160 ਨਾਗਰਿਕਾਂ ਦੇ ਲਗਾਈ ਕੋਵਿਡ ਵੈਕਸੀਨ
ਫਗਵਾੜਾ 04 ਅਕਤੂਬਰ (ਹਰੀਸ਼ ਭੰਡਾਰੀ)- ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਡਾ: ਰਣਦੀਪ ਸਿੰਘ ਡੀ.ਆਈ.ਓ. ਕਪੂਰਥਲਾ ਦੇ ਸਹਿਯੋਗ ਅਤੇ ਐਸ.ਐਮ.ਓ. ਡਾਕਟਰ ਮੀਨੂੰ ਟੰਡਨ ਦੀ ਅਗਵਾਈ ਵਿੱਚ ਕਰੋਨਾ ਟੀਕਾਕਰਣ ਦਾ ਕੈਂਪ ਈ.ਐਸ.ਆਈ. ਹਸਪਤਾਲ ਵਿਖੇ ਲਗਾਇਆ ਗਿਆ ਜਿਸ ਵਿੱਚ ਯੋਗਤਾ ਅਨੁਸਾਰ ਪਹਿਲੀ ਅਤੇ ਦੂਜੀ ਖ਼ੁਰਾਕ ਦੇ 160 ਨਾਗਰਿਕਾਂ ਦਾ ਟੀਕਾਕਰਣ ਕੀਤਾ ਗਿਆ। ਡਾ. ਮੀਨੂੰ ਟੰਡਨ ਨੇ ਕਿਹਾ ਕਿ ਹਰ ਕਿਸੇ ਨੂੰ ਬਿਨਾਂ ਕਿਸੇ ਡਰ ਭੈਅ, ਵਹਿਮ ਭਰਮ ਦੇ ਇਹ ਟੀਕੇ ਜਰੂਰ ਲਗਵਾਉਣੇ ਚਾਹੀਦੇ ਹਨ ਅਤੇ ਸਮਾਜ ਦੇ ਹੋਰ ਸਭ ਲੋਕਾਂ ਨੂੰ ਵੀ ਟੀਕੇ ਲਗਵਉਣ ਲਈ ਅਤੇ ਕਰੋਨਾ ਸੈਂਪਲ ਟੈਸਟ ਕਰਵਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਡਾ: ਕਾਂਤਾ ਦੇਵੀ ਵੈਕਸੀਨੇਸ਼ਨ ਇੰਚਾਰਜ ਨੇ ਸਭਾ ਵਲੋਂ ਮਹਾਂਮਾਰੀ ਦੌਰਾਨ ਸਮਾਜ ਦੀ ਭਲਾਈ ਲਈ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਟੀਕਾਕਰਣ ਕੈਂਪ ਵਿੱਚ ਸਮੁੱਚੀ ਟੀਮ ਦੇ ਸਹਿਯੋਗ ਨੂੰ ਸਰਾਹਿਆ। ਇਸ ਮੌਕੇ ਰੋਹਿਤ ਬੰਗਾ ਐਮ.ਬੀ.ਬੀ.ਐਸ., ਵਿਪਿਨ ਅਰੋੜਾ ਸਰਜਨ ਈ.ਐਸ.ਆਈ, ਪਿ੍ਰਤਪਾਲ ਕੌਰ ਤੁਲੀ, ਡਾਕਟਰ ਨਰੇਸ਼ ਕੁਮਾਰ ਬਿੱਟੂ, ਆਰ ਪੀ ਸ਼ਰਮਾ, ਸਾਹਿਬਜੀਤ ਸਿੰਘ, ਰਾਜ ਕੁਮਾਰ, ਰਾਜੀਵ ਦੀਕਸ਼ਿਤ ਰਮਿੰਦਰ ਕੌਰ, ਨਰਿੰਦਰ ਸੈਣੀ, ਸੁਖਵੰਤ ਕੌਰ, ਸ਼ੁਭਮ ਕਾਂਡਪਾਲ ਆਦਿ ਨੇ ਸੇਵਾ ਨਿਭਾਈ।

No comments:
Post a Comment