Monday, 7 April 2025

ਕਰਮਸ਼ੀਲ ਅਧਿਆਪਕਾ ਕਮਲਜੀਤ ਬੰਗਾ ਦੀ ਸੇਵਾ ਮੁਕਤੀ ਸਮਾਗਮ ’ਚ ਪਦਮ ਸ਼੍ਰੀ ਹੰਸ ਰਾਜ ਹੰਸ, ਡਾ. ਗੁਰਿੰਦਰਜੀਤ ਕੌਰ ਡੀ.ਈ.ਓ ਸਮੇਤ ਉੱਘੀਆਂ ਹਸਤੀਆਂ ਪੁੱਜੀਆਂ

ਜਲੰਧਰ, 7 ਅਪ੍ਰੈਲ (ਅਮਰਜੀਤ ਸਿੰਘ)- ਸਮਾਜ ਸੇਵਿਕਾ ਤੇ ਗਰਲ ਗਾਈਡ ਇੰਚਾਰਜ ਅਧਿਆਪਕਾ ਕਮਲਜੀਤ ਬੰਗਾ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਆਦਰਸ਼ ਨਗਰ ਜਲੰਧਰ ਤੋਂ ਆਪਣੀਆਂ ਸ਼ਾਨਦਾਰ ਤੇ ਯਾਦਗਾਰੀ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਹਨ। ਕਮਲਜੀਤ ਬੰਗਾ ਦੀ ਸੇਵਾ ਮੁਕਤੀ ਸਮਾਗਮ ’ਚ ਪਦਮ ਸ਼੍ਰੀ ਹੰਸ ਰਾਜ ਹੰਸ ਤੇ ਡਾ. ਗੁਰਿੰਦਰਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰ: ਖੁਸ਼ਦੀਪ ਕੌਰ, ਦੀਪਕ ਬਾਲੀ, ਬੂਟਾ ਮੁਹੰਮਦ ਸਮੇਤ ਹੋਰ ਮਹਾਂਨ ਸ਼ਖਸੀਅਤਾਂ ਸ਼ੁਭ ਇਛਾਵਾਂ ਦੇਣ ਪਹੁੰਚੀਆਂ। ਉਹਨਾਂ ਅਤੀਅੰਤ ਮਿਹਨਤੀ, ਸਾਦਗੀ, ਸ਼ਾਂਤ ਸੁਭਾਅ ਤੇ ਧਾਰਮਿਕ ਬਿਰਤੀ ਵਾਲੀ ਰੂਹ ਕਮਲਜੀਤ ਬੰਗਾ ਵਾਰੇ ਚਾਨਣਾਂ ਪਾਉਂਦਿਆਂ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਖੇਡਾਂ, ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਤੇ ਪਾਏ ਯੋਗਦਾਨ ਦੀ ਪ੍ਰਸ਼ੰਸਾਂ ਕੀਤੀ। ਸ਼੍ਰੀਮਤੀ ਬੰਗਾ ਨੂੰ ਸਾਲ 2013 ਤੋਂ 2024 ਤੱਕ ਸਾਸ਼ਨ, ਪ੍ਰਸ਼ਾਸ਼ਨ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਤੱਤਕਾਲੀ ਸਿੱਖਿਆ ਮੰਤਰੀ ਓ.ਪੀ. ਸੋਨੀ ਤੇ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਵਲੋਂ ਵਿਸ਼ੇਸ਼ ਰਾਜ ਪੁਰਸਕਾਰ, ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਤੱਤਕਾਲੀ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਸਮੇਤ ਅਨੇਕਾਂ  ਕੈਬਨਿਟ ਮੰਤਰੀਆਂ ਵਲੋਂ ਸਨਮਾਨਿਤ ਕੀਤਾ ਗਿਆ। ਕਰਮਸ਼ੀਲ ਅਧਿਆਪਕਾ ਕਮਲਜੀਤ ਬੰਗਾ ਵਾਰੇ ਬੋਲਦਿਆਂ ਸ਼੍ਰੀਮਤੀ ਗੁਰਿੰਦਰਜੀਤ ਕੌਰ ਡੀ.ਈ.ਓ. ਤੇ ਪ੍ਰਿੰਸੀਪਲ ਖੁਸ਼ਦੀਪ ਕੌਰ ਨੇ ਕਿਹਾ ਕਿ ਸੰਤ ਰੂਹ ਬੰਗਾ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਵਿਕਾਸ ਸਮੇਤ ਆਰ.ਓ.ਟੀ ਰੂਮ ਲਈ ਪ੍ਰੋਜੈਕਟਰ ਭੇਂਟ ਸਮੇਤ ਖੇਡ ਪ੍ਰਮੋਟਰ ਉੱਘੇ ਸਮਾਜ ਸੇਵੀ ਜੀਤ ਬਾਬਾ ਬੈਲਜੀਅਮ ਤੇ ਸੋਮ ਥਿੰਦ ਯੂ.ਕੇ.ਹੋਰਾਂ ਤੋਂ ਦੋ ਐੱਲ.ਈ.ਡੀ. ਟੀ.ਵੀ, ਫ਼ਰਨੀਚਰ, ਸਕੂਲ ਦੀ ਸਟੇਜ ਲਈ 51000 ਰੁਪਏ ਸਮੇਤ ਇੱਕ ਏ.ਸੀ.ਪੰਜਾਬ ਪ੍ਰੈਸ ਕਲੱਬ ਨੂੰ ਭੇਂਟ ਕਰਵਾਇਆ। ਉਨ੍ਹਾਂ ਆਪਣੀ ਸੇਵਾ ਮੁਕਤੀ ਸਮੇਂ ਸਕੂਲ ਲਈ ਇੱਕ ਏ.ਸੀ. ਤੇ ਦੂਜਾ ਪੰਜਾਬ ਪ੍ਰੈਸ ਕਲੱਬ ਨੂੰ ਭੇਂਟ ਕੀਤਾ।


No comments:

Post a Comment