ਆਦਮਪੁਰ, 14 ਜਨਵਰੀ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਅਤੇ ਮਾਘੀ ਦਾ ਦਿਹਾੜਾ ਸਵੇਰੇ 8 ਵਜੇ ਤੋਂ 1:30 ਵਜੇ ਤੱਕ, ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਸ਼ਰਧਾਪੂਰਬਕ ਮਨਾਇਆ ਗਿਆ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕਥਾ ਵਾਚਕ ਗਿਆਨੀ ਜੈ ਦੀਪ ਸਿੰਘ ਫਗਵਾੜੇ ਵਾਲੇ, ਹਜੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਭਾਈ ਜਰਨੈਲ ਸਿੰਘ ਬੈਂਸ ਜੀ ਪਿੰਡ ਲੱਲੀਆਂ (ਨਕੋਦਰ) ਵਾਲੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ, ਕਥਾ ਤੇ ਇਤਿਹਾਸਕ ਵਾਰਾਂ ਸਰਵਣ ਕਰਵਾ ਕੇ ਨਿਹਾਲ ਕੀਤਾ। ਮਾਸਟਰ ਸੁਰਜੀਤ ਸਿੰਘ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਈ ਗਈ। ਇਸ ਮੌਕੇ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਚਾਹ ਪਕੋੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਗੁਰੂ ਘਰ ਪੁੱਜੀਆਂ ਸਰਬੱਤ ਸੰਗਤਾਂ ਨੂੰ ਜੀ-ਆਇਆ-ਆਖਿਆ। ਇਸ ਮੌਕੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਉਤਸਾਹ ਨਾਲ ਖੂਨਦਾਨ ਕੀਤਾ। ਇਸ ਮੌਕੇ ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਮੀਤ ਪ੍ਰਧਾਨ ਦਰਸ਼ਨ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਰਣਵੀਰ ਸਿੰਘ, ਸਵਰਣ ਸਿੰਘ, ਗੁਰਜੀਤ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਹਰਦਿਆਲ ਸਿੰਘ ਆਦਿ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।
Wednesday, 14 January 2026
ਗੁ. ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਸੰਗਰਾਂਦ ਅਤੇ ਮਾਘੀ ਦਾ ਦਿਹਾੜਾ ਮਨਾਇਆ

Subscribe to:
Post Comments (Atom)

No comments:
Post a Comment