Monday, 9 October 2023

ਪਿੰਡ ਵਿਰਕਾਂ ‘ਚ ਸ਼ਾਨੋ ਸ਼ੌਕਤ ਨਾਲ ਕਰਵਾਏ 22ਵੇਂ ਸਲਾਨਾ ਕੁਸ਼ਤੀ ਮੁਕਾਬਲੇ

ਫਗਵਾੜਾ 9 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਵਿਰਕਾਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੋਆਬੇ ਦਾ ਮਸ਼ਹੂਰ 22ਵਾਂ ਸਲਾਨਾ ਮਹਾਂ ਕੁਸ਼ਤੀ ਦੰਗਲ ਗੁੱਗਾ ਜਾਹਰ ਪੀਰ ਦੰਗਲ ਕਮੇਟੀ ਵਲੋਂ ਐਨ.ਆਰ.ਆਈ ਵੀਰਾਂ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਉਂਡ ਵਿਖੇ ਕਰਾਇਆ ਗਿਆ ਜੋ ਕਿ ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ। ਅੰਤਰਰਾਸ਼ਟਰੀ ਪਹਿਲਵਾਨ ਅਤੇ ਕੁਸ਼ਤੀ ਦੰਗਲ ਦੇ ਮੁੱਖ ਸੰਚਾਲਕ ਹਰਮੇਸ਼ ਲਾਲ ਵਿਰਕ, ਸਾਬਕਾ ਸਰਪੰਚ ਰਾਮ ਸਰੂਪ ਚੰਬਾ,ਮਾਸਟਰ ਹਰਬੰਸ ਲਾਲ,ਸਤਪਾਲ ਵਿਰਕ ਅਤੇ ਅਸ਼ੋਕ ਸੰਧੂ ਦੀ ਦੇਖਰੇਖ ਹੇਠ ਕਰਵਾਏ ਕੁਸ਼ਤੀ ਦੰਗਲ ਵਿਚ ਅੰਤਰਰਾਸ਼ਟਰੀ ਪੱਧਰ ਦੇ ਸੈਂਕੜੇ ਪੁਰਸ਼ ਅਤੇ ਮਹਿਲਾ ਪਹਿਲਵਾਨਾਂ ਨੇ ਹਿੱਸਾ ਲਿਆ। ਪਟਕੇ ਦੀਆਂ ਕੁਲ ਚਾਰ ਕੁਸ਼ਤੀਆਂ ਹੋਈਆਂ। ਜਿਹਨਾਂ ਵਿਚ ਪਹਿਲੀ ਕੁਸ਼ਤੀ ਰਾਜੂ ਰਈਏਵਾਲ ਅਤੇ ਸੰਦੀਪ ਖੰਨਾ ਵਿਚਕਾਰ ਹੋਈ ਅਤੇ ਰਾਜੂ ਰਈਏਵਾਲ ਜੇਤੂ ਰਿਹਾ। ਦੂਸਰੀ ਕੁਸ਼ਤੀ ਕਰਨ ਜਲੰਧਰ ਅਤੇ ਜਗਰੂਪ ਸ਼ੰਕਰ ਦਰਮਿਆਨ ਹੋਈ ਜਿਸ ਵਿਚ ਕਰਨ ਪਹਿਲਵਾਨ ਜੇਤੂ ਰਿਹਾ। ਪਟਕੇ ਦੀ ਤੀਸਰੀ ਕੁਸ਼ਤੀ ਜੱਸਾ ਬਾਹੜੋਵਾਲ ਅਤੇ ਛੋਟਾ ਸੁਦਾਮ ਵਿਚਕਾਰ ਹੋਈ ਅਤੇ ਛੋਟਾ ਸੁਦਾਮ ਨੂੰ ਜੇਤੂ ਕਰਾਰ ਦਿੱਤਾ ਗਿਆ। ਚੌਥੀ ਕੁਸ਼ਤੀ ਜਰਮਨ ਪਹਿਲਵਾਨ ਤੇ ਆਕਾਸ਼ ਪਹਿਲਵਾਨ ਦੀ ਕਰਵਾਈ ਗਈ। ਇਹ ਕੁਸ਼ਤੀ ਮੁਕਾਬਲਾ ਜਰਮਨ ਪਹਿਲਵਾਨ ਜੇਤੂ ਰਿਹਾ ਪਟਕੇ ਦੀ ਕੁਸ਼ਤੀ ਦੇ ਪਹਿਲੇ ਜੇਤੂ ਪਹਿਲਵਾਨ ਨੂੰ ਬੁਲਟ ਮੋਟਰਸਾਇਕਲ ਅਤੇ ਬਾਕੀਆਂ ਨੂੰ ਪਲੈਟਿਨਾ ਮੋਟਰਸਾਇਕਲ ਇਨਾਮ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਹੋਰ ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਆ ਗਿਆ। ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਲਈ ਸਾਂਈ ਪੱਪਲ ਪ੍ਰੀਤ, ਸਾਂਈ ਲੱਕੀ ਸ਼ਾਹ ਵਿਸ਼ੇਸ਼ ਤੌਰ ਤੇ ਮੋਜੂਦ ਰਹੇ। ਉਹਨਾਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਲੜਕੀਆਂ ਤੇ ਬੱਚਿਆਂ ਦੀਆਂ ਕੁਸ਼ਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਉਹਨਾਂ ਦੱਸਿਆ ਕਿ ਮਹਿਲਾਵਾਂ ਦੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕਾਂ ਵਲੋਂ ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਰਬਜੀਤ ਵਿਰਕ ਇਟਲੀ,ਮਲਕੀਤ ਇਟਲੀ, ਤਜਿੰਦਰ ਇਟਲੀ,ਸੰਤੋਖ ਲਾਲ, ਜਿੰਦਰ ਵਿਰਕ, ਲਵਜੀਤ ਇਟਲੀ, ਹਰਬੰਸ ਲਾਲ,ਹੈੱਪੀ ਚੰਬਾ, ਐਡਵੋਕੇਟ ਸੰਜੀਵ ਵਿਰਕ,ਹਰਦੀਪ ਕੁਮਾਰ, ਦੀਪੂ ਯੂ.ਐਸ.ਏ.,ਬਿੱਲਾ ਸਪੇਨ, ਰਾਣਾ ਭੰਡਾਲਾ ਯੂ.ਐਸ.ਏ.,
ਰਣਜੀਤ ਸਿੰਘ ਰਾਜਾ ਯੂ.ਕੇ.,ਰਾਜਾ ਤੱਲ੍ਹਣ ਯੂ.ਐਸ.ਏ., ਹੈੱਪੀ ਕਨੇਡਾ,ਗੁਰਪ੍ਰੀਤ ਆਸਟ੍ਰੇਲੀਆ,ਪੁਨੀਤ ਇਟਲੀ,ਪੰਤ ਯੂ.ਐਸ.ਏ., ਜਸ ਗੋਸਲ ਕਨੇਡਾ, ਸਰਬਜੀਤ ਵਿਰਕ, ਗੁਰਮੇਲ ਸਿੰਘ ਯੂ.ਐਸ.ਏ.,ਧੀਰਾ ਯੂ.ਐਸ.ਏ.,ਅਮਰਜੀਤ ਸਿੰਘ ਰਾਣਾ ਯੂ.ਕੇ.,ਰਾਜਾ,ਪਵਨ ਵਿਰਕ, ਅਮਰਜੀਤ ਸਿੰਘ ਜੋਹਲ ਸਪੇਨ, ਸੁਖਵਿੰਦਰ ਪੰਚ,ਮਲਕੀਤ ਵਿਰਕ, ਤਜਿੰਦਰ ਕੁਮਾਰ ਇਟਲੀ, ਸੁੱਚਾ ਯੂ.ਐਸ.ਏ. ਅਤੇ ਪਰਮਜੀਤ ਆਦਿ ਹਾਜਰ ਸਨ।

No comments:

Post a Comment