Thursday, 22 July 2021
" ਪੇਗਾਸਸ " ਰਾਹੀਂ ਪੱਤਰਕਾਰਾਂ ਦੀ ਜਾਸੂਸੀ ਕਰਨ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
ਜਲੰਧਰ 22 ਜੁਲਾਈ (ਖ਼ਬਰਸਾਰ ਪੰਜਾਬ)- ਹਾਲ ਹੀ ਵਿਚ ਸਪਾਈਵੇਅਰ ਸਾਫਟਵੇਅਰ ਪੇਗਾਸਸ ਰਾਹੀਂ ਕਥਿਤ ਤੌਰ ਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੇ ਮੋਬਾਇਲ ਫੋਨ ਨੂੰ ਕੇਂਦਰ ਸਰਕਾਰ ਵਲੋਂ ਟੇਪ ਕਰਨ ਦੇ ਵਿਰੋਧ ਵਿੱਚ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਣਸ਼ਿਆਮ ਥੋਰੀ ਨੂੰ ਦਿੱਤਾ ਗਿਆ। ਅੱਜ ਸਵੇਰੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਸਮੂਹ ਪੱਤਰਕਾਰਾਂ ਦੀਆਂ ਜਥੇਬੰਦੀਆਂ ਦੇ ਪ੍ਰਤੀਨਿਧ ਭਾਰੀ ਗਿਣਤੀ ਵਿਚ ਇਕੱਤਰ ਹੋਏ। ਰੋਜ਼ਾਨਾ ਪਹਿਰੇਦਾਰ ਦੁਆਬਾ ਜ਼ੋਨ ਦੇ ਬਿਊਰੋ ਚੀਫ ਸ. ਅੰਮ੍ਰਿਤਪਾਲ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਲੋਕਤੰਤਰ ਵਿੱਚ ਪ੍ਰੈਸ ਨੂੰ ਚੌਥੇ ਥੰਮ੍ਹ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹ ਭਾਰਤ ਵਿੱਚ ਸੁਤੰਤਰ ਮੀਡੀਆ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਨੇ ਆਪਣੀ ਕਲਮ ਰਾਹੀਂ ਸਿਧਾਂਤਕ ਅਤੇ ਵਿਚਾਰਧਾਰਕ ਸੋਚ ਨੂੰ ਬਲਪੂਰਵਕ ਪੇਸ਼ ਕੀਤਾ ਹੈ, ਇਸ ਦੇ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪੇਗਾਸਸ ਰਾਹੀਂ ਜਾਸੂਸੀ ਕਰਵਾ ਕੇ ਜੋ ਕੋਝਾ ਕਾਰਜ ਕੀਤਾ ਹੈ ਅਤਿ ਨਿੰਦਣਯੋਗ ਹੈ। ਮੰਗ ਪੱਤਰ ਦੇਣ ਵਾਲਿਆਂ ਵਿਚ ਪ੍ਰਮੁੱਖ ਤੌਰ ਤੇ ਪੇਮਾ ਦੇ ਸੀਨੀਅਰ ਮੈਂਬਰ ਰਮੇਸ਼ ਨਈਅਰ, ਹਰੀਸ਼ ਸ਼ਰਮਾ, ਸਵਦੇਸ਼ ਨਨਚਾਹਲ, ਰਵੀ ਗਿੱਲ, ਅਮਨਦੀਪ ਸਿੰਘ ਜੰਗੀ, ਮੈਡਮ ਕੀਰਤੀ ਗਿੱਲ, ਪ੍ਰਵੇਸ਼ ਗਿੱਲ, ਅਭਿਨੰਦਨ ਭਾਰਤੀ, ਪੰਜਾਬ ਪ੍ਰੈਸ ਕਲੱਬ ਦੇ ਕਈ ਮੈਂਬਰ, ਡੀ.ਐਮ.ਏ. ਦੇ ਕਈ ਮੈਂਬਰ, ਪ੍ਰੈੱਸ ਐਸੋਸੀਏਸ਼ਨ ਆਫ ਸਟੇਟ ਦੇ ਕਈ ਮੈਂਬਰ, ਦ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਮੈਂਬਰ ਜਿਨ੍ਹਾਂ ਵਿੱਚ ਕਰਮਵੀਰ ਸਿੰਘ ਤੋਂ ਇਲਾਵਾ ਸੌਰਭ ਖੰਨਾ, ਜਗਰੂਪ ਸਿੰਘ, ਦਲਬੀਰ ਸਿੰਘ, ਰਮੇਸ਼ ਭਗਤ, ਇਕਬਾਲ ਸਿੰਘ ਉਭੀ, ਦੀਪਕ ਸ਼ਰਮਾ ਆਦਿ ਸੀਨਿਅਰ ਪੱਤਰਕਾਰ ਮੌਜੂਦ ਸਨ । ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ, ਮਨਜੀਤ ਸਿੰਘ ਰੇਰੂ (ਸ਼ਹਿਰੀ ਪ੍ਰਧਾਨ), ਦਰਸ਼ਨ ਸਿੰਘ ਕਲਕੱਤਾ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਵਿਰਦੀ ਤੇ ਗੁਰਜੀਤ ਸਿੰਘ ਆਦਿ ਨੇ ਪੱਤਰਕਾਰਾਂ ਦੀ ਮੰਗ ਦਾ ਸਮਰਥਨ ਕਰਦਿਆਂ ਮਾਣਯੋਗ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਲੋੜੀਂਦੀ ਕਾਰਵਾਈ ਕੀਤੀ ਜਾਵੇ।
Subscribe to:
Post Comments (Atom)

No comments:
Post a Comment