Thursday, 1 July 2021

ਲਾਇਨਜ਼ ਕਲੱਬ ਆਦਮਪੁਰ ਨੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਏ

ਜਲੰਧਰ (ਜਲਪ੍ਰੀਤ ਸਿੰਘ)- ਲਾਇਨਜ਼ ਕਲੱਬ ਆਦਮਪੁਰ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਅਗਵਾਈ ਹੇਠ ਲਾਇਨਜ਼ ਸਾਲ ਦੀ ਸ਼ੁਰੂਆਤ ਮੌਕੇ ਸਿਵਲ ਹਵਾਈ ਅੱਡੇ ਵਿਖੇ 50 ਬੂਟੇ ਲਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਪ੍ਰਧਾਨ ਲਾਇਨ ਰਾਜ ਕੁਮਾਰ ਪਾਲ ਵਿਸ਼ੇਸ਼ ਮਹਿਮਾਨ ਵਜੋਂ, ਲਾਇਨ ਸੱਤਪਾਲ ਬਜਾਜ, ਲਾਇਨ ਪਵਨ ਆਵਲ, ਲਾਇਨ ਵਿਸ਼ਾਲ ਵਰਮਾ, ਲਾਇਨ ਰਾਕੇਸ਼ ਚੋਡਾ, ਲਾਇਨ ਸੁਸ਼ੀਲ ਡੋਗਰਾ ਅਤੇ ਡਾਇਰੈਕਟਰ ਏਅਰ ਪੋਰਟ ਕਮਲਜੀਤ ਕੌਰ ਨੇ ਬੂਟੇ ਲਗਾ ਇਸ ਪ੍ਰਰਾਜੈਕਟ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਲੱਬ ਦਾ ਇਹ ਪਹਿਲਾ ਪ੍ਰੋਜੈਕਟ ਹੈ ਤੇ ਵੀਰਵਾਰ 50 ਬੂਟੇ ਹਵਾਈ ਅੱਡੇ 'ਤੇ ਲਾ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਲਾਇਨਜ਼ ਆਈ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ, ਅਮਰਜੀਤ ਸਿੰਘ ਭੋਹਪੁਰੀਆ, ਰਾਜੀਵ ਸਿੰਗਲਾ, ਰਿਸ਼ੀ ਗੁਪਤਾ, ਜੇਮਿਨੀ ਜੱਗੀ, ਅਕਸ਼ੇਦੀਪ ਸ਼ਰਮਾ, ਰਾਜੀਵ ਸਿੰਗਲਾ, ਬਲਬੀਰ ਅਟਵਾਲ, ਰਜਿੰਦਰ ਪ੍ਰਸ਼ਾਦ ਤੇ ਮੋਹਨ ਪਵਾਰ ਵੀ ਹਾਜ਼ਰ ਸਨ।

No comments:

Post a Comment