ਆਦਮਪੁਰ/ਜਲੰਧਰ, 16 ਅਗਸਤ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ, ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਸਵੇਰੇ 8 ਵਜੇ ਤੋਂ 1:30 ਵਜੇ ਤੱਕ, ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਸੰਗਰਾਂਦ ਦਾ ਪਵਿੱਤਰ ਦਿਹਾੜਾ ਸ਼ਰਧਾਪੁਰਬਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਕਥਾ ਵਾਚਕ ਗਿਆਨੀ ਅਜੈਪਾਲ ਸਿੰਘ ਬਸੀ ਪਠਾਣਾਂ ਫਤਿਹਗੜ੍ਹ ਸਾਹਿਬ, ਹਜੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਰਾਗੀ ਭਾਈ ਸਰਵਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿਤਸਰ, ਢਾਡੀ ਜੱਥਾ ਭਾਈ ਅਵਤਾਰ ਸਿੰਘ ਚੰਨ ਨਵਾਂ ਸ਼ਹਿਰ ਵਾਲਿਆਂ ਨੇ ਸੰਗਤਾਂ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਮਾਸਟਰ ਸੁਰਜੀਤ ਸਿੰਘ ਵੱਲੋਂ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸਮੂਹ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਮੈਂਬਰਾਂ ਵੱਲੋਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਮੀਤ ਪ੍ਰਧਾਨ ਦਰਸ਼ਨ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਰਣਵੀਰ ਸਿੰਘ, ਸਵਰਣ ਸਿੰਘ, ਗੁਰਜੀਤ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਹਰਦਿਆਲ ਸਿੰਘ ਪ੍ਰਬੰਧਕਾਂ ਤੋਂ ਇਲਾਵਾ ਦਲਜੀਤ ਸਿੰਘ ਭੱਟੀ, ਕਮਲਜੀਤ ਸਿੰਘ ਲੱਕੀ, ਗੁਰਦਿਆਲ ਸਿੰਘ ਨਿੱਜਰ, ਅਮਰਜੀਤ ਸਿੰਘ ਅਰਜੁਨਵਾਲ, ਗੁਰਮੇਲ ਸਿੰਘ ਤੇ ਹੋਰ ਹਾਜ਼ਰ ਸਨ।
21 ਅਗਸਤ ਦਿਨ ਵੀਰਵਾਰ ਨੂੰ ਗੁਰੂ ਘਰ ਵਿਖੇ ਹੋਣਗੇ ਗੁਰਮਤਿ ਸਮਾਗਮ : ਜਥੇਦਾਰ ਮਨੋਹਰ
ਏਸੇ ਹੀ ਤਰਾਂ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪਿੰਡ ਡਰੋਲੀ ਕਲਾਂ ਵਿਖੇ 1947 ਵਿੱਚ ਪਿੰਡ ਖਨੌੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮੁਸਲਮਾਨਾਂ ਨਾਲ ਲੜਦਿਆਂ ਸ਼ਹੀਦ ਹੋਏ ਸ਼ਹੀਦ ਭਾਈ ਨਰੰਗ ਸਿੰਘ ਜੀ ਅਤੇ ਹੋਰ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਗੁਰਮਤਿ ਸਮਾਗਮ 21 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ 12:30 ਵਜੇ ਤੱਕ, ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਤੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਢਾਡੀ ਜੱਥਾ ਗਿ: ਸੁਖਦੇਵ ਸਿੰਘ ਜੀ ਖੜੋਦੀ ਹੁਸ਼ਿਆਰਪੁਰ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰਨਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
0 Comments