Monday, 18 October 2021

ਸੰਤ ਕ੍ਰਿਸ਼ਨ ਨਾਥ ਜੀ ਨੇ ਡਾ. ਬੀ.ਆਰ ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਕੀਤਾ


ਬੱਚੇ ਸਿਖਿਅਤ ਹੋਣਗੇ ਤਾਂ ਹੀ ਦੇਸ਼ ਤਰੱਕੀ ਕਰੇਗਾ, ਸੰਤ ਕ੍ਰਿਸ਼ਨ ਨਾਥ ਜੀ

ਪਿੰਡ ਮੇਹਟਾ ਪੁੱਜਣ ਤੇ ਪਿੰਡ ਵਾਸੀਆਂ ਵਲੋਂ ਸੰਤ ਕ੍ਰਿਸ਼ਨ ਨਾਥ ਜੀ ਦਾ ਕੀਤਾ ਨਿੱਘਾ ਸਵਾਗਤ 

ਫਗਵਾੜਾ/ਜਲੰਧਰ (ਖ਼ਬਰਸਾਰ ਪੰਜਾਬ)- ਸਾਡੇ ਦੇਸ਼ ਦੇ ਬੱਚੇ ਸਿਖਿਅਤ ਹੋਣਗੇ ਤਾਂ ਸਾਡਾ ਦੇਸ਼ ਤਰੱਕੀ ਦੀਆਂ ਲੀਹਾਂ ਤੇ ਹੋਵੇਗਾ। ਸਾਡਾ ਪਹਿਲਾ ਫਰਜ਼ ਆਪਣੇ ਬਚਿਆਂ ਨੂੰ ਵਧੇਰੇ ਸਿਖਿਅਤ ਕਰਨਾਂ ਹੈ ਜੋ ਕਿ ਹਰ ਇੱਕ ਇਨਸਾਨ ਨੂੰ ਪਹਿਲ ਦੇ ਅਧਾਰ ਤੇ ਨਿਭਾਉਣਾਂ ਚਾਹੀਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪਿੰਡ ਮੇਹਟਾ ਫਗਵਾੜਾ ਵਿੱਖੇ ਡਾ. ਬੀ.ਆਰ ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਕਰਨ ਸਮੇਂ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਵਾਲਿਆਂ ਨੇ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋੇਧਨ ਕਰਦੇ ਹੋਏ ਕੀਤਾ। ਪਿੰਡ ਮੇਹਟਾ ਦੀ ਬਲਾਕ ਸੰਮਤੀ ਮੈਂਬਰ ਸੀਮਾ ਰਾਣੀ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਉਦਘਾਟਨੀ ਸਮਾਗਮ ਵਿੱਚ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਰੀਬਨ ਕੱਟ ਕੇ ਡਾ. ਬੀ.ਆਰ ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਦਾ ਉਦਘਾਟਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵਲੋਂ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ। ਕੇਕ ਕੱਟਣ ਦੀ ਰਸਮ ਨੰਨੇ ਬੱਚਿਆਂ ਵਲੋਂ ਨਿਭਾਈ ਗਈ। ਜਿਨ੍ਹਾਂ ਨੂੰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਟੇਸ਼ਨਰੀ ਦਾ ਸਮਾਨ ਦੇ ਵਿਸ਼ੇਸ਼ ਤੋਰ ਤੇ ਸਨਮਾਨਿੱਤ ਵੀ ਕੀਤਾ। ਉਨ੍ਹਾਂ ਪਿੰਡ ਵਾਸੀਆਂ ਵਲੋਂ ਬੱਚਿਆਂ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਜਿਥੇ ਮੁਬਾਰਕਾਂ ਦਿੱਤੀਆਂ ਉਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਦੇਸ਼ ਤਰੱਕੀ ਵਿੱਚ ਆਪਮਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸੀਮਾ ਰਾਣੀ ਬਲਾਕ ਸੰਮਤੀ ਮੈਂਬਰ ਅਤੇ ਪਿੰਡ ਵਸੀਆਂ ਵਲੋਂ ਸੰਤ ਕਿ੍ਰਸ਼ਨ ਨਾਥ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਸਮਾਗਮ ਦੌਰਾਨ ਮਿਸ਼ਨਰੀ ਗਾਇਕ ਬਲਕੀਤ ਬਬੇਲੀ, ਵਿੱਕੀ ਬਹਾਦੁਰਕੇ, ਵਨੀਤ ਵਿੰਨੀ ਨੇ ਪਿੰਡ ਦੀਆਂ ਸੰਗਤਾਂ ਨੂੰ ਬਾਬਾ ਸਾਹਿਬ ਜੀ ਦੇ ਮਿਸ਼ਨਰੀ ਗੀਤ ਗਾ ਕੇ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਵਲੋਂ ਨਿਭਾਈ ਗਈ। ਇਸ ਮੌਕੇ ਡੇਰਾ ਚਹੇੜੂ ਤੋਂ ਸੰਤ ਕਿਸ਼ਨ ਨਾਥ ਜੀ ਦੇ ਨਾਲ ਭੁੱਲਾ ਰਾਮ, ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਠੇਕੇਦਾਰ ਸੀਤਲ ਸਿੰਘ ਢੰਡਾ, ਜਸਵਿੰਦਰ ਬਿੱਲਾ ਵੀ ਪਿੰਡ ਮੇਹਟਾ ਉਚੇਚੇ ਤੋਰ ਤੇ ਪੁੱਜੇ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਭਜਨ ਲਾਲ ਅਤੇ ਉਨ੍ਹਾਂ ਦੀ ਧਰਮਪਤਨੀ ਨੰਜੋ ਯੂ.ਐਸ.ਏ, ਪ੍ਰਵੀਨ ਕੁਮਾਰ, ਹੰਸ ਰਾਜ ਇਟਲੀ, ਸੋਨੀ ਮੇਹਟ, ਡਾ. ਪਰਮਜੀਤ ਗੰਢਵਾਂ ਅਤੇ ਗਾ੍ਰਮ ਪੰਚਾਇਤ ਪਿੰਡ ਮੇਹਟਾ ਦੇ ਸਰਪੰਚ ਸੁਰਿੰਦਰਪਾਲ, ਪੰਚ ਹਰੀ ਕ੍ਰਿਸ਼ਨ, ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਖਣ ਲਾਲ, ਜਰਨੈਲ ਰਾਮ, ਸ਼੍ਰੀ ਗੁਰੂ ਰਵਿਦਾਸ ਨੋਜਵਾਨ ਸਭਾ ਪਿੰਡ ਮੇਹਟਾ ਅਤੇ ਰੌਕੀ, ਕਰਨ, ਦਵਿੰਦਰ, ਰਵੀ, ਪਿੰਕੀ, ਵਿਨੌਦ, ਸੁਰਿੰਦਰ ਪਟਵਾਰੀ, ਬਲਵੀਰ ਚੰਦ ਇਟਲੀ, ਲਵਪ੍ਰੀਤ ਇਟਲੀ, ਕਿਰਨਦੀਪ, ਸੰਜਨਾਂ ਗਾਹਟ, ਚੂਹੜ ਸਿੰਘ, ਸ਼ਿੰਗਾਰਾ ਰਾਮ ਅਤੇ ਹੋਰ ਪਤਵੰਤੇ ਸੱਜਣਾਂ ਦੀ ਵਿਸ਼ੇਸ਼ ਸਹਿਯੋਗ ਰਿਹਾ। 


No comments:

Post a Comment