ਚੰਡੀਗਡ, (ਪ੍ਰੀਤਮ ਲੁਧਿਆਣਵੀ), 27 ਮਾਰਚ, 2021 : ਗਾਇਕ ਕਿੰਦਰ ਦਿਓਲ ਆਪਣਾ ਨਵਾਂ ਸਿੰਗਲ ਟਰੈਕ, ‘ਆਲ ਨੋਜ਼’ ਲੈ ਕੇ ਭੰਗੂ ਰਿਕਾਡਰਜ ਰਾਹੀਂ ਸਰੋਤਿਆਂ ਦੇ ਰੂ-ਬ-ਰੂ ਹੋ ਰਿਹਾ ਹੈ। ਇਸ ਗੀਤ ਨੂੰ ਗਾਇਕ ਕਿੰਦਰ ਦਿਓਲ ਨੇ ਖੁਦ ਹੀ ਲਿਖਿਆ ਹੈ ਤੇ ਮਿਊਜ਼ਿਕ ਮਿਕਸ ਮਾਸਟਰ ਦਾ ਕੰਮ ਸੰਭਾਲਿਆ ਹੈ ਨਵ ਨਾਗਪਾਲ ਨੇ। ਵੀਡੀਓ ਐਡੀਟਿੰਗ ਵੈਲੀ ਮੇਕਰਜ ਦੁਆਰਾ ਕੀਤੀ ਗਈ ਹੈ। ਗੀਤ ਦੇ ਪ੍ਰੋਡਿਊਸਰ ਹਨ ਪਲਵਿੰਦਰ ਦਿਓਲ। ਇਸ ਗੀਤ ਲਈ ਪੰਜਾਬੀ ਹਵੇਲੀ ਰੈਸਟੋਰੈਂਟ ਕੁਵੈਤ ਦਾ ਵਿਸ਼ੇਸ਼ ਸਹਿਯੋਗ ਰਿਹਾ।
ਅਰਬ ਦੇਸ਼ ਕੁਵੈਤ ਤੋਂ ਭੰਗੂ ਰਿਕਾਰਡਜ ਦੇ ਕਰਤਾ ਧਰਤਾ ਭਰਭੂਰ ਸਿੰਘ ਭੰਗੂ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਦੋ ਅਪਰੈਲ ਨੂੰ ਰਿਲੀਜ ਕੀਤਾ ਜਾਵੇਗਾ। ਉਨਾਂ ਆਸ ਜਿਤਾਈ ਕਿ ਇਹ ਖੂਬਸੂਰਤ ਗੀਤ ਸਰੋਤਿਆਂ ਦੀ ਪਸੰਦਗੀ ਤੇ ਖ਼ੂਬ ਖਰਾ ਉਤਰੇਗਾ ਤੇ ਸਰੋਤੇ ਇਸ ਗੀਤ ਦੀ ਪੂਰੀ ਟੀਮ ਦੇ ਕੰਮ ਦੀ ਸ਼ਲਾਘਾ ਕਰਨਗੇ।

Comments
Post a Comment