Saturday, 9 October 2021

ਬਿੱਟੂ ਮਾਨ ਫ਼ਿਲਮਜ਼ ਦੀ ਬਿਹਤਰੀਨ ਪੇਸ਼ਕਸ਼ ਸ਼ੋਰਟ ਫਿਲਮ “ਕਰਜਾ" ਦੀ ਸ਼ੂਟਿੰਗ ਹੋਈ ਮੁਕੰਮਲ- ਮਨੋਹਰ ਧਾਰੀਵਾਲ


ਜਲੰਧਰ (ਅਮਰਜੀਤ ਸਿੰਘ)- ਬਾਲੀਵੁੱਡ ਫਿਲਮ ਇੰਡਸਟਰੀ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਧਾਕ ਜਮਾ ਚੁੱਕੇ ਬਿੱਟੂ ਮਾਨ ਫ਼ਿਲਮਜ਼ ਸ਼ੋਰਟ ਫਿਲਮ ਕਰਜਾ ਦੀ ਸ਼ੂਟਿੰਗ ਅੱਜ ਜਲੰਧਰ ਦੀਆਂ ਵੱਖ ਵੱਖ ਥਾਵਾਂ ਤੇ ਮੁਕੰਮਲ ਹੋ ਗਈ। ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਰਜਾ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਬਿੱਟੂ ਮਾਨ ਨੇ ਦੱਸਿਆ ਕਿ ਇਹ ਫਿਲਮ ਇੱਕ ਕਿਸਾਨ ਦੇ ਪਰਿਵਾਰ ਨੂੰ ਅਤੇ ਓਹਨਾ ਤੇ ਗੁਜਰੇ ਮਾੜੇ ਹਾਲਾਤਾਂ ਨੂੰ ਬਿਆਨ ਕਰਦੀ ਹੈ। ਇਸ ਫਿਲਮ ਵਿੱਚ ਬਾਲੀਵੁੱਡ ਸਟਾਰ ਸੁਖਬੀਰ ਸਿੰਘ ਬਾਠ, ਮਨਜੀਤ ਕੌਰ, ਰਾਮ ਖੂੰਡੇ ਵਾਲਾ, ਸੁਖਵਿੰਦਰ ਅਟਵਾਲ, ਬਾਵਾ ਬਰਾੜ, ਕਿਰਨ ਬਰਾੜ, ਦੀਪਾ ਚਕ ਵਾਲਾ, ਹਨੀ, ਪ੍ਰਿੰਸ ,ਅੰਬਿਕਾ ਡੋਗਰਾ, ਗੁਰਸਿਮਰਨ ਜੀਤ ਕੌਰ, ਅਮਰੀਕ ਜੱਸਲ, ਸੰਗਤਾਰ ਸਿੰਘ, ਰਹਿਮਤ ਕੌਰ, ਜਸਲੀਨ ਕੌਰ, ਮਨੋਹਰ ਧਾਰੀਵਾਲ, ਜਗਦੀਪ ਤਿਹਾੜਾ, ਸਮੇਤ ਕਾਫੀ ਕਲਾਕਾਰ ਭੂਮਿਕਾ ਨਿਭਾਅ ਰਹੇ ਹਨ। ਕਰਜਾ ਫਿਲਮ ਦੀ ਕਹਾਣੀ ਪ੍ਰਿਤਪਾਲ ਮਹਾਰਾਣਾ ਅਤੇ ਡਾਇਲਾਗ, ਡਾਇਰੈਕਟਰ ਪ੍ਰੋਡਿਊਸਰ ਬਿੱਟੂ ਮਾਨ ਫ਼ਿਲਮਜ਼ ਹਨ। ਪ੍ਰੋਡਿਊਸਰ ਬਿੱਟੂ ਮਾਨ ਫ਼ਿਲਮਜ਼ ਨੇ ਦੱਸਿਆ ਕਿ ਇਹ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਏਗੀ ਅਤੇ ਇਹ ਫਿਲਮ ਬਹੁਤ ਜਲਦੀ ਸੋਸ਼ਲ ਸਾਈਟਾਂ ਯੂ ਟਿਊਬ ਤੇ ਰਿਲੀਜ਼ ਕਰ ਦਿੱਤੀ ਜਾਵੇਗੀ।

No comments:

Post a Comment