ਜਲੰਧਰ (ਖ਼ਬਰਸਾਰ ਪੰਜਾਬ)- ਇੰਗਲੈਂਡ ਦੀ ਧਰਤੀ ਤੇ ਰਹਿੰਦੇ ਸਮੂਹ ਐਨ.ਆਰ.ਆਈ ਵੀਰਾਂ ਨੇ ਜਿਥੇ ਉੱਘੇ ਕੋਚ ਸ. ਅਜੀਤ ਸਿੰਘ ਸੰਘਾ ਪੁੱਤਰ ਸ. ਬਗੀਚਾ ਸਿੰਘ ਸੰਘਾ ਵਾਸੀ ਜੰਡੂ ਸਿੰਘਾ ਦੀ ਮੌਤ ਤੇ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੇਥੇ ਉਨ੍ਹਾਂ ਨੇ ਦੋ ਮਿੰਨਟ ਦਾ ਮੋਨ ਧਾਰ ਕੇ ਸ. ਅਜੀਤ ਸਿੰਘ ਸੰਘਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਐਨ.ਆਰ.ਆਈ ਬੋਬੀ ਕਲੇਰ ਯੂ.ਕੇ ਨੇ ਫੋ੍ਹਨ ਤੇ ਜਾਣਕਾਰੀ ਦਿੰਦੇ ਦਸਿਆ ਕਿ ਸੰਡੇ ਫੁੱਟਬਾਲ ਕਲੱਬ ਯੂ.ਕੇ ਦੇ ਸਮੂਹ ਖਿਡਾਰੀਆਂ ਅਤੇ ਹੋਰ ਪੰਜਾਬੀ ਭਰਾਵਾਂ ਨੇ ਕੋਚ ਅਜੀਤ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਦੋ ਮਿੰਨਟ ਦਾ ਮੋਨ ਧਾਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅਕਾਲ ਪੁਰਖ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਅਜੀਤ ਸਿੰਘ ਸੰਘਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਉਨ੍ਹਾਂ ਕਿਹਾ ਕੋਚ ਅਜੀਤ ਸਿੰਘ ਸੰਘਾ ਬਹੁਤ ਨੇਕ ਸੁਭਾਅ ਦੇ ਮਾਲਕ ਸਨ। ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਅਤੇ ਜਦ ਵੀ ਉਹ ਇੰਗਲੈਂਡ ਦੀ ਧਰਤੀ ਤੇ ਆਏ ਉਨ੍ਹਾਂ ਇਥੋਂ ਦੇ ਸੰਡੇ ਫੁੱਟਬਾਲ ਕਲੱਬ ਦੇ ਖਿਡਾਰੀਆਂ ਦਾ ਮਾਣ ਵਧਾਇਆ ਅਤੇ ਉਨ੍ਹਾਂ ਨਾਲ ਸ. ਸੰਘਾ ਦਾ ਪਿਆਰ ਇੱਕ ਵੱਖਰੀ ਮਿਸਾਲ ਸੀ। ਉਨ੍ਹਾਂ ਕਿਹਾ ਇੰਗਲੈਂਡ ਵਿੱਚ ਰਹਿੰਦੇ ਸ. ਅਜੀਤ ਸਿੰਘ ਸੰਘਾ ਦੇ ਪੁੱਤਰ ਰਛਪਾਲ ਸਿੰਘ ਸੰਘਾ ਨਾਲ ਵੀ ਇਥੋ ਦੇ ਪੰਜਾਬੀ ਭਰਾਵਾਂ ਵਲੋਂ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Wednesday, 7 July 2021
ਇੰਗਲੈਂਡ ਦੀ ਧਰਤੀ ਤੇ ਰਹਿੰਦੇ ਐਨ.ਆਰ.ਆਈ ਵੀਰਾਂ ਨੇ ਦੋ ਮਿੰਨਟ ਦਾ ਮੋਨ ਧਾਰ ਕੇ ਕੌਚ ਅਜੀਤ ਸਿੰਘ ਸੰਘਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਜਲੰਧਰ (ਖ਼ਬਰਸਾਰ ਪੰਜਾਬ)- ਇੰਗਲੈਂਡ ਦੀ ਧਰਤੀ ਤੇ ਰਹਿੰਦੇ ਸਮੂਹ ਐਨ.ਆਰ.ਆਈ ਵੀਰਾਂ ਨੇ ਜਿਥੇ ਉੱਘੇ ਕੋਚ ਸ. ਅਜੀਤ ਸਿੰਘ ਸੰਘਾ ਪੁੱਤਰ ਸ. ਬਗੀਚਾ ਸਿੰਘ ਸੰਘਾ ਵਾਸੀ ਜੰਡੂ ਸਿੰਘਾ ਦੀ ਮੌਤ ਤੇ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੇਥੇ ਉਨ੍ਹਾਂ ਨੇ ਦੋ ਮਿੰਨਟ ਦਾ ਮੋਨ ਧਾਰ ਕੇ ਸ. ਅਜੀਤ ਸਿੰਘ ਸੰਘਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਐਨ.ਆਰ.ਆਈ ਬੋਬੀ ਕਲੇਰ ਯੂ.ਕੇ ਨੇ ਫੋ੍ਹਨ ਤੇ ਜਾਣਕਾਰੀ ਦਿੰਦੇ ਦਸਿਆ ਕਿ ਸੰਡੇ ਫੁੱਟਬਾਲ ਕਲੱਬ ਯੂ.ਕੇ ਦੇ ਸਮੂਹ ਖਿਡਾਰੀਆਂ ਅਤੇ ਹੋਰ ਪੰਜਾਬੀ ਭਰਾਵਾਂ ਨੇ ਕੋਚ ਅਜੀਤ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਦੋ ਮਿੰਨਟ ਦਾ ਮੋਨ ਧਾਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅਕਾਲ ਪੁਰਖ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਅਜੀਤ ਸਿੰਘ ਸੰਘਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਉਨ੍ਹਾਂ ਕਿਹਾ ਕੋਚ ਅਜੀਤ ਸਿੰਘ ਸੰਘਾ ਬਹੁਤ ਨੇਕ ਸੁਭਾਅ ਦੇ ਮਾਲਕ ਸਨ। ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਅਤੇ ਜਦ ਵੀ ਉਹ ਇੰਗਲੈਂਡ ਦੀ ਧਰਤੀ ਤੇ ਆਏ ਉਨ੍ਹਾਂ ਇਥੋਂ ਦੇ ਸੰਡੇ ਫੁੱਟਬਾਲ ਕਲੱਬ ਦੇ ਖਿਡਾਰੀਆਂ ਦਾ ਮਾਣ ਵਧਾਇਆ ਅਤੇ ਉਨ੍ਹਾਂ ਨਾਲ ਸ. ਸੰਘਾ ਦਾ ਪਿਆਰ ਇੱਕ ਵੱਖਰੀ ਮਿਸਾਲ ਸੀ। ਉਨ੍ਹਾਂ ਕਿਹਾ ਇੰਗਲੈਂਡ ਵਿੱਚ ਰਹਿੰਦੇ ਸ. ਅਜੀਤ ਸਿੰਘ ਸੰਘਾ ਦੇ ਪੁੱਤਰ ਰਛਪਾਲ ਸਿੰਘ ਸੰਘਾ ਨਾਲ ਵੀ ਇਥੋ ਦੇ ਪੰਜਾਬੀ ਭਰਾਵਾਂ ਵਲੋਂ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Subscribe to:
Post Comments (Atom)

No comments:
Post a Comment