ਫਗਵਾੜਾ 17 ਸਤੰਬਰ (ਹਰੀਸ਼ ਭੰਡਾਰੀ)- ਉਸ ਵੇਲੇ ਕਿਸਾਨੀ ਅੰਦੋਲਨ ਨੂੰ ਹੋਰ ਬਲ ਮਿਲਿਆ ਜਦੋਂ ਪਿੰਡ ਹਰਦਾਸਪੁਰ ਦੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਨੇ ਆਪਣੀ ਪਤਨੀ ਪੂਜਾ ਬੈਂਸ ਦਾ ਜਨਮ ਦਿਨ ਮੌਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਪੱਕੇ ਤੌਰ ਤੇ ਉੱਥੇ ਬੈਠੇ ਹੋਏ ਵੱਡੀ ਗਿਣਤੀ ਵਿੱਚ ਕਿਸਾਨਾਂ ਨਾਲ ਮਿਲ ਕੇ ਮਨਾਇਆ। ਇਸ ਮੌਕੇ ਜਿੱਥੇ ਕਿਸਾਨ ਵੀਰਾਂ ਨੇ ਸਮਾਜ ਸੇਵੀ ਹਰਨੇਕ ਨੇਕਾ ਤੇ ਉਨਾਂ ਦੀ ਪਤਨੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉੱਥੇ ਸਾਰਿਆਂ ਨੇ ਆਪਣੇ ਹੱਕਾਂ ਲਈ ਆਵਾਜ ਉਠਾਉਂਦੇ ਹੋਏ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕੇਕ ਕੱਟਣ ਤੋਂ ਬਾਅਦ ਆਪਣੀ ਪਤਨੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਹਰਨੇਕ ਸਿੰਘ ਨੇਕਾ ਵੱਲੋਂ ਅਲੱਗ ਅਲੱਗ ਜਗਾ ਰਾਸ਼ਨ ਵੀ ਵੰਡਿਆ। ਇਸ ਮੌਕੇ ਵੱਖ ਵੱਖ ਸੀਨੀਅਰ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕੇ ਹਰਦਾਸਪੁਰ ਤੋਂ ਇਕੱਠੇ ਹੋ ਮੌਲੀ ਧਰਨੇ ਤੇ ਆ ਕੇ ਹਰਨੇਕ ਸਿੰਘ ਵੱਲੋਂ ਜਨਮ ਦਿਨ ਦੀ ਇਹ ਖੁਸ਼ੀ ਕਿਸਾਨ ਵੀਰਾਂ ਨਾਲ ਸਾਂਝੀ ਕਰਨ ਨਾਲ ਕਿਸਾਨਾਂ ਦੇ ਹੌਸਲਾ ਨੂੰ ਹੋਰ ਬਲ ਮਿਲਿਆ ਹੈ, ਕਿਉਂਕ ਜਦੋਂ ਦਾ ਇਹ ਅੰਦੋਲਨ ਚੱਲ ਰਿਹਾ ਹੈ, ਉਦੋਂ ਤੋਂ ਹੀ ਸਮੇਂ ਸਮੇ ਤੇ ਹਰਨੇਕ ਨੇਕਾ ਵੱਲੋਂ ਆਪਣਾ ਅਹਿਮ ਯੋਗਦਾਨ ਪਾਇਆ ਜਾਂਦਾ ਰਿਹਾ ਹੈ ਤੇ ਉਹ ਨਿਰੰਤਰ ਹੀ ਕਿਸਾਨ ਜੱਥੇਬੰਦੀਆ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਦੇ ਆ ਰਹੇ ਹਨ। ਇਸ ਮੌਕੇ ਪੰਚਾਇਤ ਮੈਂਬਰ ਗਿਆਨ ਚੰਦ, ਰਾਣੋ, ਬੌਬੀ ਨਾਹਰ, ਵਿਨੋਦ ਸੌਂਧੀ, ਬਿੰਦਰ ਅੱਟੀ, ਹਰਮੇਸ਼ ਸਿੰਘ, ਲਖਵਿੰਦਰ ਸਿੰਘ ਆਦਿ ਅਤੇ ਕਿਸਾਨ ਵੀਰ ਵੱਡੀ ਗਿਣਤੀ ਵਿੱਚ ਮੌਜੂਦ ਸਨ।
Thursday, 16 September 2021
ਧਰਨਾ ਲਗਾ ਕੇ ਬੈਠੇ ਕਿਸਾਨ ਵੀਰਾਂ ਨਾਲ ਮਨਾਇਆ ਜਨਮ ਦਿਨ, ਲੋੜਵੰਦਾਂ ਨੂੰ ਵੰਡਿਆ ਰਾਸ਼ਨ

Subscribe to:
Post Comments (Atom)

No comments:
Post a Comment