Friday, 11 June 2021

ਕੇਂਦਰ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ-: ਦਲਜੀਤ ਰਾਜੂ

ਫਗਵਾੜਾ 11 ਜੂਨ (ਹਰੀਸ਼ ਭੰਡਾਰੀ)- ਕੇਦਰ ਸਰਕਾਰ ਦੀਆ ਲੋਕ ਮਾਰੂ ਨੀਤੀਆ ਅਤੇ ਦਿਨ-ਬ-ਦਿਨ ਵਧ ਰਹੀਆਂ ਡੀਜ਼ਲ-ਪੈਟਰੋਲ ਦੀਆ ਕੀਮਤਾਂ ਦੇ ਵਿਰੋਧ ਵਿੱਚ ਜਿੱਥੇ ਫਗਵਾੜਾ ਦੀਆ ਵੱਖ -ਵੱਖ ਥਾਵਾਂ ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਦਰਵੇਸ਼ ਪਿੰਡ ਦੇ ਪੇਟਰੋਲ ਪੰਪ ਤੇ ਵੀ ਮੌਕੇ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਦਲਜੀਤ ਰਾਜੂ ਜਿਲ੍ਹਾ ਕੋ-ਆਰਡੀਨੇਟਰ ਕਾਂਗਰਸ ਅਤੇ ਹੋਰ ਆਗੂਆਂ ਮਨਜੋਤ ਸਿੰਘ ਭਗਤਪੁਰਾ, ਅਮਰੀਕ ਸਿੰਘ ਮੀਕਾ, ਦਰਸ਼ਨ ਲਾਲਾ. ਪ੍ਰਿੰਸ ਮੱਟੂ, ਦਰਸ਼ਨ ਲਾਲ, ਤੀਰਥ ਰਾਮ ਤੇ ਹੋਰ ਸਮੂਹ ਕਾਂਗਰਸੀ ਵਰਕਰਾਂ ਨੇ ਦਰਵੇਸ਼ ਪਿੰਡ ਦੇ ਪੈਟਰੋਲ ਪੰਪ ਤੇ ਤਿੱਖਾ ਪ੍ਰਦਰਸ਼ਨ ਕਰਕੇ ਰੋਸ ਪ੍ਰਗਟਾਇਆ। ਇਸ ਮੌਕੇ ਦਲਜੀਤ ਰਾਜੂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇੱਕ ਨਿਕੰਮੀ ਸਰਕਾਰ ਹੈ, ਜੋ ਆਪਣੇ ਗਲਤ ਫੈਸਲਿਆਂ ਨਾਲ ਲੋਕਾਂ ਤੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ।

No comments:

Post a Comment