Wednesday, 18 August 2021

ਤੀਆਂ ਤੀਜ ਦੀਆਂ ਆਈਆਂ, ਨੱਚ ਲਓ ਨੀ ਕੁੜੀਓ, ਮੋਗਾ ਪੱਟੀ ਜੰਡੂ ਸਿੰਘਾ ਦੀਆਂ ਮਹਿਲਾਵਾਂ ਨੇ ਮਨਾਇਆ ਤੀਆਂ ਦਾ ਤਿਓਹਾਰ



ਬੋਲੀਆਂ ਪਾ ਕੇ ਅਤੇ ਨੱਚ ਕੇ ਮਹਿਲਾਵਾਂ ਨੇ ਕੀਤੀਆਂ ਖੁਸ਼ੀਆਂ ਸਾਂਝੀਆਂ


ਪੰਚ ਮਨਜੀਤ ਸਿੰਘ ਸੋਨੂੰ ਦੀ ਨਿਗਰਾਨੀ ਹੇਠ ਕਰਵਾਇਆ ਤੀਆਂ ਦੇ ਤਿਉਹਾਰ ਦਾ ਮੇਲਾ


ਜਲੰਧਰ (ਖ਼ਬਰਸਾਰ ਪੰਜਾਬ)- ਜੰਡੂ ਸਿੰਘਾ ਵਿੱਚ ਸਥਿਤ ਮੋਗਾ ਪੱਟੀ ਦੀਆਂ ਸਮੂਹ ਮਹਿਲਾਵਾਂ ਨੇ ਸਾਂਝੇ ਤੋਰ ਤੇ ਤੀਆਂ ਦੇ ਤਿਓਹਾਰ ਸਬੰਧੀ ਇੱਕ ਵਿਸ਼ੇਸ਼ ਸਮਾਗਮ ਪੰਚ ਮਨਜੀਤ ਸਿੰਘ ਸੋਨੂੰ ਦੀ ਵਿਸ਼ੇਸ਼ ਨਿਗਰਾਨੀ ਹੇਠ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਆਯੋਜਿਤ ਸਮਾਗਮ ‘ਚ ਇਕੱਠੀਆਂ ਹੋਈਆਂ ਪਿੰਡ ਦੀਆਂ ਔਰਤਾਂ ਨੇ ਮਨੁੱਖੀ ਰੂਹ ਦੇ ਸੰਗੀਤ, ਲੋਕ ਗੀਤਾਂ ਦੀ ਛਹਿਬਰ ਲਗਾਈ। ਜਿਸ ਵਿੱਚ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਵੀਰ ਭੈਣ ਦਾ ਪਿਆਰ, ਵੀਰ ਦੇ ਵਿਆਹ ਦੀਆਂ ਘੋੜੀਆਂ, ਮਾਹੀਆਂ ਦੇ ਪਿਆਰ ਦੇ ਟੱਪੇ ਗਾਏ ਗਏੇ। ਇਸ ਸੰਖੇਪ ਸਮਾਗਮ ਮੌਕੇ ਤੀਆਂ ਦੇ ਤਿਉਹਾਰ ਨਾਲ ਸਬੰਧਤ ਗੀਤ ਗਾਏ ਜਾ ਰਹੇ ਸਨ, ਗਿੱਧਾ ਪਾਇਆ ਜਾ ਰਿਹਾ ਸੀ।



ਪਿੱਲਕਣ ਦੇ ਦਰੱਖਤ ਹੇਠਾਂ ਚਰਖਾ, ਚੂੜੀਆਂ, ਚੱਕੀ, ਪੱਖੀਆਂ, ਛੱਜ ਅਤੇ ਪੰਜਾਬੀ ਸਭਿਆਚਾਰ ਦੀ ਝਲਕ ਦਿੰਦੀਆਂ ਪੰਜਾਬੀ ਵਸਤੁਆਂ ਦੀ ਪ੍ਰਦਰਸ਼ਨੀ ਮਹਿਲਾਵਾਂ ਵਲੋਂ ਲਗਾਈ ਗਈ। ਤੀਆਂ ਦੇ ਇਸ ਤਿਉਹਾਰ ਮੌਕੇ ਮਹਿਲਾਵਾਂ ਵਲੋਂ ਪਾਈਆਂ ਪੀਘਾਂ ਨੂੰ ਮੁਟਿਆਰਾਂ ਨੇ ਚਾਵਾਂ ਨਾਲ ਝੂਟਦਿਆਂ ਆਨੰਦ ਮਾਣਿਆ। ਇਸ ਮੌਕੇ ਐਨ.ਆਰ.ਆਈ ਸੁਖਜੀਤ ਕੌਰ ਨੇ ਕਿਹਾ ਤੀਆਂ ਸਾਡਾ ਅਮੀਰ ਵਿਰਸਾ ਹੈ ਜਿਸਨੂੰ ਸਾਨੂੰ ਸਾਰਿਆ ਨੂੰ ਸੰਭਾਲਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਇਹ ਤੀਆਂ ਦਾ ਤਿਉਹਾਰ ਮਨਾ ਕੇ ਮੁਟਿਆਰਾਂ ਨੂੰ ਆਪਣੇ ਸਭਿਆਚਾਰ ਨਾਲ ਜੋੜਨਾਂ ਇਕ ਚੰਗਾ ਉਪਰਾਲਾ ਹੈ।  ਉਨ੍ਹਾਂ ਕਿਹਾ ਇਹ ਮਾਹੋਲ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਵੱਡੀ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਜਸਵਿੰਦਰ ਕੌਰ ਨੇ ਕਿਹਾ ਇਹ ਪੰਜਾਬੀ ਸਭਿਆਚਾਰਕ ਵਿਰਸੇ ਦੇ ਤਿਉਹਾਰ ਮਨਾਉਣ ਨਾਲ ਆਪਸੀ ਸਾਂਝ ਵੱਧਦੀ ਹੈ ਅਤੇ ਇਹ ਤਿਉਹਾਰ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਦੇ ਹਨ। ਇਸ ਮੌਕੇ ਖੀਰ, ਪੂੜੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪੀਘਾਂ, ਝੂਲੇ, ਚਰਖਾ ਤੇ ਰੰਗ ਬਿਰੰਗੇ ਸਾਜ ਸਜਾਵਟ ਨਾਲ ਪੂਰਾ ਮਾਹੌਲ ਰੰਗਾ-ਰੰਗ ਹੋ ਗਿਆ ਸੀ। ਇਸ ਮੌਕੇ ਮੈਂਬਰ ਪੰਚਾਇਤ ਮਨਜੀਤ ਸਿੰਘ ਸੋਨੂੰ, ਐਨ.ਆਰ.ਆਈ ਸੁਖਜੀਤ ਕੌਰ, ਜਸਵਿੰਦਰ ਕੌਰ ਗੁਜਰਾਤ ਨਿਵਾਸੀ, ਸੁਰਜੀਤ ਕੌਰ, ਬਲਵੀਰ ਕੌਰ, ਰਣਜੀਤ ਕੌਰ, ਪਰਮਿੰਦਰ ਕੌਰ, ਬਲਜਿੰਦਰ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਸੁਖਦੀਪ ਕੌਰ, ਕਿਰਨਜੋਤ ਕੌਰ, ਨਰਿੰਦਰ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਦੀਸ਼, ਕੌਰ, ਨਿਮਰਲ ਕੌਰ, ਬਲਜੀਤ ਕੌਰ, ਸੰਦੀਪ ਕੌਰ, ਅਮਨਦੀਪ ਕੌਰ, ਰਾਧਾ, ਅਮਨ, ਨਵਦੀਪ ਕੌਰ, ਪਰਨੀਤ ਕੌਰ, ਹਰਮਨ ਕੌਰ, ਅਮਨੀ, ਨਵਪ੍ਰੀਤ ਕੌਰ ਅਤੇ ਹੋਰ ਪਿੰਡ ਦੀਆਂ ਮਹਿਲਾਵਾਂ ਹਾਜ਼ਰ ਸਨ। 


No comments:

Post a Comment