Tuesday, 13 February 2024

ਪਿੰਡ ਮਦਾਰਾ ਵਿਖੇ 23ਵੇਂ ਦੋ ਦਿਨਾਂ ਕ੍ਰਿਕਟ ਟੂਰਨਾਂਮੈਂਟ ਵਿੱਚ ਪਿੰਡ ਬੋਲੀਨਾਂ ਦੀ ਟੀਮ ਰਹੀ ਜੈਤੂ


ਜਲੰਧਰ 11 ਫਰਵਰੀ (ਅਮਰਜੀਤ ਸਿੰਘ)- ਯੂਥ ਸਪੋਰਟਸ ਤੇ ਹੈਲਥ ਕਲੱਬ ਮਦਾਰ ਜਲੰਧਰ ਦੇ ਸਮੂਹ ਮੈਂਬਰਾਂ ਵੱਲੋਂ ਪਿੰਡ ਦੀ ਗਰਾਉਡ ਵਿੱਚ ਕਰਵਾਏ ਗਏ ਦੋ ਦਿਨਾਂ 23ਵੇਂ ਕਿ੍ਰਕਟ ਟੂਰਨਾਂਮੈਂਟ ਵਿੱਚ ਪਿੰਡ ਬੋਲੀਨਾਂ ਦੋਆਬਾ ਦੀ (ਬਾਬਾ ਭਗਤ ਰਾਮ ਸਪੋਰਟਸ ਕਲੱਬ) ਟੀਮ 21 ਹਜ਼ਾਰ ਦੇ ਨਗਦ ਇਨਾਮ ਤੇ ਟਰਾਫੀ ਨਾਲ ਪਹਿਲੇ ਨੰਬਰ ਤੇ ਜੈਤੂ ਰਹੀ ਅਤੇ ਦੂਜੇ ਨੰਬਰ ਪਿੰਡ ਢਿੱਲਵਾਂ ਦੀ ਟੀਮ 11 ਹਜ਼ਾਰ ਤੇ ਟਰਾਫੀ ਨਾਲ ਜੈਤੂ ਰਹੀ। ਅੱਜ ਕ੍ਰਿਕਟ ਟੂਰਨਾਂਮੈਂਟ ਦੇ ਫਾਇਨਲ ਮੈਂਟਾਂ ਵਿੱਚ ਇਨਾਮਾਂ ਦੀ ਵੰਡ ਕਰਨ ਲਈ ਸਾਬਕਾ ਐਸ.ਐਸ.ਪੀ ਰਜਿੰਦਰ ਸਿੰਘ, ਗੋਪਾਲ ਗੇਰਾ ਇਕਸਾਇਜ਼ ਇੰਸਪੈਕਟਰ, ਪੰਜਾਬ ਯੂਥ ਸਕੱਤਰ ਹਨੀ ਜ਼ੋਸ਼ੀ, ਸ. ਅਵਤਾਰ ਸਿੰਘ ਸਰੋਆ (ਡਾਲਫਿਨ ਹੋਟਲ ਵਾਲੇ), ਅਵਤਾਰ ਸਿੰਘ ਮਿਨਹਾਸ ਪੁੱਜੇ, ਜਿਨ੍ਹਾਂ ਨੇ ਜੈਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸਰਪੰਚ ਸ਼ਤੀਸ਼ ਕਲੇਰ ਨੇ ਸਾਰੇ ਆਏ ਮਹਿਮਾਨਾਂ, ਖਿਡਾਰੀਆਂ ਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਖਿਡਾਰੀਆਂ ਤੇ ਸੇਵਾਦਾਰਾਂ ਨੂੰ ਵੀ ਉਚੇਚੇ ਤੋਰ ਤੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਸਾਬਕਾ ਐਸ.ਐਸ.ਪੀ ਰਜਿੰਦਰ ਸਿੰਘ ਨੇ ਨੋਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਰੁੱਚੀ ਦਿਖਾਉਣ ਵਾਸਤੇ ਪ੍ਰੇਰਿਤ ਕੀਤਾ। ਟੂਰਨਾਂਮੈਂਟ ਦੀ ਸਮਾਪਤੀ ਮੌਕੇ ਤੇ ਦਵਿੰਦਰ, ਉਕਾਰ ਸਿੱਧੂ, ਅਮਿ੍ਰਤ, ਹਰਵਿੰਦਰ ਸਿੱਧੂ, ਗੁਰਪ੍ਰੀਤ ਗੋਪੀ, ਆਸ਼ੂ, ਐਨਥਨੀ, ਸਾਹਿਲ, ਹੈਰੀ, ਆਕਾਸ਼, ਹਰਪਾਲ ਸਿੰਘ ਪਾਲਾ, ਤੁਸ਼ਾਰ, ਵਿਪੁੱਨ, ਚਰਨਜੀਤ, ਅਗਮ, ਮੁਕੇਸ਼, ਅਸ਼ਵਨੀ, ਮਨੌਜ ਤੇ ਹੋਰ ਨੋਜਵਾਨ ਵੀਰ ਹਾਜ਼ਰ ਸਨ। 

No comments:

Post a Comment