| ਸੰਤ ਕ੍ਰਿਸ਼ਨ ਨਾਥ ਜੀ |
ਡੇਰਾ ਚਹੇੜੂ ਵਿਖੇ 17 ਅਕਤੂਬਰ ਦਿਨ ਸੋਮਵਾਰ ਨੂੰ ਕੱਤਕ ਮਹੀਨੇ ਦੀ ਸੰਗਰਾਂਦ ਅਤੇ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਵਸ ਮਨਾਉਣਗੀਆਂ ਸਮੂਹ ਸੰਗਤਾਂ
ਜਲੰਧਰ (ਅਮਰਜੀਤ ਸਿੰਘ, ਬਾਲੀ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ (ਫਗਵਾੜਾ) ਵਿਖੇ 17 ਅਕਤੂਬਰ ਦਿਨ ਸੋਮਵਾਰ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿਥੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਵੇਗਾ ਉਥੇ ਮਾਤਾ ਸਵਿਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਵੀ ਸੰਤ ਕ੍ਰਿਸ਼ਨ ਨਾਥ ਜੀ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਆਪਣੇ ਸ਼ੁੱਭ ਕਮਲਾਂ ਨਾਲ ਕਰਨਗੇ। ਜਿਕਰਯੋਗ ਹੈ ਕਿ ਅੱਜ 17 ਅਕਤੂਬਰ ਵਾਲੇ ਦਿਨ ਰਵਿਦਾਸੀਆ ਕੌਮ ਦੀ ਬੁਲੰਦ ਆਵਾਜ਼, ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ ਡੇਰਾ ਚਹੇੜੂ ਵਿਖੇ ਸਮੂਹ ਸੰਗਤਾਂ ਵਲੋਂ ਉਤਸ਼ਾਹ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦੇ ਡੇਰਾ ਚਹੇੜੂ ਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਬੇਅੰਤ ਕੀਰਤਨੀ ਜਥੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਨਿਹਾਲ ਕਰਨਗੇ। ਉਨ੍ਹਾਂ ਕਿਹਾ ਅੱਜ ਦੇ ਪਵਿੱਤਰ ਦਿਹਾੜੇ ਤੇ ਮਾਤਾ ਸਵਿਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਹੋਵੇਗਾ। ਜਿਸ ਵਿੱਚ 17 ਅਕਤੂਬਰ ਨੂੰ ਉਦਘਾਟਨ ਦੇ ਪਹਿਲੇ ਦਿਨ 125 ਬੱਚੇ ਦਾਖਲੇ ਸਮੇਤ ਸਿਖਿਆ ਪ੍ਰਾਪਤ ਕਰਨ ਦੀ ਸ਼ੁਰੂਆਤ ਕਰਨਗੇ। ਗੁਰੂ ਘਰ ਦੇ ਸੈਕਟਰੀ ਸਾਹਿਬ ਨੇ ਦਸਿਆ ਇਹ ਫ੍ਰੀ ਟਿਊਸ਼ਨ ਸੈਂਟਰ ਵਿੱਚ ਦਾਖਲੇ ਲਈ ਬੱਚੇ ਭਾਰੀ ਉਤਸ਼ਾਹ ਦਿਖਾ ਰਹੇ ਹਨ ਅਤੇ ਜਲਦ ਇਹ ਗਿਣਤੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਸੰਤ ਬਾਬਾ ਫੂਲ ਨਾਥ, ਸੰਤ ਬਾਬਾ ਬ੍ਰਹਮ ਨਾਥ ਜੀ ਦੇ ਆਸ਼ਰੀਵਾਦ ਸਦਕਾ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸਨ ਨਾਥ ਜੀ ਦੀ ਅਗਵਾਹੀ ਵਿੱਚ ਸੰਗਤਾਂ ਸਹਿਯੋਗ ਨਾਲ ਸ਼ੁਰੂ ਕੀਤੇ ਜਾ ਰਹੇ ਟਿਊਸ਼ਨ ਸੈਂਟਰ ਵਿੱਚ ਜਿਥੇ ਬਚਿਆਂ ਨੂੰ ਪਹਿਲੀ ਕਲਾਸ ਤੋਂ 12ਵੀਂ ਕਲਾਸ ਦੀ ਟਿਉੂਸ਼ਨ ਫ੍ਰੀ ਦਿੱਤੀ ਜਾਵੇਗੀ ਉਥੇ ਉਨ੍ਹਾਂ ਨੂੰ ਇੰਗਲਿਸ਼ ਟਿਊਸ਼ਨ ਅਤੇ ਇੰਗਲਿਸ਼ ਸਪੀਕਿੰਗ ਕੋਰਸ ਦੀ ਸਿਖਲਾਈ ਵੀ ਫ੍ਰੀ ਦਿੱਤੀ ਜਾਵੇਗੀ। ਇਹ ਟਿਊਸ਼ਨ ਸੈਂਟਰ ਵਿੱਚ ਬਚਿਆਂ ਨੂੰ ਸਿਖਿਅਤ ਕਰਨ ਦਾ ਉਪਰਾਲਾ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਹਾਂਪੁਰਖਾ ਦੀ ਅਗਵਾਹੀ ਵਿੱਚ ਫ੍ਰੀ ਕੀਤਾ ਜਾਵੇਗਾ। ਸੰਤ ਕ੍ਰਿਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
No comments:
Post a Comment