Thursday, 16 September 2021

ਡੇਰਾ ਚਹੇੜੂ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ


ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀੀਂ ਨਿਹਾਲ ਕੀਤਾ 


ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋ੍ਹਡ ਚਹੇੜੂ ਵਿਖੇ ਅੱਸੂ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸਤਿਕਾਰ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਲ੍ਹੜੀਵਾਰ ਚੱਲ ਰਹੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ।

ਉਪਰੰਤ ਖੁੱਲੇ ਪੰਡਾਲ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਹੈਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲਿਆਂ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਨਿਹਾਲ ਕੀਤਾ। ਇਸ ਮੌਕੇ ਮਹੰਤ ਅਵਤਾਰ ਦਾਸ ਚਹੇੜੂ ਵਾਲੇ, ਬਾਬਾ ਵਿਰਸਾ ਸਿੰਘ ਖਾਲਸਾ, ਮਿਲਖਾ ਸਿੰਘ ਲੁਧਿਆਣਾ, ਪੰਡਿਤ ਜਗਦੀਸ਼ ਆਦਮਪੁਰ, ਬਾਬਾ ਮੋਤੀ ਰਾਮ ਸੰਗਤਾਂ ਵਿਸ਼ੇਸ਼ ਤੋਰ ਤੇ ਪੱਜੇ ਉਨ੍ਹਾਂ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿੱਕੀ ਬਹਾਦੁਰਕੇ, ਗਾਇਕਾ ਗਿੰਨੀ ਮਾਹੀ, ਪੰਛੀ ਡੱਲੇਵਾਲੀਆ, ਮਿਸ਼ਨਰੀ ਗਾਇਕ ਕਮਲ ਤੱਲਣ ਵੀ ਉਚੇਚੇ ਤੋਰ ਤੇ ਸੰਗਰਾਂਦ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਵਾਸਤੇ ਪੁੱਜੇ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਸੰਗਰਾਂਦ ਦੇ ਮਹੀਨੇ ਦੀ ਵਿਆਖਿਆ ਕਰਕੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਸਮੂਹ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਸੈਕਟਰੀ ਕਮਲਜੀਤ ਖੋਥੜਾਂ, ਭੁੱਲਾ ਰਾਮ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਸੀਤਲ ਸਿੰਘ ਢੰਡਾ, ਐਡਵੋਕੇਟ ਪਵਨ ਕੁਮਾਰ ਬੈਂਸ, ਕੇਵਲ ਕ੍ਰਿਸ਼ਨ, ਸੂਬੇਦਾਰ ਲਹਿਬਰ ਸਿੰਘ, ਰਜਿੰਦਰ ਝਿੰਮ, ਪਰਮਜੀਤ ਮਹਿਮੀ, ਬਲਵਿੰਦਰ ਸਿੰਘ ਬਾਗਲਾ, ਲਸ਼ਮਣ ਦਾਸ ਮਾਣੀ, ਗੋਲਡੀ ਕਲੇਰ, ਸਤਿਗੁਰੂ ਰਵਿਦਾਸ ਪਬਲਿਕ ਐਜ਼ੂਕੇਸ਼ਨ ਟਰੱਸਟ, ਅਤੇ ਡੇਰਾ ਚਹੇੜੂ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ।     


No comments:

Post a Comment