ਹੁਸ਼ਿਆਰਪੁਰ 14 ਜੂਨ (ਅਮਰਜੀਤ ਸਿੰਘ)- ਸਰਬ ਸਾਂਝਾ ਦਰਬਾਰ ਪਿੰਡ ਕਾਂਟੀਆਂ ਵਿਖੇ ਸੂਫ਼ੀ ਸੰਤ ਨਸੀਬ ਸ਼ਾਹ ਜੀ ਦੀ ਨਿੱਘੀ ਯਾਦ ਵਿੱਚ ਗੱਦੀਨਸ਼ੀਨ ਸਾਹਿਬਜੋਤ ਮਹਾਰਾਜ ਜੀ ਦੀ ਅਗਵਾਹੀ ਵਿੱਚ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਜਿਲ੍ਹਾ ਹੁਸ਼ਿਆਰਪੁਰ ਦੀ ਸਮੂਹ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਮੁੱਖ ਵੈਦ ਬਲਜਿੰਦਰ ਰਾਮ ਖੜਕਾਂ ਦੀ ਵਿਸ਼ੇਸ਼ ਦੇਖਰੇਖ ਹੇਠ ਲਗਾਇਆ ਗਿਆ। ਇਸ ਕੈਂਪ ਦੀ ਉਦਘਾਟਨੀ ਰਸਮ ਮਾਲਿਕ ਸਾਹਿਬਜੋਤ ਮਹਾਰਾਜ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤੀ। ਇਸ ਕੈਂਪ ਵਿੱਚ ਵੈਦ ਬਲਜਿੰਦਰ ਰਾਮ ਦੀ ਟੀਮ ਵੱਲੋਂ ਕਰੀਬ 840 ਮਰੀਜ਼ਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਦਾ ਦੇਸੀ ਆਯੂਰਵੈਦਿਕ ਦਵਾਈਆਂ ਫ੍ਰੀ ਦਿੱਤੀਆਂ। ਇਸ ਮੌਕੇ ਉਦਘਾਟਨੀ ਰਸਮ ਮੌਕੇ ਤੇ ਮਾਲਿਕ ਸਾਹਿਬਜੋਤ ਮਹਾਰਾਜ ਜੀ ਨੇ ਕਿਹਾ ਸਦੀਆਂ ਤੋਂ ਪੁਰਾਣੇ ਮਹਾਂਰਿਸ਼ੀ ਪਹਿਲਾ ਆਯੂਰਵੈਦਿਕ ਨਾਲ ਮਨੁੱਖ ਦਾ ਇਲਾਜ ਕਰਦੇ ਸਨ ਅਤੇ ਅੱਜ ਦੇ ਦੌਰ ਵਿੱਚ ਵੀ ਆਯੂਰਵੈਦਿਕ ਦਵਾਈਆਂ ਨੇ ਲੋਕਾਂ ਦੇ ਦੁੱਖਾਂ ਨੂੰ ਦੂਰ ਕੀਤਾ ਹੈ। ਇਸ ਮੌਕੇ ਤੇ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਆਯੂਰਵੈਦਿਕ ਦਵਾਈ ਨਾਲ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੰੁਦਾ ਸਗੋਂ ਫਾਇਦਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਮਰੀਜ਼ਾਂ ਨੂੰ ਆਯੂਰਵੈਦ ਨਾਲ ਜੁੱੜ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਵੈਦ ਬਲਜਿੰਦਰ ਰਾਮ ਦੀ ਟੀਮ ਵਿੱਚ ਵੈਦ ਮਨੀਸ਼ਾਂ ਕੁੰਡਲ, ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਪਰਵਿੰਦਰ ਕੌਰ, ਵੈਦ ਦਵਿੰਦਰ ਕੁਮਾਰ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ ਉਚੇਚੇ ਤੋਰ ਤੇ ਪੁੱਜੇ। ਇਸ ਕੈਂਪ ਨੂੰ ਸਫਲ ਬਣਾਉਣ ਲਈ ਵੈਦ ਬਲਜਿੰਦਰ ਰਾਮ ਨੇ ਜਿਥੇ ਮਾਲਿਕ ਸਾਹਿਬਜੋਤ ਮਹਾਰਾਜ ਜੀ ਅਤੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਆਪਣੀ ਸਮੂਹ ਟੀਮ ਦਾ ਵੀ ਧੰਨਵਾਦ ਕੀਤਾ।
Sunday, 11 June 2023
ਸਰਬ ਸਾਂਝਾ ਦਰਬਾਰ ਪਿੰਡ ਕਾਂਟੀਆਂ ਵਿਖੇ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਦੀ ਟੀਮ ਨੇ ਮੁਫਤ ਮੈਡੀਕਲ ਕੈਂਪ ਲਗਾਇਆ

Subscribe to:
Post Comments (Atom)

No comments:
Post a Comment