ਫਰੀਦਕੋਟ 18 ਮਾਰਚ (ਗਗਨਦੀਪ ਸਿੰਘ ਝੋਟੀਵਾਲਾ)- ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਇਲਾਕੇ ਦੀ ਨਾਮਵਰ ਸੰਸਥਾ ਸਕਾਲਰਜ਼ ਸੀਨੀਅਰ ਸਕੂਲ ਅਰਾਈਆਂਵਾਲਾ ਕਲਾ ਵਿਖੇ ਹਰ ਸਾਲ ਦੀ ਤਰ੍ਹਾਂ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਸ਼ੁਰੂ ਹੋ ਗਿਆ ਹੈ, ਜੋ ਕਿ ਮਿਤੀ 18 ਮਾਰਚ ਤੱਕ ਚੱਲੇਗਾ। ਇਸ ਕੈਂਪ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ, ਘਰੇਲੂ ਕੰਮਕਾਜ, ਮੁਕਾਬਲੇ ਦੇ ਅਵਸਰ ਪੈਦਾ ਕਰਨੇ, ਵਿੱਦਿਅਕ ਫੇਰੀ ਅਤੇ ਨਾਮਵਰ ਇਲਾਕੇ ਦੀਆਂ ਨਾਮਵਰ ਹਸਤੀਆਂ ਨਾਲ ਰੂਬਰੂ ਦੇ ਪ੍ਰੋਗਰਾਮ ਉਲੀਕੇ ਗਏ ਹਨ। ਅੱਜ ਦੇ ਦਿਨ ਕੈਂਪ ਦੇ ਮੁੱਖ ਮਹਿਮਾਨ ਮੈਡਮ ਸੁਖਵੀਰ ਕੌਰ ਸਾਦਿਕ (ਬਿਊਟੀਸੀਅਨ) ਪਹੁੰਚੇ। ਸਭ ਤੋਂ ਪਹਿਲਾਂ ਸਕੂਲ ਦੇ ਡਾਇਰੈਕਟਰ ਮੈਡਮ ਗੁਰਪ੍ਰੀਤ ਕੌਰ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ। ਮੈਡਮ ਸੁਖਵੀਰ ਕੌਰ ਨੇ ਲੜਕੀਆਂ ਨੂੰ ਆਪਣੀ ਬਾਹਰੀ ਪਰਸਨੈਲਿਟੀ ਅਤੇ ਸਵੈ ਰੁਜ਼ਗਾਰ ਲਈ ਅਜਿਹੇ ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਲੜਕਿਆਂ ਨੂੰ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਖੂਬ ਦਿਲਚਸਪੀ ਵਿਖਾਈ ਕੈਪ ਦੇ ਅੱਜ ਦੇ ਦਿਨ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਿਕਨਿਕ ਲਈ ਰੈਸਟ ਹਾਊਸ ਫਰੀਦਕੋਟ ਵਿਖੇ ਲਿਜਾਇਆ ਗਿਆ। ਕੈਂਪ ਦੇ ਅਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਸਨਮਾਨਿਤ ਕੀਤਾ ਗਿਆ, ਅਤੇ ਸਕੂਲ ਦੇ ਚੇਅਰਮੈਨ ਸਰਦਾਰ ਮਨਮਿੰਦਰ ਸਿੰਘ ਢਿੱਲੋਂ ਜੀ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਹੋਰ ਉਪਰਾਲੇ ਕਰਨ ਦੀ ਗੱਲਬਾਤ ਕੀਤੀ ਗਈ। ਇਸ ਸਮੇਂ ਸਾਰਾ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Friday, 17 March 2023
ਮੈਡਮ ਸੁਖਵੀਰ ਕੌਰ ਸਾਦਿਕ ਪਹੁੰਚੇ ਸਕਾਲਰਜ਼ ਸੀਨੀਅਰ ਸਕੂਲ ਅਰਾਈਆਂਵਾਲਾ ਕਲਾ ਵਿਖੇ, ਸਕੂਲ ਡਾਇਰੈਕਟਰ ਮੈਡਮ ਗੁਰਪ੍ਰੀਤ ਕੌਰ ਢਿੱਲੋਂ ਨੇ ਕੀਤਾ ਸਵਾਗਤ
ਫਰੀਦਕੋਟ 18 ਮਾਰਚ (ਗਗਨਦੀਪ ਸਿੰਘ ਝੋਟੀਵਾਲਾ)- ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਇਲਾਕੇ ਦੀ ਨਾਮਵਰ ਸੰਸਥਾ ਸਕਾਲਰਜ਼ ਸੀਨੀਅਰ ਸਕੂਲ ਅਰਾਈਆਂਵਾਲਾ ਕਲਾ ਵਿਖੇ ਹਰ ਸਾਲ ਦੀ ਤਰ੍ਹਾਂ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਸ਼ੁਰੂ ਹੋ ਗਿਆ ਹੈ, ਜੋ ਕਿ ਮਿਤੀ 18 ਮਾਰਚ ਤੱਕ ਚੱਲੇਗਾ। ਇਸ ਕੈਂਪ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ, ਘਰੇਲੂ ਕੰਮਕਾਜ, ਮੁਕਾਬਲੇ ਦੇ ਅਵਸਰ ਪੈਦਾ ਕਰਨੇ, ਵਿੱਦਿਅਕ ਫੇਰੀ ਅਤੇ ਨਾਮਵਰ ਇਲਾਕੇ ਦੀਆਂ ਨਾਮਵਰ ਹਸਤੀਆਂ ਨਾਲ ਰੂਬਰੂ ਦੇ ਪ੍ਰੋਗਰਾਮ ਉਲੀਕੇ ਗਏ ਹਨ। ਅੱਜ ਦੇ ਦਿਨ ਕੈਂਪ ਦੇ ਮੁੱਖ ਮਹਿਮਾਨ ਮੈਡਮ ਸੁਖਵੀਰ ਕੌਰ ਸਾਦਿਕ (ਬਿਊਟੀਸੀਅਨ) ਪਹੁੰਚੇ। ਸਭ ਤੋਂ ਪਹਿਲਾਂ ਸਕੂਲ ਦੇ ਡਾਇਰੈਕਟਰ ਮੈਡਮ ਗੁਰਪ੍ਰੀਤ ਕੌਰ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ। ਮੈਡਮ ਸੁਖਵੀਰ ਕੌਰ ਨੇ ਲੜਕੀਆਂ ਨੂੰ ਆਪਣੀ ਬਾਹਰੀ ਪਰਸਨੈਲਿਟੀ ਅਤੇ ਸਵੈ ਰੁਜ਼ਗਾਰ ਲਈ ਅਜਿਹੇ ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਲੜਕਿਆਂ ਨੂੰ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਖੂਬ ਦਿਲਚਸਪੀ ਵਿਖਾਈ ਕੈਪ ਦੇ ਅੱਜ ਦੇ ਦਿਨ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਿਕਨਿਕ ਲਈ ਰੈਸਟ ਹਾਊਸ ਫਰੀਦਕੋਟ ਵਿਖੇ ਲਿਜਾਇਆ ਗਿਆ। ਕੈਂਪ ਦੇ ਅਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਸਨਮਾਨਿਤ ਕੀਤਾ ਗਿਆ, ਅਤੇ ਸਕੂਲ ਦੇ ਚੇਅਰਮੈਨ ਸਰਦਾਰ ਮਨਮਿੰਦਰ ਸਿੰਘ ਢਿੱਲੋਂ ਜੀ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਹੋਰ ਉਪਰਾਲੇ ਕਰਨ ਦੀ ਗੱਲਬਾਤ ਕੀਤੀ ਗਈ। ਇਸ ਸਮੇਂ ਸਾਰਾ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Subscribe to:
Post Comments (Atom)

No comments:
Post a Comment