Saturday, 24 July 2021
ਸਰਕਲ ਪਤਾਰਾ ਦੇ ਨਵੇਂ ਅਕਾਲੀ ਦਲ ਦੇ ਚੁਣੇ ਗਏ ਅਹੁਦੇਦਾਰਾਂ ਦਾ ਹੋਇਆ ਵਿਸ਼ੇਸ਼ ਸਨਮਾਨ
ਜਲੰਧਰ (ਖ਼ਬਰਸਾਰ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਿਹਨਤੀ ਵਰਕਰਾਂ ਦਾ ਮਾਣ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਅਹੁਦੇਦਾਰੀਆਂ ਸੌਂਪੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੇ ਪਾਰਟੀ ਨੂੰ ਸਿਖਰਾਂ ਤੇ ਲਿਜਾਣ ਲਈ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਲ ਪਤਾਰਾ ਪ੍ਰਧਾਨ ਦਵਿੰਦਰ ਸਿੰਘ ਬਡਿਆਣਾ, ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ, ਯੂਥ ਅਕਾਲੀ ਦਲ ਪੰਜਾਬ ਸਕੱਤਰ ਲਖਵੀਰ ਸਿੰਘ ਹਜ਼ਾਰਾ, ਸੁਖਵਿੰਦਰ ਸਿੰਘ ਖਾਲਸਾ ਕੋਟਲੀ ਥਾਨ ਸਿੰਘ ਨੇ ਸਰਕਲ ਪਤਾਰਾ ਦੇ ਨਵੇਂ ਗਏ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਨਵੇਂ ਅਹੁਦੇਦਾਰਾਂ ਦਾ ਸਨਮਾਨ ਕਰਨ ਸਮੇਂ ਕੀਤਾ। ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਪਰਮਜੀਤ ਸਿੰਘ ਪੰਮਾਂ ਕੋਟਲੀਥਾਨ ਸਿੰਘ ਨੂੰ ਜ਼ਿਲ੍ਹਾ ਜਥੇਬੰਦਕ ਢਾਂਚੇ ਵਿੱਚ ਮੀਤ ਪ੍ਰਧਾਨ ਦਾ ਅਹੁਦਾ, ਸੁਖਬੀਰ ਸਿੰਘ ਸੋਢੀ ਪਿੰਡ ਉੱਚਾ ਨੂੰ ਸਕੱਤਰ ਦਾ ਅਹੁਦਾ, ਮੱਖਣ ਸਿੰਘ ਪਰਸਰਾਮਪੁਰ ਨੂੰ ਸਕੱਤਰ ਦਾ ਅਹੁਦਾ, ਕੁਲਵਿੰਦਰ ਸਿੰਘ ਤੱਲਣ ਨੂੰ ਸਕੱਤਰ ਵਜੋਂ ਅਹੁਦਾ ਦੇ ਕੇ ਨਿਵਾਜਿਆ ਹੈ। ਸਰਕਲ ਪਤਾਰਾ ਦੇ ਇਨ੍ਹਾਂ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਹੁਦੇ ਮਿਲਣ ਤੇ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ, ਸਰਕਲ ਪ੍ਰਧਾਨ ਦਵਿੰਦਰ ਸਿੰਘ ਬੁਢਿਆਣਾ ਵੱਲੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਪ੍ਰਤਾਪ ਸਿੰਘ ਵਡਾਲਾ ਦੋਆਬਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕੀਤਾ ਹੈ। ਅੱਜ ਸਾਰੇ ਅਹੁਦੇਦਾਰਾਂ ਨੂੰ ਅਕਾਲੀ ਦਲ ਦੇ ਆਗੂਆਂ ਵੱਲੋਂ ਸਿਰੋਪਾਓ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੂਟਾ ਸਿੰਘ ਉੱਚਾ, ਮਹਿੰਦਰਪਾਲ ਉੱਚਾ, ਮਨਜੀਤ ਸਿੰਘ ਕੋਟਲੀ, ਗੁਰਵਿੰਦਰ ਸਿੰਘ ਬੱਬੀ, ਮੇਜਰ ਸਿੰਘ ਉੱਚਾ, ਇੰਦਰਜੀਤ ਸਿੰਘ ਉੱਚਾ, ਸੁਖਵੀਰ ਸਿੰਘ ਸੁੱਖਾ, ਜਸਵਿੰਦਰ ਸਿੰਘ ਬਾਂਸਲ, ਗੁਰਮੇਲ ਸਿੰਘ ਗੇਲਾ ਪਰਸਰਾਮਪੁਰ, ਨਾਨਕ ਸਿੰਘ ਪਸਰਾਮਪੁਰ, ਬਬਲੂ ਹਾਜ਼ਰ ਸਨ।
Subscribe to:
Post Comments (Atom)
No comments:
Post a Comment