ਚੰਡੀਗੜ, (ਪ੍ਰੀਤਮ ਲੁਧਿਆਣਵੀ), 7 ਅਕਤੂਬਰ, 2022 : ‘ਅਨਹਦ ਕਰਿਏਸ਼ਨਜ’ ਵੱਲੋਂ 15 ਅਕਤੂਬਰ, 2022 ਤੋਂ ਪਟਿਆਲਾ ਵਿਖੇ ਇੱਕ ਵੀਹ ਰੋਜਾ ਐਕਟਿੰਗ ਵਰਕਸ਼ਾਪ ਲਗਾਈ ਜਾਵੇਗੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਰਕਸ਼ਾਪ ਦੇ ਪ੍ਰਬੰਧਕ ਤੇ ਸੁਪ੍ਰਸਿੱਧ ਅਦਾਕਾਰਾ ਕਮਲਪ੍ਰੀਤ ਨਜਮ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਡਾ. ਨੀਲਮ ਮਾਨ ਸਿੰਘ ਚੌਧਰੀ ਦੀ ਰਿਪਰਟਰੀ ਦੇ ਐਕਟਰ, ਥੀਏਟਰ ਅਤੇ ਫਿਲਮ ਦੇ ਅਦਾਕਾਰ, ‘ਗੁਰੂ ਬਮਰਾਹ’ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਗਰਜੂਏਟ ਤੇ ਫਿਲਮ ਐਕਟਰ ਗੁਰਿੰਦਰ ਕੁਮਾਰ ਸੇਠੀ ਵਿਦਿਆਰਥੀਆਂ ਨੂੰ ਥੀਏਟਰ ਅਤੇ ਫਿਲਮ ਐਕਟਿੰਗ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਉਣਗੇ। ਮੁੱਖ ਰੂਪ ਵਿੱਚ ਇਹ ਵਰਕਸ਼ਾਪ ਵਿਸ਼ਵ ਪ੍ਰਸਿੱਧ ਐਕਟਿੰਗ ਟ੍ਰੇਨਰ ‘ਸੈਨਫੋਰਡ ਮੇਸਨਰ’ ਦੀਆਂ ਐਕਟਿੰਗ ਤਕਨੀਕਾਂ ਤੇ ਆਧਾਰਿਤ ਹੋਵੇਗੀ। ਐਕਟਿੰਗ ਅਧਾਰਿਤ ਇਕ ਫਰੀ ਸੈਸ਼ਨ ਵੀ 12 ਅਕਤੂਬਰ ਨੂੰ ਰੱਖਿਆ ਗਿਆ ਹੈ। ਇਸਦੇ ਪ੍ਰਬੰਧਕ ਕਮਲਪ੍ਰੀਤ ਨਜਮ ਹੋਣਗੇ ਜੋ ਖੁਦ ਵੀ ਇੱਕ ਅਦਾਕਾਰਾ ਹਨ।

No comments:
Post a Comment