ਸ਼੍ਰੀ ਪਰਮਦੇਵਾ ਵੈਸ਼ਨੋ ਮਾਤਾ ਮੰਦਰ ਕਪੂਰ ਪਿੰਡ ਵਿਖੇ ਉਤਸ਼ਾਹ ਨਾਲ ਮਨਾਇਆ ਜਾਵੇਗਾ 51ਵਾਂ ਜੋੜ ਮੇਲਾ ਤੇ ਵਿਸ਼ਾਲ ਭਗਵਤੀ ਜਾਣਗਣ : ਨਰਿੰਦਰ ਸਿੰਘ ਸੋਨੂੰ
ਆਦਮਪੁਰ/ਜਲੰਧਰ 12 ਨਵੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਸ਼੍ਰੀ ਪਰਮਦੇਵਾ ਵੈਸ਼ਨੋ ਮਾਤਾ ਮੰਦਰ ਚੈਰੀਟੇਬਲ ਸੁਸਾਇਟੀ ਰਜ਼ਿ. ਕਪੂਰ ਪਿੰਡ ਜਲੰਧਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਪੰਜਾਬ ਬਸਪਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ (ਇੰਚਾਰਜ, ਚੰਡੀਗੜ੍ਹ), ਐਮ.ਐਲ.ਏ ਹਲਕਾ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਡੀਐਸਪੀ ਆਦਮਪੁਰ ਰਾਜੀਵ ਕੁਮਾਰ, ਐਸਐਚਉ ਪਤਾਰਾ ਕ੍ਰਿਸ਼ਨ ਗੋਪਾਲ ਨਾਲ ਮੁਲਾਕਾਤ ਕਰਦੇ ਹੋਏ, 51ਵੇਂ ਜੋੜ ਮੇਲੇ ਤੇ ਵਿਸ਼ਾਲ ਭਗਵਤੀ ਜਾਗਰਣ ਦਾ ਸੱਦਾ ਪੱਤਰ ਸੋਪਿਆ। ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਗਾਇਕ ਵਿਜੇ ਝੱਮਟ, ਰਣਜੀਤ ਸਿੰਘ, ਨੰਬਰਦਾਰ ਹਰਪਾਲ ਬਿੱਟੂ, ਸਾਬੀ, ਫਿਦਰੀ, ਬਿੰਦਰ ਨੇ ਡਾ. ਅਵਤਾਰ ਸਿੰਘ ਕਰੀਮਪੁਰੀ ਨੂੰ ਮਹਾਂਮਾਈ ਚੂੰਨਰੀ ਦੇ ਕੇ ਸਨਮਾਨਿਤ ਕੀਤਾ। ਸਕੱਤਰਨਰਿੰਦਰ ਸਿੰਘ ਸੋਨੂੰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਕਪੂਰ ਪਿੰਡ ਮੰਦਰ ਦੀ ਮੁੱਖੀ ਜਸਵਿੰਦਰ ਕੌਰ ਅੰਜੂ ਦੇਵਾ ਜੀ ਦੀ ਸਰਪ੍ਰਸਤੀ ਹੇਠ 16 ਨਵੰਬਰ ਤੋਂ 18 ਨਵੰਬਰ ਤੱਕ ਮਨਾਏ ਜਾ ਰਹੇ 51ਵੇਂ ਸਾਲਾਨਾ ਜੋੜ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸੰਗਤਾਂ ਵਿੱਚ ਜੋੜ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਦਸਿਆ ਕਿ ਇਸ ਜੋੜ ਮੇਲੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਿਰਕਤ ਕਰ ਰਹੀਆਂ ਹਨ। ਜਿਨ੍ਹਾਂ ਲਈ ਸੇਵਾਦਾਰਾਂ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਸ਼੍ਰੀ ਪਰਮਦੇਵਾ ਮੰਦਰ ਕਪੂਰ ਪਿੰਡ ’ਚ 16 ਨਵੰਬਰ ਨੂੰ ਹੋਵੇਗੀ, ਹਵਨਕੁੰਡ ਦੀ ਸਥਾਪਨਾ
ਦੇਸ਼-ਵਿਦੇਸ਼ ਵਿਚ ਰਹਿੰਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਇਹ 51ਵਾਂ ਜੋੜ ਮੇਲਾ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਿਰ ਕਪੂਰ ਪਿੰਡ ਨੇੜੇ ਜੰਡੂਸਿੰਘਾ ਹਲਕਾ ਆਦਮਪੁਰ ਜ਼ਿਲਾ ਜਲੰਧਰ ਵਿੱਚ 16 ਤੋਂ 18 ਨਵੰਬਰ ਤੱਕ ਮੰਦਰ ਦੀ ਗੱਦੀਨਸ਼ੀਨ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੇਵਾ ਜੀ ਦੀ ਸਰਪ੍ਰਸਤੀ ਵਿਚ ਮਨਾਇਆ ਜਾ ਰਿਹਾ ਹੈ। ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ 16 ਨਵੰਬਰ ਨੂੰ ਮੇਲੇ ਦੇ ਪਹਿਲੇ ਦਿਨ ਮੰਦਰ ਵਿਚ ਹਵਨ ਕੁੰਡ ਦੀ ਸਥਾਪਨਾ ਕੀਤੀ ਜਾਵੇਗੀ, 17 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਪਾਠ ਆਰੰਭ ਕੀਤੇ ਜਾਣਗੇ, 18 ਨਵੰਬਰ ਨੂੰ ਦੁਪਹਿਰ 12 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਸ਼੍ਰੀ ਰਾਮਾਇਣ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਦੁਪਹਿਰ 1 ਵਜੇ ਭੰਡਾਰੇ ਦੇ ਲੰਗਰ ਸੰਗਤਾਂ ਨੂੰ ਛਕਾਇਆ ਜਾਵੇਗਾ।
ਰਾਤ ਵੇਲੇ ਹੋਵੇਗਾ ਵਿਸ਼ਾਲ ਭਗਵਤੀ ਜਾਗਰਣ
ਪ੍ਰਬੰਧਕਾਂ ਨੇ ਦਸਿਆ ਕਿ ਸ਼ਾਮ 6 ਵਜੇ ਹਵਨਕੁੰਡ ਦੀ ਪੂਜਾ ਕੀਤੀ ਜਾਵੇਗੀ। ਰਾਤ ਨੂੰ ਮਹਾਮਾਂਈ ਦਾ ਵਿਸ਼ਾਲ ਜਗਰਾਤਾ ਹੋਵੇਗਾ, ਜਿਸ ਵਿਚ ਗਾਇਕ ਬਲਜੀਤ ਬਿਲਗਾ ਸਮੇਤ ਕਈ ਕਲਾਕਾਰ ਸ੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿਖੇ ਹਾਜ਼ਰੀ ਲਗਵਾਈ ਜਾਵੇਗੀ।

0 Comments