Tuesday, 1 April 2025

ਬੇਗਮਪੁਰਾ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਦਾ ਸਮੂਹ ਸੰਗਤਾਂ ਹਿੱਸਾ ਬਨਣ : ਭੈਣ ਸੰਤੋਸ਼ ਕੁਮਾਰੀ



ਬੇਗਮਪੁਰਾ ਇਤਿਹਾਸਕ ਦਮੜੀ ਸੋਭਾ ਯਾਤਰਾ 4 ਅਪ੍ਰੈਲ 2025 ਦਿਨ ਸ਼ੁੱਕਰਵਾਰ ਨੂੰ
ਜਲੰਧਰ, 1 ਅਪ੍ਰੈਲ (ਅਮਰਜੀਤ ਸਿੰਘ)-
4 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੇਗਮਪੁਰਾ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਡੇਸ਼ਨ ਭਾਰਤ ਨੇ ਪ੍ਰੈਸ ਨਾਲ ਸਾਂਝਾ ਕਰਦੇ ਅਤੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਸ਼ੋਭਾ ਯਾਤਰਾ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜ਼ਿ ਪੰਜਾਬ ਅਤੇ ਸਮੁੱਚੇ ਸੰਤ ਸਮਾਜ ਦੀ ਅਗਵਾਈ ਹੇਠ 4 ਅਪ੍ਰੈਲ ਦੁਪਹਿਰ 1ਵਜੇ ਜਲੰਧਰ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਟਰੇਨ ਰਾਹੀਂ ਰਵਾਨਾ ਹੋਵੇਗੀ।

ਇਸ ਯਾਤਰਾ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਉਨ੍ਹਾਂ ਦਸਿਆ ਕਿ ਸੰਗਤਾਂ ਦੀ ਸਹੂਲਤ ਲਈ ਸੰਤ ਮਹਾਂਪੁਰਸ਼ਾਂ ਨੇ ਵੱਖ ਵੱਖ ਡੇਰਿਆਂ ਜਿਵੇਂ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ, ਡੇਰਾ ਸੰਤ ਬਾਬਾ ਇੰਦਰ ਦਾਸ ਜੀ ਸ਼ੇਖੇ, ਡੇਰਾ ਸੰਤ ਸੀਤਲ ਦਾਸ ਜੀ ਬੋਹਣ ਹੁਸ਼ਿਆਰਪੁਰ, ਡੇਰਾ ਸੰਤ ਨਾਰਾਇਣ ਦਾਸ ਜੀ ਕਲਰਾਂ ਸ਼ੇਰਪੁਰ ਢੱਕੋ ਹੁਸ਼ਿਆਰਪੁਰ, ਡੇਰਾ ਸੰਤ ਮੇਲਾ ਰਾਮ ਜੀ ਨਗਰ ਫਿਲੌਰ, ਸਰਬੱਤ ਭਲਾ ਆਸ਼ਰਮ ਨੰਦਾਚੌਰ, ਡੇਰਾ ਸੰਤ ਰਿਸ਼ੀ ਠਾਕੁਰ ਹਰੀਪੁਰ ਖਾਲਸਾ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਮੁੱਖ ਦਫਤਰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਨੇੜੇ ਆਦਮਪੁਰ ਵਿਖੇ ਸੰਗਤਾਂ ਦੀ ਸਹੂਲਤ ਲਈ ਟਿਕਟਾਂ ਬੁੱਕ ਕਰਵਾਉਣ ਲਈ ਕਾਊਟਰ ਖੋਲੇ ਗਏ ਹਨ। ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜੀਆਂ ਸੰਗਤਾਂ ਨੇ ਅਜੇ ਤੱਕ ਟਿਕਟਾਂ ਦੀ ਬੁਕਿੰਗ ਨਹੀਂ ਕਰਵਾਈ ਉਹ ਜਲਦੀ ਤੋਂ ਜਲਦੀ ਬੁਕਿੰਗ ਕਰਵਾ ਕੇ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਕੇ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

No comments:

Post a Comment