ਨਵੇਂ ਅਹੁਦੇਦਾਰਾਂ ਦੀ ਹੋਈ ਚੋਣ
ਹੁਸ਼ਿਆਰਪਰ 24 ਜੂਨ,(ਤਰਸੇਮ ਦੀਵਾਨਾ )-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਬੱਸੀ ਜਾਨਾਂ ਵਾਰਡ ਨੰਬਰ 45 ਦੀ ਇਕ ਅਹਿਮ ਮੀਟਿੰਗ ਕਮੇਟੀ ਪ੍ਰਧਾਨ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਚ ਸਰਬਸੰਮਤੀ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਪ੍ਰਦਾਨ ਕਰਨ ਲਈ ਕਮੇਟੀ ਦਾ ਵਿਸਥਾਰ ਕੀਤਾ ਗਿਆ।ਇਸ ਮੌਕੇ ਨਵੇਂ ਕਮੇਟੀ ਮੈਂਬਰਾਂ ਦੀ ਚੋਣ ਕਰਦੇ ਹੋਏ ਅਸ਼ੋਕ ਕੁਮਾਰ ਮਾਸ਼ਾ ਨੂੰ ਚੇਅਰਮੈਨ, ਅਵਤਾਰ ਸਿੰਘ ਕੈਸ਼ੀਅਰ, ਹਰਦੀਪ ਸਿੰਘ ਮੀਤ ਸਕੱਤਰ,ਸੰਦੀਪ ਸਿੰਘ ਮੀਤ ਪ੍ਰਧਾਨ,ਅਮਰ ਸਿੰਘ ਮਹੇ ਸਲਾਹਕਾਰ, ਜਗਜੀਤ ਸਿੰਘ ਸਲਾਹਕਾਰ ਪ੍ਰਧਾਨ ਚੁਣੇ ਗਏ ਇਸ ਤੋਂ ਇਲਾਵਾ ਗੁਰਦੀਪ ਕੌਰ,ਜਸਪਾਲ ਕੌਰ, ਸਤਵਿੰਦਰ ਕੌਰ,ਜਸਬੀਰ ਕੌਰ, ਸਰਬਜੀਤ ਕੌਰ ਅਤੇ ਗੁਰਦੀਪ ਕੌਰ ਦੀ ਨਵੇਂ ਮੈਂਬਰਾਂ ਵੱਜੋਂ ਨਿਯੁਕਤੀ ਕੀਤੀ ਗਈ।ਜਿਸ ਨੇ ਮੀਟਿੰਗ ਵਿੱਚ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕੀਤਾ ਗਿਆ।ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

No comments:
Post a Comment