Thursday, 21 October 2021

ਦਰਬਾਰ ਬਾਬਾ ਹੂਜ਼ਰੇ ਸ਼ਾਹ ਪਿੰਡ ਪਤਾਰਾ ਵਿਖੇ ਸਲਾਨਾਂ ਜੋੜ ਮੇਲਾ ਮਨਾਇਆ


ਜਲੰਧਰ (ਖ਼ਬਰਸਾਰ ਪੰਜਾਬ)-  ਪਿੰਡ ਪਤਾਰਾ ਵਿੱਚ ਮੌਜੂਦ ਦਰਬਾਰ ਬਾਬਾ ਹੂਜ਼ਰੇ ਸ਼ਾਹ ਵਿਖੇ ਸਲਾਨਾਂ ਜੋੜ ਮੇਲਾ ਬਾਬਾ ਜਰਨੈਲ ਸਿੰਘ, ਬਾਬਾ ਰਛਪਾਲ ਸਿੰਘ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਵਲੋਂ ਪ੍ਰਬੰਧਕਾਂ ਦੀ ਦੇਖਰੇਖ ਹੇਠ ਮਨਾਇਆ ਗਿਆ। ਇਸਦੇ ਸਬੰਧ ਵਿੱਚ ਪਹਿਲਾ ਦਰਬਾਰ ਤੇ ਝੰਡਾ ਅਤੇ ਚਾਦਰ ਚੜਾਉਣ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਗਈ। ਇਸ ਮੌਕੇ ਦਰਬਾਰ ਬਾਬਾ ਭਗਤ ਸ਼ਾਹ ਜੀ, ਨਜ਼ਦੀਕ ਰੇਲਵੇ ਲਾਇਨਾਂ ਪਿੰਡ ਜੈਤੇਵਾਲੀ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ ਅਤੇ ਦਰਬਾਰ ਤੇ ਨਤਮਸਤਕ ਹੋਏ ਉਨ੍ਹਾਂ ਦਰਬਾਰ ਵਿੱਚ ਪੁੱਜੀਆਂ ਸਮੂਹ ਸੰਗਤਾਂ ਰਲਮਿਲ ਕੇ ਰਹਿਣ ਅਤੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਜੋੜ ਮੇਲੇ ਦੇ ਸਮਾਗਮਾਂ ਦੌਰਾਨ ਜਿਥੇ ਕਵਾਲ ਕੁਲਵਿੰਦਰ ਖਹਿਰਾ ਅਤੇ ਸਾਥੀਆਂ ਨੇ ਸੰਗਤਾਂ ਨੂੰ ਕਵਾਲੀਆਂ ਦੇ ਪ੍ਰੋਗਰਾਮ ਦੁਆਰਾ ਨਿਹਾਲ ਕੀਤਾ ਉਥੇ ਪੰਮੀ ਐਂਡ ਨਕਾਲ ਪਾਰਟੀ ਕਬੂਲਪੁਰ ਵਾਲਿਆਂ ਨੇ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਨੇ ਦਸਿਆ ਕਿ ਲਾਕਡਾਉਨ ਕਰਕੇ ਦੋ ਸਾਲ ਇਹ ਮੇਲਾ ਨਹੀਂ ਕਰਵਾਇਆ ਜੋ ਕਿ ਅੱਜ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਤਰਸੇਮ ਲਾਲ ਪਵਾਰ ਸਾਬਕਾ ਸਰਪੰਚ ਜੈਤੇਵਾਲੀ ਅਤੇ ਮਨਜੀਤ ਸਿੰਘ ਪ੍ਰਧਾਨ ਜੈਤੇਵਾਲੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਤਰਸੇਮ ਲਾਲ ਪਵਾਰ ਸਾਬਕਾ ਸਰਪੰਚ ਜੈਤੇਵਾਲੀ, ਦਰਬਾਰ ਦੇ ਪ੍ਰਧਾਨ ਗੁਰਨਾਮ ਸਿੰਘ ਜੈਤੇਵਾਲੀ, ਪ੍ਰਧਾਨ ਮਨਜੀਤ ਸਿੰਘ ਜੈਤੇਵਾਲੀ, ਸਰਪੰਚ ਸਤਪਾਲ ਦਾਸ ਪਤਾਰਾ, ਕੈਸ਼ੀਅਰ ਨਰੰਜਨ ਦਾਸ ਪਤਾਰਾ, ਅਮਰਜੀਤ ਨਾਣਾ, ਬਲਜਿੰਦਰ ਸਿੰਘ ਟਾਣੂ, ਬਿੰਦਰ, ਰਾਜੇਸ਼, ਪਿੰਕੀ, ਸਤਪਾਲ, ਰਵੀ ਬਾਲੀ, ਗੁਲਾਬ ਸਿੰਘ, ਹਰਜੀਤ ਬਾਲੀ, ਦਵਿੰਦਰ ਬਾਲੀ, ਹੈਪੀ ਬੈਂਸ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


No comments:

Post a Comment