Friday, 9 May 2025

ਰੈੱਡ ਕਰੋਸ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ

ਜਲੰਧਰ, 9 ਮਈ (ਅਮਰਜੀਤ ਸਿੰਘ)- ਡੀ.ਸੀ ਜਲੰਧਰ ਹਿਮਾਂਸ਼ੂ ਅਗਰਵਾਲ ਦੇ ਹੁੱਕਮਾਂ ਤਹਿਤ ਰੈਡ ਕਰਾਸ ਸੁਸਾਇਟੀ ਜਲੰਧਰ ਦੇ ਸੈਕਟਰੀ ਮਨਜਿੰਦਰ ਸਿੰਘ, ਨਵਦੀਪ ਸਿੰਘ ਜ਼ੀਏ, ਰਾਕੇਸ਼ ਕੁਮਾਰ, ਨੇਕ ਰਾਮ, ਜਿੰਦਲ ਤੇ ਸੁਰਜੀਤ ਆਦਿ ਪ੍ਰਬੰਧਕਾਂ ਦੀ ਵਿਸ਼ੇਸ਼ ਦੇਖਰੇਖ ਤੇਂ ਦੁਆਬਾ ਬਲੱਡ ਬੈਂਕ ਦੇ ਸਹਿਯੋਗ ਨਾਲ ਨਰੇਸ਼ ਪਾਲ ਦੀ ਨਿਗਰਾਨੀ ਹੇਠ ਖੂਨਦਾਨ ਕੈਂਪ ਰੈੱਡ ਕਰੋਸ ਭਵਨ ਵਿਖੇ ਲਗਾਇਆ ਗਿਆ। ਜਿਸ ਵਿੱਚ ਬਹੁਤ ਸਾਰੀਆਂ ਨਾਂਮਵਰ ਸੇਵਾ ਸੁਸਾਇਟੀਆਂ ਦੇ ਸਮੂਹ ਮੈਂਬਰਾਂ ਨੇ ਜਿਥੇ ਸ਼ਿਰਕਤ ਕੀਤੀ ਉਥੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਦੇ ਸੇਵਾਦਾਰ ਹਰਜਿੰਦਰ ਪਾਲ ਟੋਨੀ ਕੰਦੋਲਾ ਵੱਲੋਂ ਵੀ ਆਪਣਾ ਖੂਨਦਾਨ ਕੀਤਾ ਗਿਆ। ਇਸ ਮੌਕੇ ਤੇ ਦਸਵੰਧ ਗਰੀਬਾਂ ਲਈ ਐਨਜੀਓ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਵੀ ਹਾਜ਼ਰ ਰਹੇ ਉਨ੍ਹਾਂ ਕਿਹਾ ਖੂਨਦਾਨ ਕਰਨ ਨਾਲ ਜਿਥੇ ਮਨੁੱਖਤਾ ਦਾ ਭਲਾ ਹੁੰਦਾ ਹੈ ਉਥੇ ਆਪਣੇ ਮੰਨ ਨੂੰ ਇੱਕ ਵੱਖਰੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਸਾਨੂੰ ਹਰ ਇੱਕ ਨੂੰ ਖੂਨਦਾਨ ਕਰਨਾਂ ਚਾਹੀਦਾ ਹੈ।


No comments:

Post a Comment