ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜਿਲ੍ਹਾ ਇਕਾਈ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਵਿਖੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬਾਜਵਾ ਅਤੇ ਬਲਾਕ ਚੇਅਰਪਰਸਨ ਕੰਵਲਜੀਤ ਸਿੰਘ ਬਾਜਵਾ ਦੀ ਸਾਂਝੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਹੁਸਨ ਲਾਲ ਸੂੰਡ ਪਰਸਨਲ ਸੈਕਟਰੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਅੱਜ ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਇਸ ਨੂੰ ਰੋਕਣ ਦਾ ਇੱਕੋ ਇੱਕ ਉਪਰਾਲਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ। ਜਿਸ ਨਾਲ ਵਾਤਾਵਰਨ ਵੀ ਸਾਫ-ਸੁਥਰਾ ਹੋਵੇਗਾ, ਵਰਖਾ ਵੀ ਜ਼ਿਆਦਾ ਪਵੇਗੀ, ਆਕਸੀਜਨ ਵੀ ਵਧੇਰੇ ਹੋਵੇਗੀ ਅਤੇ ਮੌਸਮ ਵਿੱਚ ਵੀ ਤਬਦੀਲੀ ਆਵੇਗੀ। ਜਿਸ ਨਾਲ ਵਾਤਾਵਰਨ ਸ਼ੁੱਧ ਹੋਣ ਕਰਕੇ ਆਮ ਬੀਮਾਰੀਆਂ ਵੀ ਘੱਟਣਗੀਆਂ। ਸਾਨੂੰ ਸਮੂਹ ਵਰਗ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਛਾਂ ਦਾਰ, ਫੱਲਦਾਰ, ਫੁੱਲਦਾਰ ਅਤੇ ਮੈਡੀਕੇਟਡ ਬੂਟੇ ਲਗਾ ਕੇ ਧਰਤੀ ਨੂੰ ਮੁੱੜ ਤੋਂ ਹਰਾ ਭਰਾ ਬਣਾਉਣ ਲਈ ਮੰਚ ਵੱਲੋਂ ਚਲਾਈ ਗਈ ਰੁੱਖ ਲਗਾਓ, ਸਮਾਜ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਦਾ ਹਿੱਸਾ ਬਣ ਕੇ ਪੂਰਾ ਪੂਰਾ ਸਾਥ ਦੇਵੋ। ਮੁੱਢ ਤੋਂ ਅਖੀਰ ਤੱਕ ਇੰਨਸਾਨ ਨੂੰ ਰੁੱਖਾਂ ਨਾਲ ਦੋਸਤੀ ਰੱਖਣੀ ਚਾਹੀਦੀ ਹੈ ਕਿਉਂਕਿ ਰੁੱਖ ਅਤੇ ਮਨੁੱਖ ਦਾ ਆਪਸੀ ਗੂੜ੍ਹਾ ਸਬੰਧ ਹੈ। ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਦੀਪ ਕੁਮਾਰ, ਬਲਵੀਰ ਚੰਦ, ਪ੍ਰੇਮ ਸਿੰਘ, ਹਰਭਜਨ ਸਿੰਘ ਜਲੋਵਾਲ, ਡਾਕਟਰ ਸਤਨਾਮ ਸਿੰਘ ਜਨਰਲ ਸਕੱਤਰ ਪੰਜਾਬ ਅਤੇ ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ ਅਤੇ ਸੰਜੀਵ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Thursday, 22 July 2021
ਰੁੱਖ ਅਤੇ ਮਨੁੱਖ ਦਾ ਆਪਸੀ ਗੂੜ੍ਹਾ ਸਬੰਧ ਹੈ, ਡਾ. ਜਸਵੰਤ ਸਿੰਘ ਖੇੜਾ

Subscribe to:
Post Comments (Atom)

No comments:
Post a Comment