Friday, 12 November 2021

ਮਹਿੰਦਰ ਸਿੰਘ ਕੇਪੀ ਨੂੰ ਕੈਬਿਨੇਟ ਰੈਂਕ ਮਿਲਣ ਆਦਮਪੁਰ ਵਾਸੀਆਂ ਖੁਸ਼ੀ ਦੀ ਲਹਿਰ- ਸੰਦੀਪ ਨਿੱਜਰ


ਜਲੰਧਰ (ਅਮਰਜੀਤ ਸਿੰਘ)- ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੂੰ ਪੰਜਾਬ ਸਰਕਾਰ ਵੱਲੋਂ ਕੈਬਿਨੇਟ ਮੰਤਰੀ ਰੈਂਕ ਦਿੱਤੇ ਜਾਣ ਤੇ ਹਲਕਾ ਆਦਮਪੁਰ ਦੇ ਲੋਕਾਂ ਚ ਖੁਸ਼ੀ ਦੀ ਲਹਿਰ ਹੈ। ਏਨਾ ਗੱਲਾਂ ਦਾ ਪਗਟਾਵਾ ਸੰਦੀਪ ਸਿੰਘ ਨਿੱਜਰ ਚੇਅਰਮੈਨ ਓ.ਬੀ.ਸੀ ਡਿਪਾਰਟਮੈਂਟ ਜਲੰਧਰ ਨੇ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਕਿਹਾ ਮਹਿੰਦਰ ਸਿੰਘ ਕੇ.ਪੀ ਦੋਆਬੇ ਦੀ ਰਾਜਨੀਤੀ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ ਅਤੇ ਉਨਾਂ ਦੇ ਤਜੁਰਬੇ ਅਤੇ ਰਾਜਸੀ ਪਕੜ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਉਨਾਂ ਨੂੰ ਚੇਅਰਮੈਨ ਦੇ ਨਾਲ ਨਾਲ ਕੈਬਿਨੇਟ ਰੈਂਕ ਦੇ ਨਿਵਾਜਿਆ ਹੈ। ਉਨ੍ਹਾਂ ਇਸ ਉਪਰਾਲੇ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਸ਼੍ਰੀ ਕੇਪੀ ਨੇ ਆਦਮਪੁਰ ਹਲਕੇ ਅੰਦਰ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਹਨ ਅਤੇ ਆਦਮਪੁਰ ਵਾਸੀਆਂ ਦੀ ਦਿੱਲੋ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਮਹਿੰਦਰ ਸਿੰਘ ਕੇਪੀ ਨੂੰ ਕੈਬਨਿਟ ਦਾ ਅਹੁਦਾ ਮਿਲਣ ਨਾਲ ਆਦਮਪੁਰ ਦਾ ਵਿਕਾਸ ਹੋਰ ਤੇਜ਼ ਹੋਵੇਗਾ।

No comments:

Post a Comment