Friday, 6 February 2026
ਪਿੰਡ ਧੋਗੜੀ ਵਿਖੇ ਮਹਾਂਸ਼ਿਵਰਾਤਰੀ ਦਾ ਮੇਲਾ 15 ਫਰਵਰੀ ਦਿਨ ਐਤਵਾਰ ਨੂੰ : ਬਾਬਾ ਦਿਲਬਾਗ ਸ਼ਾਹ ਮੁੱਖ ਸੇਵਾਦਾਰ
ਜਲੰਧਰ, 6 ਫਰਵਰੀ (ਅਮਰਜੀਤ ਸਿੰਘ)- ਦਰਬਾਰ ਬਾਬਾ ਇੱਛਾਧਾਰੀ ਜੀ, ਡੇਰਾ ਅੰਮ੍ਰਿਤਸਰੀਆਂ ਦਾ ਪਿੰਡ ਧੋਗੜੀ ਵਿਖੇ ਮਹਾਂਸ਼ਿਵਰਾਤਰੀ ਦਾ ਮੇਲਾ 15 ਫਰਵਰੀ ਦਿਨ ਐਤਵਾਰ ਨੂੰ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਬਾਬਾ ਦਿਲਬਾਗ ਸ਼ਾਹ ਨੇ ਦਸਿਆ ਕਿ ਮਹਾਂਸ਼ਿਵਰਾਤਰੀ ਦੇ ਮੇਲੇ ਨੂੰ ਲੈ ਕੇ ਸੰਗਤਾਂ ਤੇ ਸੇਵਾਦਾਰਾਂ ਵਿੱਚ ਭਾਰੀ ਉਤਸ਼ਾਹ ਹੈ। ਜੋ ਕਿ 15 ਫਰਵਰੀ ਨੂੰ ਬਹੁਤ ਧੂਮ ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਮੇਲੇ ਦੇ ਸਬੰਧ ਵਿੱਚ ਸਵੇਰੇ 11 ਵਜੇ ਝੰਡੇ ਦੀ ਰਸਮ ਹੋਵੇਗੀ, ਉਪਰੰਤ ਪੰਮੀ ਐਂਡ ਪਾਰਟੀ ਵਲੌਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਮੌਕੇ ਸਟੇਜ ਦੀ ਸੇਵਾ ਸਟੇਜ ਸੈਕਟਰੀ ਪੱਪੂ ਬਾਦਸ਼ਾਹ ਵੱਲੋਂ ਨਿਭਾਈ ਜਾਵੇਗੀ। ਬਾਬਾ ਦਿਲਬਾਗ ਸ਼ਾਹ ਨੇ ਸੰਗਤਾਂ ਨੂੰ ਹੁੰਮਹੁਮਾਂ ਕੇ ਮੇਲੇ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।
Subscribe to:
Post Comments (Atom)


No comments:
Post a Comment