Saturday, 7 March 2026

ਕਪੂਰ ਪਿੰਡ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨੂੰ ਸਮਰਪਿਤ ਵਿਚਾਰ ਗੋਸ਼ਟੀ 10 ਨੂੰ



ਡੀ.ਐੱਸ.ਪੀ. ਆਦਮਪੁਰ ਰਾਜੀਵ ਕੁਮਾਰ ਨੂੰ ਮਿਲੇ ਸਮਾਗਮੀ ਪ੍ਰਬੰਧਕ
ਅਮਰਜੀਤ ਸਿੰਘ ਜੰਡੂ ਸਿੰਘਾ-
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨੂੰ ਸਮਰਪਿਤ ਵਿਸ਼ੇਸ਼ ਸਮਾਰੋਹ ਅਤੇ ਵਿਚਾਰ ਗੋਸ਼ਟੀ 10 ਮਾਰਚ ਦਿਨ ਮੰਗਲਵਾਰ ਨੂੰ ਕਪੂਰ ਪਿੰਡ, ਜ਼ਿਲਾ ਜਲੰਧਰ ਵਿਚ ਕਰਵਾਈ ਜਾ ਰਹੀ ਹੈ। ਜਿਸਦੇ ਸਬੰਧ ਵਿਚ ਵਿਚਾਰ ਗੋਸ਼ਟੀ ਦੇ ਪ੍ਰਬੰਧਕਾਂ ਵੱਲੋਂ ਡੀ.ਐੱਸ.ਪੀ. ਆਦਮਪੁਰ ਰਾਜੀਵ ਕੁਮਾਰ (ਪੀ.ਪੀ.ਐੱਸ.) ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਸਮਾਗਮ ਦਾ ਸੱਦਾ-ਪੱਤਰ ਸੋਪਿਆ ਗਿਆ। ਇਸ ਮੌਕੇ ਕਪਰ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ, ਰਣਜੀਤ ਕੁਮਾਰ ਮੈਂਬਰ ਪੰਚਾਇਤ ਅਤੇ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਰ ਕਪੂਰ ਪਿੰਡ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ ਵੀ ਮੌਜੂਦ ਸਨ। ਡੀ.ਐੱਸ.ਪੀ. ਰਾਜੀਵ ਕੁਮਾਰ ਨੇ ਵਿਚਾਰ ਗੋਸ਼ਟੀ ਕਰਵਾਉਣ ’ਤੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਆਯੋਜਨ ਵਿਚ ਜ਼ਰੂਰ ਸ਼ਾਮਲ ਹੋਣਗੇ। ਅਸ਼ੋਕ ਕੁਮਾਰ ਸਰਪੰਚ ਨੇ ਦੱਸਿਆ ਕਿ ਨਵਯੁੱਵਕ ਸਭਾ ਕਪੂਰ ਪਿੰਡ ਵੱਲੋਂ ਗ੍ਰਾਮ ਪੰਚਾਇਤ ਅਤੇ ਐੱਨ.ਆਰ ਆਈਜ਼ ਦੇ ਸਹਿਯੋਗ ਨਾਲ ਇਹ ਵਿਚਾਰ ਗੋਸ਼ਟੀ ਦਾ ਸਮਾਗਮ ਸ਼ਾਮ 7 ਤੋਂ ਰਾਤ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਗੋਸ਼ਟੀ ਵਿਚ ਪ੍ਰਸਿੱਧ ਕਲਾਕਾਰ ਪ੍ਰਵੇਜ਼ ਆਲਮ ਅਤੇ ਸੰਨੀ ਮਿੱਤਲ ਆਪਣੀ ਹਾਜ਼ਰੀ ਦਰਜ ਕਰਵਾਉਣਗੇ।
ਕੈਪਸ਼ਨ- ਕਪੂਰ ਪਿੰਡ ਵਿਖੇ ਕਰਵਾਈ ਜਾ ਰਹੀ ਵਿਚਾਰ ਗੋਸ਼ਟੀ ਸਬੰਧੀ ਡੀ.ਐੱਸ.ਪੀ. ਆਦਮਪੁਰ ਰਾਜੀਵ ਕੁਮਾਰ ਨੂੰ ਸੱਦਾ-ਪੱਤਰ ਸੋਪਦੇੇ ਨਵਯੁਵਕ ਸਭਾ ਦੇ ਮੈਂਬਰ, ਸਰਪੰਚ ਅਸ਼ੋਕ ਕੁਮਾਰ, ਨਰਿੰਦਰ ਸਿੰਘ ਸੋਨੂੰ ਅਤੇ ਪੰਚ ਰਣਜੀਤ ਕੁਮਾਰ।

No comments:

Post a Comment