Wednesday, 20 October 2021

ਪਿੰਡ ਹਜ਼ਾਰਾ ਵਾਸੀਆਂ ਨੇ ਪਿੰਡ ਦੀ ਸਰਪੰਚ ਤੇ ਸੁਣਵਾਈ ਨਾ ਕਰਨ ਦੇ ਲਗਾਏ ਦੋਸ਼


ਪੰਜ-ਪੰਜ ਮਰਲੇ ਦੇ ਪਲਾਟਾਂ ਨੂੰ ਲੈ ਸਰਪੰਚ ਵਲੋਂ ਨਹੀਂ ਹੋਰ ਰਹੀ ਪਿੰਡ ਹਜ਼ਾਰਾ ਵਾਸੀਆਂ ਦੀ ਸੁਣਵਾਈ

ਪਿੰਡ ਹਜ਼ਾਰਾ ਦੀ ਸਰਪੰਚ ਪਾਸ ਕਿਸੇ ਕੰਮ ਵਾਸਤੇ ਜਾਂਦੇ ਹਾਂ, ਸਨਣੇ ਪੈਂਦੇ ਹਨ ਮਾੜੇ ਬੋਲ- ਪਿੰਡ ਵਾਸੀ
ਪਿੰਡ ਹਜ਼ਾਰਾ ਵਾਸੀਆਂ ਨੇ ਰਾਸ਼ਟਰੀਯ ਮਜ਼ਦੂਰ ਕਾਂਗਰਸ (ਇੰਟਕ) ਤੋਂ ਲਗਾਈ ਇਨਸਾਫ ਦੀ ਪੁਕਾਰ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ-
 ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲੋ੍ਹੜਵੰਦ ਪਰਿਵਾਰ ਨੂੰ ਪੰਜ-ਪੰਜ ਮਰਲੇ ਦਾ ਪਲਾਟ ਦੇਣ ਦੇ ਐਲਾਨ ਤੋਂ ਬਾਅਦ ਪਿੰਡ ਹਜ਼ਾਰਾ ਦੇ ਵਸਨੀਕਾਂ ਦੀ ਗ੍ਰਾਮ ਪੰਚਾਇਤ ਦੀ ਮੌਜੂਦਾ ਸਰਪੰਚ ਸੁਖਵਿੰਦਰ ਕੌਰ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਤੇ ਪਿੰਡ ਵਾਸੀਆਂ ਨੇ ਅੱਜ ਪਿੰਡ ਹਜ਼ਾਰਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਰਾਸ਼ਟਰੀਯ ਮਜ਼ਦੂਰ ਕਾਂਗਰਸ (ਇੰਟਕ) ਦੀ ਪੰਜਾਬ ਪ੍ਰਧਾਨ ਕਮਲਜੀਤ ਕੌਰ ਧਨੋਆ, ਜਿਲ੍ਹਾ ਪ੍ਰਧਾਨ ਬਲਵੀਰ ਸਿੰਘ, ਚੀਫ਼ ਲੀਗਲ ਐਡਵਾਇਜ਼ਰ ਰਘੁਵੀਰ ਸਿੰਘ ਪਾਸ ਇਨਸਾਫ ਦੀ ਫਰਿਆਦ ਲਗਾਉਦੇ ਹੋਏ ਪੰਜ ਮਰਲੇ ਦੇ ਪਲਾਟ, ਅਤੇ ਹੋਰ ਸਰਕਾਰੀ ਸਕੀਮਾਂ ਤੋਂ ਵਾਂਝੇ ਪਿੰਡ ਵਾਸੀਆਂ ਨੂੰ ਦਿਵਾਉਣ ਲਈ ਅਪੀਲ ਕੀਤੀ ਹੈ। ਇੰਟਕ ਦੇ ਇਹ ਤਿੰਨੋ ਮੈਂਬਰਾਂ ਨੇ ਪਿੰਡ ਹਜ਼ਾਰਾ ਵਿਖੇ ਪੁੱਜ ਕੇ ਪਿੰਡ ਵਾਸੀਆਂ ਦੀਆਂ ਸਮਿਆਵਾਂ ਸੁਣੀਆਂ। ਪਿੰਡ ਵਾਸੀਆਂ ਵਿੱਚ ਕੁਲਵਿੰਦਰ ਕੌਰ, ਰਜਿੰਦਰ, ਪਿੰਕੀ, ਚਮਨ ਲਾਲ, ਪਰਮਜੀਤ ਸਿੰਘ, ਰਾਮ ਨਰੇਸ਼, ਰਮੇਸ਼ ਕੁਮਾਰ, ਮਨਪ੍ਰੀਤ ਕੌਰ, ਹਰਭਜਨ, ਰਣਜੀਤ ਕੌਰ, ਸ਼ਾਂਤੀ, ਜਟਾਂ ਸ਼ੰਕਰ, ਅਮਨਦੀਪ ਕੌਰ, ਕੁਲਦੀਪ ਕੌਰ, ਹਰਬੰਸ ਕੌਰ, ਪੁਨੀਤ ਝਾਂ, ਨਛੱਤਰ ਚੋਧਰੀ ਅਤੇ ਹੋਰ ਪਿੰਡ ਵਾਸੀਆਂ ਨੇ ਦਸਿਆ ਕਿ ਸਰਕਾਰੀ ਸਕੀਮ ਲਾਭ ਲੈਣ ਲਈ ਜਦ ਉਹ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਪਾਸ ਜਾਂਦੇ ਹਾਂ ਤਾਂ ਉਹ ਕਾਗਜ਼ੀ ਕਾਰਵਾਈ ਲੈਣ ਤੋਂ ਇਨਕਾਰ ਕਰ ਦਿੰਦੇ ਹਨ। ਉਨ੍ਹਾਂ ਦਸਿਆ ਕਿ ਨਾ ਹੀ ਉਨ੍ਹਾਂ ਨੂੰ ਪੰਜ ਮਰਲੇ ਪਲਾਟ ਲੈਣ ਦੀ ਸਕੀਮ ਵਿੱਚ ਸਰਪੰਚ ਵਲੋਂ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਨਾ ਪੰਜਾਬ ਸਰਕਾਰ ਵਲੋਂ ਮਿਲਣ ਵਾਲੀ ਕੋਈ ਵੀ ਸਹੂਲਤ ਨਹੀਂ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜਦ ਵੀ ਅਸੀਂ ਪਿੰਡ ਦੀ ਸਰਪੰਚ ਪਾਸ ਮਿਲਣ ਵਾਸਤੇ ਜਾ ਕੋਈ ਕੰਮ ਕਰਵਾਉਣ ਜਾਂਦੇ ਹਾਂ ਤਾਂ ਅਗਿਉ ਉਨ੍ਹਾਂ ਦਾ ਘਰ ਵਾਲਾ ਜਸਵੀਰ ਸਿੰਘ ਮਾੜੇ ਅਲਫਾਜ਼ ਬੋਲਦਾ ਹੈ ਅਤੇ ਦਬਕੇ ਮਾਰਦਾ ਹੈ। ਉਨ੍ਹਾਂ ਕਿਹਾ ਸਰਪੰਚ ਸੁਖਵਿੰਦਰ ਕੌਰ ਦਾ ਘਰ ਵਾਲਾ ਉਸਦੇ ਅਧਿਕਾਰਾਂ ਦੀ ਦੁਰਵਰਤੋਂ ਵੀ ਕਰਦਾ ਹੈ ਅਤੇ ਖੁੱਦ ਸਰਪੰਚ ਕਹਾਉਦਾ ਹੈ। ਪਿੰਡ ਵਾਸੀਆਂ ਨੇ ਕਿਹਾ ਪੰਚਾਇਤ ਨੇ ਮਤਾ ਪਾ ਕੇ ਲਿਖਤੀ ਪੰਚਾਇਤ ਵਿਭਾਗ ਪਾਸ ਦਿਤਾ ਹੈ ਕਿ ਪਿੰਡ ਵਿੱਚ ਕੋਈ ਪੰਜ ਮਰਲੇ ਦਾ ਪਲਾਟ ਲੈਣ ਵਾਲਾ ਨਹੀਂ ਹੈ ਜਦ ਕਿ ਕਈ ਲੋਕ ਜਰੂਰਤਮੰਦ ਹਨ। ਪਿੰਡ ਵਾਸੀਆਂ ਨੇ ਕਿਹਾ ਪੰਜਾਬ ਸਰਕਾਰ ਦੀ ਪੰਜ ਮਰਲੇ ਵਾਲੀ ਸਕੀਮ ਅਤੇ ਹੋਰ ਸਰਕਾਰੀ ਸਹੂਲਤਾਂ ਉਨ੍ਹਾਂ ਨੂੰ ਪ੍ਰਧਾਨ ਕਰਵਾਈਆਂ ਜਾਣ। ਮੀਟਿੰਗ ਦੌਰਾਨ ਰਾਸ਼ਟਰੀਯ ਮਜ਼ਦੂਰ ਕਾਂਗਰਸ (ਇੰਟਕ) ਦੀ ਪੰਜਾਬ ਪ੍ਰਧਾਨ ਕਮਲਜੀਤ ਕੌਰ ਧਨੋਆ, ਜਿਲ੍ਹਾ ਪ੍ਰਧਾਨ ਬਲਵੀਰ ਸਿੰਘ, ਚੀਫ਼ ਲੀਗਲ ਐਡਵਾਇਜ਼ਰ ਰਘੁਵੀਰ ਸਿੰਘ ਨੇ ਕਿਹਾ ਲੋ੍ਹੜਵੰਦ ਪਿੰਡ ਵਾਸੀਆਂ ਨੂੰ ਹਰ ਇੱਕ ਸਰਕਾਰੀ ਵਲੋਂ ਜਾਰੀ ਸਹੂਲਤ ਪ੍ਰਦਾਨ ਕਰਵਾਈ ਜਾਵੇਗੀ। ਇਸ ਮੌਕੇ ਮੱਖਣ ਸਿੰਘ ਭੱਟੀ, ਕੁਲਦੀਪ ਸਿੰਘ, ਰਜਿੰਦਰ ਕੌਰ, ਰਜਿੰਦਰ ਸਿੰਘ ਪੰਚ, ਸੋਨੀਆ ਪੰਚ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ ਕਲੇਰ, ਮਦਨ ਲਾਲ, ਅਮਨਿੰਦਰ ਸਿੰਘ ਭੱਟੀ, ਪ੍ਰੀਤਕਮਲ ਸਿੰਘ, ਪ੍ਰੀਤ ਸਿਮਰਨ ਸਿੰਘ, ਜਸਪ੍ਰੀਤ ਸਿੰਘ, ਰਘੁਵੀਰ ਸਿੰਘ, ਜੈਕੀਰਤ ਸਿੰਘ, ਸ਼ਿਵਜੋਤ ਸਿੰਘ, ਸਾਹਿਲ, ਮਨਸਿਮਰਨ ਸਿੰਘ, ਸੁਨੀਤਾ, ਕੁਲਵਿੰਦਰ ਕੌਰ, ਮਿੰਦੋ, ਬੰਸੋ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
          ਕੀ ਕਿਹਾ ਸਰਪੰਚ ਹਜ਼ਾਰਾ ਨੇ- ਜਦ ਸਰਪੰਚ ਸੁਖਵਿੰਦਰ ਕੌਰ ਨਾਲ ਗੱਲਬਾਤ ਕਰਨੀਂ ਚਾਹੀ ਤਾਂ ਉਨ੍ਹਾਂ ਨੇ ਪਤੀ ਜਸਵੀਰ ਸਿੰਘ ਨੇ ਕਿਹਾ ਉਹ ਘਰ ਨਹੀਂ ਹਨ। ਸਰਪੰਚਪਤੀ ਨੇ ਕਿਹਾ ਪਿੰਡ ਵਿੱਚ ਕੋਈ ਵੀ ਵਿਆਕਤੀ ਪਲਾਟ ਲੈਣ ਵਾਲਾ ਨਹੀਂ ਹੈ। ਜਿਹੜੇ 20 ਸਾਲ ਪਹਿਲਾ ਸਰਕਾਰ ਨੇ ਪਿੰਡ ਵਾਸੀਆਂ 10 ਪਲਾਟ ਦਿੱਤੇ ਸਨ। ਉਹ ਕੁਝ ਪਿੰਡ ਵਾਸੀਆਂ ਨੇ ਵੇਚ ਲਏ ਅਤੇ ਕਈ ਪਲਾਟਾਂ ਤੇ ਕੋਈ ਵੀ ਰਹਿ ਨਹੀਂ ਰਿਹਾ। ਉਨ੍ਹਾਂ ਕਿਹਾ ਸਾਡੇ ਪਿੰਡ ਵਿੱਚ ਕੋਈ ਲੋ੍ਹੜਵੰਦ ਪਲਾਟ ਲੈਣ ਵਾਲਾ ਨਹੀਂ ਹੈ। ਸਾਡੇ ਘਰ ਆਉਣ ਵਾਲੇ ਨੂੰ ਜਿਥੇ ਸਤਿਕਾਰ ਮਿਲਦਾ ਹੈ ਉਥੇ ਉਸਦਾ ਕੰਮ ਵੀ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ। ਮੈਂ ਆਪਣੀ ਪਤਨੀ ਦੇ ਅਧਿਕਾਰਾਂ ਦੀ ਕਦੀ ਦੁਰਵਰਤੋਂ ਨਹੀਂ ਕੀਤੀ।
          ਕੀ ਕਿਹਾ ਬੀ.ਡੀ.ਪੀ.ਉ ਨੇ- ਬੀ.ਡੀ.ਪੀ.ਉ ਮਹੇਸ਼ ਕੁਮਾਰ ਨੇ ਕਿਹਾ ਅਗਰ ਕੋਈ ਪਿੰਡ ਹਜ਼ਾਰਾ ਵਿੱਚ ਲੋ੍ਹੜਵੰਦ ਵਿਆਕਤੀ ਹੈ ਤਾਂ ਉਹ ਆਪਣੀ ਕਾਗਜ਼ੀ ਕਾਰਵਾਈ ਕਰਕੇ ਕਾਗਜ਼ ਮੇਰੇ ਪਾਸ ਦੇ ਦੇਵੇ ਅਸੀਂ ਸਾਰੀ ਤਫਤੀਸ਼ ਕਰਕੇ ਅਗਰ ਉਹ ਪੰਜ ਮਰਲੇ ਦੇ ਪਲਾਟ ਲਈ ਜਰੂਰਤਮੰਦ ਹੋਇਆ ਤਾਂ ਸਰਕਾਰ ਵਲੋਂ ਜਰੂਰ ਦਿਤਾ ਜਾਵੇਗਾ।    

No comments:

Post a Comment