ਫਗਵਾੜਾ 13 ਜੁਲਾਈ (ਸ਼ਿਵ ਕੋੜਾ)- ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਇਕ ਲੋੜਵੰਦ ਔਰਤ ਦੀ ਅੱਖ ਦਾ ਓਪਰੇਸ਼ਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਅੰਤਰਰਾਸ਼ਟਰੀ ਡਾਇਰੈਕਟਰ ਅਲਾਇੰਸ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਭਾ ਦੇ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’ ਤਹਿਤ ਉਕਤ ਲੋੜਵੰਦ ਔਰਤ ਦੀ ਅੱਖ ਦਾ ਸਫਲ ਆਪ੍ਰੇਸ਼ਨ ਡਾ: ਤੁਸ਼ਾਰ ਅਗਰਵਾਲ ਦੀ ਦੇਖ-ਰੇਖ ਹੇਠ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਐਚ.ਓ. ਸਤਨਾਮਪੂਰਾ ਇੰਸਪੈਕਟਰ ਰਮਨਦੀਪ ਕੁਮਾਰ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਖਾਂ ਹਨ ਤਾਂ ਹੀ ਜਹਾਨ ਹੈ, ਜਿਸ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਦੁਬਾਰਾ ਪਰਤ ਆਉਂਦੀ ਹੈ ਉਸਦਾ ਜਹਾਨ ਮੁੜ ਕੇ ਫੇਰ ਸਿਰਜਿਆ ਜਾਂਦਾ ਹੈ। ਉਹਨਾ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਅੱਖਾਂ ਦੀ ਰੋਸ਼ਨੀ ਪਰਤਾ ਕੇ ਬਹੁਤ ਹੀ ਪਰਉਪਕਾਰੀ ਕੰਮ ਕਰ ਰਹੀਆਂ ਹਨ। ਇਸ ਦੌਰਾਨ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਖਾਂ ਦੀ ਸੁਰੱਖਿਆ ਲਈ ਪ੍ਰਦੂਸ਼ਣ ਰਹਿਤ ਵਾਤਾਵਰਣ ਬਨਾਉਣ ਵਿਚ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰੋਖੇ ਨਾ ਕਰਕੇ ਮਾਹਿਰ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਵਿੱਚ ਆਪਣਾ ਸਹਿਯੋਗ ਕਰੇਗਾ। ਇਸ ਮੌਕੇ ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਨੇ ਕਿਹਾ ਕਿ ਕੰਪਿਊਟਰ ਤੇ ਮੋਬਾਇਲ ਫੋਨ ਦੇ ਇਸ ਯੁਗ ‘ਚ ਬੱਚਿਆਂ ਦੀਆਂ ਅੱਖਾਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ਇਹਨਾ ਦੇ ਬਚਾਅ ਲਈ ਸਾਰਥਕ ਯਤਨ ਜ਼ਰੂਰੀ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਔਰਤ ਦੀ ਅੱਖ ‘ਚ ਫੋਲਡੇਬਲ ਲੈਂਸ ਪਾਇਆ ਗਿਆ ਹੈ। ਉਹਨਾਂ ਸਭਾ ਦੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਵੀ ਚਾਨਣਾ ਪਾਇਆ ਅਤੇ ਦੱਸਿਆ ਕਿ ਸਰਬ ਨੌਜਵਾਨ ਸਭਾ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਤੋਂ ਇਲਾਵਾ ਇਲਾਜ ਲਈ ਆਰਥਕ ਸਹਾਇਤਾ ਦਿੰਦੀ ਹੈ ਉੱਥੇ ਹੀ ਮੁਫ਼ਤ ਦਵਾਈਆਂ ਦੀ ਵੰਡ ਵੀ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਕਨੌਜੀਆ, ਰਵਿੰਦਰ ਸਿੰਘ ਰਾਏ, ਜਨਰਲ ਸਕੱਤਰ ਡਾ: ਵਿਜੇ ਕੁਮਾਰ, ਨਰਿੰਦਰ ਸਿੰਘ ਸੈਣੀ, ਸਾਹਿਬਜੀਤ ਸਾਬੀ, ਰਾਕੇਸ਼ ਕੋਛੜ, ਵਿਕਰਮਜੀਤ ਸਿੰਘ ਵਿੱਕੀ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
Thursday, 13 July 2023
ਸਰਬ ਨੌਜਵਾਨ ਸਭਾ ਵਲੋਂ ਜ਼ਰੂਰਤਮੰਦਾਂ ਦੀਆਂ ਅੱਖਾਂ ਦੀ ਰੌਸ਼ਨੀ ਪਰਤਾ ਕੇ ਕੀਤਾ ਜਾ ਰਿਹਾ ਪਰਉਪਕਾਰ - ਐਸ.ਐਚ.ਓ.

Subscribe to:
Post Comments (Atom)

No comments:
Post a Comment