Monday, 26 July 2021

ਕਿ੍ਕੇਟ ਟੂਰਨਾਮੈਂਟ ਜੇਤੂ ਟੀਮਾਂ ਨੂੰ ਸੰਤ ਕਿ੍ਸ਼ਨ ਨਾਥ ਜੀ ਨੇ ਇਨਾਮਾਂ ਦੀ ਵੰਡ ਕੀਤੀ


ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਵੀ ਇਨਾਮ ਵੰਡ ਸਮਾਰੋਹ ਵਿੱਚ ਕੀਤੀ ਸ਼ਿਰਕਤ 

ਪਹਿਲਾ ਇਨਾਮ ਪੰਜ ਹਜਾਰ ਅਤੇੇ ਟਰਾਫੀ ਰਾਏਪੁਰ ਫਰਾਲਾ ਦੀ ਟੀਮ ਦੇ ਹਿੱਸੇ ਆਈ 

ਫਗਵਾੜਾ 26 ਜੁਲਾਈ (ਹਰੀਸ਼ ਭੰਡਾਰੀ)-ਪਿੰਡ ਚਹੇੜੂ ਦੀ ਧਰਤੀ ਤੇ ਮੌਜੂਦ ਐਲ.ਪੀ.ਯੂ ਦੀ ਗਰਾਊਂਡ ਵਿੱਚ ਨਾਨਕ ਨਗਰੀ ਦੇ ਸਮੂਹ ਨੌਜਵਾਨਾਂ ਵੱਲੋਂ ਕਰਵਾਏ ਗਏ ਕਿ੍ਰਕੇਟ ਟੂਰਨਾਮੈਂਟ ਮੌਕੇ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਚਹੇੜੂ ਦੇ ਮੌਜੂਦਾ ਗੱਦੀਨਸ਼ੀਨ ਸੰਤ ਕਿ੍ਰਸ਼ਨ ਨਾਥ ਜੀ ਉਚੇਚੇ ਤੌਰ ਟੂਰਨਾਂਮੈਂਟ ਵਿੱਚ ਪੁੱਜੇ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਉਨ੍ਹਾਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤੀ। ਇਸ ਇਨਾਮ ਵੰਡ ਸਮਾਰੋਹ ਦੋਰਾਨ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਵੀ ਗਰਾਊਂਡ ਵਿੱਚ ਪੁੱਜੇੇ ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ। ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਸੁੰਮਨ ਸ਼ਰਮਾ  ਸ਼ਹਿਰੀ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਅਤੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਹਰਦਾਸਪੁਰ ਨੇ ਰੀਬਨ ਕੱਟ ਕੇ ਕੀਤਾ। ਟੂਰਨਾਮੈਂਟ ਦੀ ਸ਼ੁਰੂਆਤ ਇੱਕ ਨੰਨੇ ਬੱਚੇ ਦੀ ਬੈਟਿੰਗ ਨਾਲ ਹੋਈ। ਉਸ ਤੋਂ ਬਾਅਦ ਲਗਭਗ 64 ਟੀਮਾਂ ਦੇ ਮੈਚ ਹੋਏ, ਜਿਨਾਂ ਵਿੱਚੋਂ ਟਰਾਫੀ ਤੇ ਪੰਜ ਹਜ਼ਾਰ ਦਾ ਪਹਿਲਾ ਇਨਾਮ ਰਾਏਪੁਰ ਫਰਾਲਾ ਦੀ ਟੀਮ ਦੇ ਹਿੱਸੇ ਆਇਆ, ਦੂਸਰਾ ਇਨਾਮ ਪਿੱਪਲਾਂਵਾਲੀ, ਤੀਸਰਾ ਪਿੰਡ ਬੋਹਾਨੀ ਅਤੇ ਚੌਥਾ ਇਨਾਮ ਜਲਭੇਆਂ ਦੀ ਟੀਮ ਦੇ ਹਿੱਸੇ ਆਇਆ। ਇਸ ਮੌਕੇ ਬੰਧਨਾਂ ਸ਼ਰਮਾ ਸੈਕਟਰੀ ਮਹਿਲਾ ਵਿੰਗ ਕਾਂਗਰਸ, ਪੂਜਾ ਬੈਂਸ ਵਾਈਸ ਪ੍ਰਧਾਨ ਮਹਿਲਾ ਵਿੰਗ ਕਾਂਗਰਸ, ਹਰਦਾਸਪੁਰ ਤੋਂ ਪੰਚਾਇਤ ਮੈਂਬਰ ਰਾਣੋ, ਰਣਜੀਤ ਕੌਰ, ਗਿਆਨ ਚੰਦ, ਰਾਮ ਲੁਭਾਇਆ ਕਾਲਾ ਪੰਚਾਇਤ ਮੈਂਬਰ ਚਹੇੜੂ, ਆਸ਼ੂ, ਹਰਜੀਤ ਕਲੇਰ, ਅਮਰੀਕ ਕੁਮਾਰ ਵਿੱਕੀ, ਲੰਬੜਦਾਰ ਮਦਨ ਲਾਲ ਚਹੇੜੂ, ਪ੍ਰੇਮ ਕੁਮਾਰ ਅਤੇ ਨਾਨਕ ਨਗਰੀ ਤੇ ਹਰਦਾਸਪੁਰ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਆਜ਼ੀਮ ਤੇ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।    


No comments:

Post a Comment