ਪ੍ਰਧਾਨ ਜਲੰਧਰ ਆਟੋ ਯੂਨੀਅਨ ਪ੍ਰੀਤਮ ਸਿੰਘ ਨੇ ਆਟੋ ਲਾਂਚ ਕਰਨ ਦੀ ਕੀਤੀ ਰਸਮੀ ਸ਼ੁਰੂਆਤ
ਜਲੰਧਰ (ਦਲਵੀਰ ਸਿੰਘ)- ਜਲੰਧਰ ਦੀ ਪੁਰਾਣੀ ਅਤੇ ਮਸ਼ਹੂਰ ਕੰਪਨੀ ਗਲੋਬ ਟਰੈਕਟਰ ਲਿਮਿ. ਵਲੋਂ ਪਿਆਜ਼ੋ ਆਟੋ ਦੇ 2 ਨਵੇਂ ਮਾਡਲ ਐਪੇ ਸੀ.ਐਨ.ਜ਼ੀ, ਐਚ.ਟੀ 300 ਸੀ.ਸੀ ਏਰੀਆ ਸੇਲਜ਼ ਮੈਨੇਜਰ ਪੰਕਜ਼ ਅਨੰਦ ਦੀ ਵਿਸ਼ੇਸ਼ ਨਿਗਰਾਨੀ ਹੇਠ ਜਲੰਧਰ ਵਿਖੇ ਲਾਂਚ ਕੀਤੇ ਗਏ। ਏਰੀਆ ਸੇਲਜ਼ ਮੈਨੇਜਰ ਪੰਕਜ਼ ਅਨੰਦ ਨੇ ਦਸਿਆ ਕਿ ਇਨ੍ਹਾਂ ਆਟੋਜ਼ ਦੀ ਨਵੀਂ ਤਕਨੀਕ ਵਿੱਚ 300 ਸੀ.ਸੀ ਪਾਵਰਫੁੱਲ ਇੰਜ਼ਨ, 38 ਕਿਲੋਮੀਟਰ ਪਰ ਲੀਟਰ ਦੀ ਮਾਇਲੈਂਜ਼, 3 ਵਾਲਵ ਟੈਕਨੋਲੋਜੀ, ਸੀ.ਐਨ.ਜੀ ਅਤੇ ਪੈਟਰੋਲ ਸਟਾਰਟਿੰਗ, 5+1 ਵੱਡੇ ਗੇਅਰ ਬਾਕਸ ਦੀਆਂ ਨਵੀਆਂ ਖੂਬੀਆਂ ਨਾਲ ਲਾਂਚ ਕੀਤਾ ਗਿਆ ਹੈ ਅਤੇ ਜਲੰਧਰ ਵਿੱਚ ਅੱਜ ਤਿੰਨ ਵਿਆਕਤੀਆਂ (ਗ੍ਰਾਹਕਾਂ) ਨੂੰ ਇਹ ਮਾਡਲ ਦੀ ਡਲਿਵਰੀ ਦਿੱਤੀ ਗਈ ਹੈ। ਇਹ ਦੋਵੇਂ ਆਟੋ ਦਾ ਅੱਜ ਜਲੰਧਰ ਵਿੱਚ ਸ਼ੁਭ ਅਰੰਭ ਆਟੋ ਯੂਨੀਅਨ ਜਲੰਧਰ ਦੇ ਪ੍ਰਧਾਨ ਪ੍ਰੀਤਮ ਸਿੰਘ, ਅਨਿਲ ਅਤੇ ਬਿੱਟੂ ਵਲੋਂ ਸਾਂਝੇ ਤੋ੍ਹਰ ਤੇ ਲਾਂਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਗਲੋਬ ਟਰੈਕਟਰ ਦੇ ਪਿਆਜ਼ੋ ਗ੍ਰਾਹਕ ਗੁਰਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਲੋਂ ਇਸ ਖੁਸ਼ੀ ਵਿੱਚ ਕੇਕ ਕੱਟਿਆ ਗਿਆ ਅਤੇ ਉਨ੍ਹਾਂ ਨੇ ਵੀ ਆਟੋ ਦੀ ਖਰੀਦਾਰੀ ਕੀਤੀ। ਇਸ ਮੌਕੇ ਅਰੁੱਨ ਚੋਪੜਾ, ਰਾਜ਼ੀਵ ਚੋਪੜਾ, ਗੁਰਪ੍ਰੀਤ ਸਿੰਘ, ਮੁਕੇਸ਼ ਚੋਪੜਾ, ਦਲਵੀਰ ਸਿੰਘ ਕਾਲੋਈਆ, ਮਹੇਸ਼, ਰਾਕੇਸ਼, ਸੌਨੂੰ, ਪਰਮਜੀਤ ਪੰਮਾਂ ਤੋਂ ਇਲਾਵਾ ਵੱਖ-ਵੱਖ ਫਾਇਨਸ ਕਰਨ ਵਾਲੀਆਂ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।

No comments:
Post a Comment