Thursday, 8 August 2024

ਜਾਗਦੇ ਰਹੋ ਸੱਭਿਆਚਾਰਕ ਮੰਚ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ 12 ਨੂੰ

ਮੇਲੇ ਦੌਰਾਨ ਲਗਾਇਆ ਜਾਏਗਾ ਖੂਨਦਾਨ ਕੈਪ  

ਹੁਸ਼ਿਆਰਪੁਰ 8 ਜੁਲਾਈ (ਤਰਸੇਮ ਦੀਵਾਨਾ )- ਜਾਗਦੇ ਰਹੋ ਸੱਭਿਆਚਾਰਕ ਮੰਚ ਰਜਿ. ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ਼ ਇੰਡੀਆ ਵੱਲੋਂ ਸਲਾਨਾ ਸੂਫ਼ੀਆਨਾ ਮੇਲਾ 12 ਅਗਸਤ  ਦਿਨ ਸੋਮਵਾਰ ਨੂੰ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਵਾਇਆ ਜਾਵੇਗਾ | ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਉਸਤਾਦ ਸੁਰਿੰਦਰ ਪਾਲ ਪੰਛੀ,ਰਾਣੀ ਰਣਦੀਪ, ਅਜਮੇਰ ਦੀਵਾਨਾ, ਸੱਤਾ ਮੰਡਾਲੀ, ਜੀਤ ਹਰਜੀਤ, ਰਾਮ ਕਠਾਰੀਆ, ਅਲੀਜਾ ਦੀਵਾਨਾ ਅਤੇ ਹੋਰ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਦੀਵਾਨਾ ਚੇਅਰਮੈਨ ਅਤੇ ਸਕੱਤਰ ਜਨਰਲ ਵਿਨੋਦ ਕੌਸ਼ਲ ਨੇ ਦੱਸਿਆ ਕਿ ਇਸ ਸਾਲ ਸਲਾਨਾ ਸੂਫ਼ੀਆਨਾ ਮੇਲੇ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ| ਇਸ ਮੌਕੇ ਪ੍ਰਿੰਸੀਪਲ ਬਲਬੀਰ ਸਿੰਘ ਸੈਣੀ ਨੇ ਦੱਸਿਆ ਕਿ ਭਗਤ ਨਗਰ ਨਜਦੀਕ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਕਰਵਾਏ ਜਾਣ ਵਾਲੇ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ|

No comments:

Post a Comment