Saturday, 9 October 2021

ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਯੋਜਨਾ ਅਧੀਨ ਕੈਂਪ ਲਗਾਇਆ ਗਿਆ।



ਫਤਹਿਗੜ੍ਹ ਸਾਹਿਬ (ਅਮਰਜੀਤ ਸਿੰਘ)- ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਐਸ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਨੰਦਪੁਰ ਕਲੋੜ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਯੋਜਨਾ ਅਧੀਨ ਕੈਂਪ ਨੰਦਪੁਰ ਕਲੋੜ ਵਿੱਖੇ ਲਗਾਇਆ ਗਿਆ। ਮੈਡੀਕਲ ਅਫਸਰ ਡਾ. ਮਨਜੋਤ ਕੋਰ ਨੇ ਕੈਂਪ ਵਿੱਚ ਮੋਜੂਦ ਗਰਭਵਤੀ ਅੋਰਤਾ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਜਰੂਰੀ ਹਦਾਇਤਾ ਦਿੰਦੇ ਹੋਏ ਸੁਰਖਿਅਤ ਮਾਤਪਣ ਵੱਲ ਵੱਧਣ ਦੇ ਨੁਖਤੇ ਦੱਸੇ। ਇਸ ਦੋਰਾਨ ਉਨ੍ਹਾਂ ਨੇ ਗਰਭਵਤੀ ਅੋਰਤਾ ਨੂੰ ਸਾਫ ਸਫਾਈ,ਸੰਤੁਲਿਤ ਆਹਾਰ ਅਤੇ ਮੋਸਮੀ ਫੱਲ ਖਾਉਣ ਲਈ ਪ੍ਰੇਰਿਤ ਕੀਤਾ।ਡਾ. ਭੁਪਿੰਦਰ ਨੇ ਗੱਲਬਾਤ ਕਰਦਿਂਆ ਕਿਹਾ ਕਿ ਸਿਹਤ ਮਿਸ਼ਨ ਅਧੀਨ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਯੋਜਨਾ ਦੇ ਕੈਂਪ ਲਗਾ ਕੇ ਗਰਭਵਤੀ ਅੋਰਤਾ ਨੂੰ ਸਰਕਾਰੀ ਸੇਵਾਵਾ ਦਿੱਤਿਆ ਜਾ ਰਹੀਆ ਹਨ ਅਤੇ ਸਰਕਾਰ ਦਾ ਇਹ ਟੀਚਾ ਹੈ ਕਿ ਕੋਈ ਵੀ ਗਰਭਵਤੀ ਅੋਰਤ ਸਰਕਾਰੀ ਮਦਦ ਤੋਂ ਵਾਂਝੀ ਨਾ ਰਹਿ ਜਾਵੇ। ਸਰਕਾਰੀ ਸੰਸਥਾਵਾ ਵਿੱਚ ਮਿਲ ਰਹੀਆ ਸੇਵਾਂਵਾ ਦਾ ਲੋਕ ਵੱਧ ਤੋਂ ਵੱਧ  ਫਾਇਦਾ ਲੈਣ ਅਤੇ ਆਪਣੇ ਆਉਣ ਵਾਲੇ ਬੱਚਿਆ ਨੂੰ ਸੁਰਖਿਅਤ ਇਸ ਜੀਵਨ ਵਿੱਚ ਲੈ ਕੇ ਆਉਣ। ਇਸ ਮੋਕੇ ਤੇ ਮ.ਪ.ਹ.ਵ(ਫ) ਸੁਖਵਿੰਦਰ ਕੋਰ ਅਤੇ ਐਲ.ਐਚ.ਵੀ ਨਛੱਤਰ ਕੋਰ ਹਾਜਰ ਸੀ।

No comments:

Post a Comment