ਹੁਸ਼ਿਆਰਪੁਰ 22 ਜੁਲਾਈ ( ਤਰਸੇਮ ਦੀਵਾਨਾ ) ਮੁਹੱਲਾ ਨੀਲਕੰਠ ਵਿੱਚ ਸਾਬਕਾ ਮੰਤਰੀ ਅਤੇ ਵਿਕਾਸ ਦੇ ਮਸੀਹਾ ਤੀਕਸ਼ਨ ਸੂਦ ਨੇ ਰੁੱਖ ਲਗਾਇਆ। ਇਸ ਮੌਕੇ ਤੇ ਤੀਕਸ਼ਨ ਸੂਦ ਨੇ ਕਿਹਾ ਕਿ ਜੇ ਇਨਸਾਫ ਸਾਫ ਹਵਾ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹੈ। ਜੇ ਰੁੱਖ ਨਹੀਂ ਤਾਂ ਆਕਸੀਜਨ ਨਹੀਂ, ਜੇ ਆਕਸੀਜਨ ਨਹੀਂ ਤਾਂ ਇਨਸਾਨ ਨਹੀਂ। ਇਸ ਲਈ ਜਿਸ ਤਰ੍ਹਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਇਨਸਾਨ ਕਰਦਾ ਹੈ ਉਸੀ ਤਰ੍ਹਾਂ ਪੌਦੇ ਲਗਾਉਣ ਵੇਲੇ ਪੌਦੇ ਨੂੰ ਆਪਣਾ ਬੱਚਾ ਸਮਝ ਕੇ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ ਤਾਂਕਿ ਇਨਸਾਨ ਨੂੰ ਆਕਸੀਜਨ ਦੀ ਕਮੀ ਨਾ ਰਹੇ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਕੋਰੋਨਾ ਦੇ ਚੱਲਦੇ ਆਕਸੀਜਨ ਦੀ ਕਮੀ ਮਹਿਸੂਸ ਕੀਤੀ ਗਈ ਅਤੇ ਆਕਸੀਜਨ ਪਲਾਂਟ ਲਗਾਉਣੇ ਪਏ ਪਰ ਰੁੱਖਾਂ ਦੀ ਘਾਟ ਨਾਲ ਜਿੱਥੇ ਗਰਮੀ ਵੱਧ ਰਹੀ ਹੈ ਉਥੇ ਆਕਸੀਜਨ ਦੀ ਕਮੀ ਹੋ ਰਹੀ ਹੈ। ਇਸ ਲਈ ਜੇ ਇਨਸਾਨ ਆਪਣਾ ਜੀਵਨ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ। ਇਹ ਸਾਨੂੰ ਆਕਸੀਜਨ ਦੇ ਨਾਲ-ਨਾਲ ਲਿਖਣ ਨੂੰ ਕਾਗਜ਼ ਦਿੰਦੇ ਹਨ, ਜਲਾਉਣ ਲਈ ਲਕੜੀ ਦਿੰਦੇ ਹਨ ਅਤੇ ਨਾਲ ਹੀ ਇਨਸਾਨ ਦੇ ਦੇਹ ਨੂੰ ਜਲਾਉਣ ਵਿੱਚ ਸਹਾਇਕ ਹੁੰਦੇ ਹਨ। ਇਸ ਲਈ ਰੁੱਖ ਲਗਾਉਣਾ ਜੀਵਨ ਦਾ ਅੰਗ ਸਮਝਿਆ ਜਾਵੇ। ਇਸ ਮੌਕੇ ਤੇ ਵਾਈਜ਼ ਪ੍ਰਧਾਨ ਬਿਟੂ ਭਾਟੀਆ, ਅਸ਼ਵਨੀ ਛੋਟਾ, ਵਿਕਾਸ ਸ਼ਰਮਾ, ਨੀਰਜ ਸ਼ਰਮਾ, ਸੁਰੇਸ਼ ਕੁਮਾਰ ਆਦਿ ਮੌਜੂਦ ਸਨ।
ਫੋਟੋ ਮੁਨੀਰ /ਦੱਤ

No comments:
Post a Comment