Wednesday, 6 November 2024
ਲਾਇਨਜ਼ ਕਲੱਬ ਆਦਮਪੁਰ ਵਲੋਂ ਸਵ. ਸ. ਜਗਤ ਸਿੰਘ ਤੇ ਮਾਤਾ ਭਾਗਵੰਤੀ ਦੇ ਪਰਿਵਾਰ ਵਲੋਂ ਸਵ. ਅਜੀਤ ਸਿੰਘ ਮਿਨਹਾਸ ਦੀ ਯਾਦ ਚ ਪਿੰਡ ਢੰਡੋਰ ਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈੰਪ ਲਗਾਇਆ ਗਿਆ l
**170 ਮਰੀਜਾਂ ਦਾ ਚੈਕਅੱਪ ਕਰ 49 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣਿਆ**
ਆਦਮਪੁਰ 6 ਨਵੰਬਰ (ਬਿਊਰੌਂ)-- ਲਾਇਨਜ਼ ਕਲੱਬ ਆਦਮਪੁਰ ਵਲੋਂ ਲਾਇਨ ਆਈ ਹਸਪਤਾਲ ਆਦਮਪੁਰ ਦੇ ਚੇਅਰਮੈਨ ਦਸਵਿੰਦਰ ਕੁਮਾਰ ਚਾਂਦ,ਵਾਇਸ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਤੇ ਲਾਇਨਜ਼ ਕਲੱਬ ਆਦਮਪੁਰ ਦੇ ਪ੍ਰਧਾਨ ਕੁਲਵੀਰ ਸਿੰਘ ਭੋਗਪੁਰੀਆ ਦੀ ਦੇਖਰੇਖ ਹੇਠ ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ ਡਮੁੰਡਾ (ਆਦਮਪੁਰ) ਤੇ ਆਈਜ਼ ਫਾਰ ਦਾ ਵਰਲਡ ਕੈਨੇਡਾ ਤੇ ਸਵ. ਸ. ਜਗਤ ਸਿੰਘ ਤੇ ਮਾਤਾ ਭਾਗਵੰਤੀ ਦੇ ਪਰਿਵਾਰ ਦੇ ਸਹਿਯੋਗ ਨਾਲ ਸਵ. ਅਜੀਤ ਸਿੰਘ ਮਿਨਹਾਸ ਦੀ ਯਾਦ ਚ ਪਿੰਡ ਢੰਡੋਰ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਤੇ ਅਪ੍ਰੇਸ਼ਨ ਕੈੰਪ ਲਗਾਇਆ ਗਿਆ l ਕੈੰਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਾਇਨ ਆਈ ਹਸਪਤਾਲ ਦੇ ਚੇਅਰਮੈਨ ਦਸਵਿੰਦਰ ਕੁਮਾਰ ਚਾਂਦ, ਵਾਇਸ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਤੇ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਭੋਗਪੁਰੀਆ ਦੱਸਿਆ ਕੇ ਕੈੰਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ 170 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰ ਉਨ੍ਹਾਂ ਨੂੰ ਮੁਫ਼ਤ ਦਵਾਈਆ ਦਿੱਤੀਆਂ ਤੇ 49 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਜਿਨ੍ਹਾਂ ਦੇ ਅਪ੍ਰੇਸ਼ਨ ਲਾਇਨ ਆਈ ਹਸਪਤਾਲ ਆਦਮਪੁਰ ਵਿਖੇ 17 ਨਵੰਬਰ ਨੂੰ ਸ਼ੁਰੂ ਹੋ ਰਹੇ ਮੈਗਾ ਆਈ ਅਪ੍ਰੇਸ਼ਨ ਕੈੰਪ ਚ ਮੁਫ਼ਤ ਕੀਤੇ ਜਾਣਗੇ l ਉਨ੍ਹਾਂ ਦੱਸਿਆ ਕੇ ਇਸ ਕੈੰਪ ਚ ਉੱਘੇ ਸਮਾਜ ਸੇਵਕ ਸ. ਸਤਨਾਮ ਸਿੰਘ ਕੈਨੇਡਾ ਦਾ ਵਿਸੇਸ਼ ਸਹਿਯੋਗ ਰਿਹਾ ਜੋ ਵਿਦੇਸ਼ ਚ ਰਹਿੰਦੇ ਹੋਏ ਵੀ ਆਪਣੇ ਪਿੰਡ ਤੇ ਪੰਜਾਬ ਦੀ ਧਰਤੀ ਨੂੰ ਨਹੀ ਭੁੱਲੇ ਤੇ ਹਰ ਸਾਲ ਇੰਡੀਆ ਆ ਕੇ ਕਲੱਬ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਚ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਹਨ ਪਰ ਇਸਦੇ ਨਾਲ ਹੀ ਉਹ ਜਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਹਨ ਤੇ ਸਰਕਾਰੀ ਸਕੂਲਾਂ ਚ ਵਿੱਦਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਤਨ ਮਨ ਤੇ ਧੰਨ ਨਾਲ ਪੂਰਾ ਸਹਿਯੋਗ ਦਿੰਦੇ ਹਨ l ਇਸ ਮੌਕੇ ਲਾਇਨ ਰਘੁਵੀਰ ਸਿੰਘ ਵਿਰਦੀ,ਸਰਪੰਚ ਕੁਲਦੀਪ ਕੌਰ,ਮਹਿੰਦਰ ਪਾਲ ਸਿੰਘ,ਇੰਦਰਜੀਤ ਸਿੰਘ, ਪ੍ਰਗਟ ਸਿੰਘ ਢੰਡੋਰ ਸਾਬਕਾ ਸਰਪੰਚ,ਪਰਮਜੀਤ ਰਾਮ, ਵਰਿੰਦਰ ਸਿੰਘ, ਮੋਹਨ ਸਿੰਘ, ਰੋਸ਼ਨ ਲਾਲ, ਸਹਿਜਪਾਲ ਸਿੰਘ,ਗੁਰਬਚਨ ਸਿੰਘ ਹੋਰ ਪਤਵੰਤੇ ਤੇ ਪਿੰਡ ਵਾਸੀ ਹਾਜ਼ਿਰ ਸਨ l
Subscribe to:
Post Comments (Atom)
No comments:
Post a Comment