, 9814203570 ਵਟਸਅਪ
No comments:
Post a Comment