ਮਨੁੱਖੀ ਅਧਿਕਾਰ ਮੰਚ ਵੱਲੋਂ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਲੋਕਾਂ ਵੱਲੋਂ ਕਿਸੇ ਵੱਡੇ ਪੱਧਰ ਤੇ ਹੋਣ ਵਾਲੀ ਵਾਰਦਾਤ ਨੂੰ ਰੋਕਣ ਲਈ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਹੋਰ ਮੈਂਬਰ ਅਤੇ ਅਹੁਦੇਦਾਰਾਂ ਨੂੰ ਆਪਣੀ ਵਾਰਤਾ ਸੁਣਾਉਣ ਲਈ ਅੱਜ ਉਸ ਟੁੱਟੇ ਹੋਏ ਖੰਭੇ ਨੂੰ ਦਿਖਾਉਣ ਲਈ ਵੱਡੇ ਪੱਧਰ ਤੇ ਲੋਕ ਇਕੱਠੇ ਹੋਏ।ਇਹ ਜਗ੍ਹਾ ਭਾਰਤ ਰੋਡ ਸਰਵਿਸ ਅਤੇ ਡਿਸਕੋ ਪੈਲੇਸ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਹੈ। ਇਨ੍ਹਾਂ ਨੇ ਸਕਾਇਤ ਫੋਨ 1912 ਨੰਬਰ ਤੇ ਵੀ ਸਹਾਇਤਾ ਕੀਤੀਆਂ ਪਰ ਬਿਜਲੀ ਮੁਲਾਜ਼ਮਾਂ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਹ ਵੱਡਾ ਹਾਦਸਾ ਹੋਣ ਦੀ ਉਡੀਕ ਕਰ ਰਹੇ ਹਨ। ਪਹਿਲੀ ਸਕਾਇਤ 31-05-2021 ਨੂੰ ਕੀਤੀ ਗਈ ਅਤੇ ਦੂਜੀ ਸਕਾਇਤ 23-06-2021 ਨੂੰ ਕੀਤੀ ਗਈ ਪਰ ਹੁਣ ਤੱਕ ਇਸ ਅੱਧ ਟੁੱਟੇ ਖੰਭੇ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਤੋਂ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕੀਤੀ ਕਿ ਇਸ ਹੋਣ ਵਾਲੇ ਵੱਡੇ ਹਾਦਸੇ ਨੂੰ ਰੋਕਿਆ ਜਾਵੇ ਤਾਂ ਜ਼ੋ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਾ ਹੋਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਵਿੱਕੀ ਸੈਕਟਰੀ, ਸਰਦੂਲ ਸਿੰਘ, ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ, ਬਾਜ਼ ਸਿੰਘ, ਦਲਬਾਰਾ ਸਿੰਘ, ਜਸਵੰਤ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ, ਜਗਦੇਵ ਸਿੰਘ, ਲਖਵਿੰਦਰ ਸਿੰਘ,ਰਵੀ ਕੁਮਾਰ,ਸਵਰਨ ਸਿੰਘ, ਅਸ਼ੋਕ ਕੁਮਾਰ ਅਤੇ ਕੁਲਵੰਤ ਸਿੰਘ ਆਦਿ ਵੀ ਇਸ ਮੌਕੇ ਹਾਜ਼ਰ ਸਨ।

No comments:
Post a Comment