Sunday, 25 September 2022

ਟੀ.ਬੀ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਲਗਾਏ ਬੂਟੇ


ਫਤਹਿਗੜ੍ਹ ਸਾਹਿਬ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਰੁੱਖ ਲਗਾਓ ਦੇਸ਼ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਤਹਿਤ ਛਾਂਦਾਰ ਅਤੇ ਫ਼ਲਦਾਰ ਬੂਟੇ ਟੀ.ਬੀ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਨਜਦੀਕ ਜਗ੍ਹਾ ਵਿੱਚ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ ਦੀ ਪ੍ਰਧਾਨਗੀ ਹੇਠ ਲਗਾਏ ਗਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਔਜਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਰਾਜੇਸ਼ ਕੁਮਾਰ, ਜ਼ਿਲ੍ਹਾ ਟੀ.ਬੀ ਡਾਕਟਰ ਹਰਪ੍ਰੀਤ ਕੌਰ, ਸੁਰਿੰਦਰ ਪਾਲ ਵੋਮੈਨ ਹੈਲਪ ਲਾਈਨ ਅਤੇ ਪਰਵੀਨ ਕੌਰ ਜਨਰਲ ਸਕੱਤਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਧਰਤੀ ਉਪਰ ਜਿੰਨਾ ਜੰਗਲ ਸਾਨੂੰ ਚਾਹੀਦਾ ਹੈ ਪ੍ਰੰਤੂ ਧਰਤੀ ਉੱਪਰ ਉਸ ਨਾਲੋਂ ਕਿਤੇ ਘੱਟ ਹੈ ਇਸ ਦਾ ਸਭ ਤੋਂ ਵੱਧ ਦੁੱਖ ਸਮਾਜ ਸੇਵਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਹ ਹਰ ਰੋਜ਼ ਮਨੁੱਖਤਾ ਦੇ ਭਲੇ ਲਈ ਕਿਤੇ ਨਾ ਕਿਤੇ ਬੂਟੇ ਲਗਾ ਰਹੇ ਹਨ। ਘੱਟ ਰਹੇ ਦਰਖਤਾਂ ਨੂੰ ਪੂਰਾ ਕਰਨ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜ਼ਰੂਰਤ ਹੈ ਅਸੀਂ ਤਾਂ ਹੀ ਭੈੜੀਆਂ ਬੀਮਾਰੀਆਂ ਤੇ ਕਾਬੂ ਪਾ ਸਕਦੇ ਹਾਂ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਸੁਰਿੰਦਰ ਪਾਲ ਵੋਮੈਨ ਹੈਲਪ ਲਾਈਨ, ਅਕਵਿੰਦਰ ਕੌਰ, ਬਿੰਦੂ ਵਾਲੀਆਂ,ਭਲਵਿੰਦਰ ਕੌਰ ਕੰਮਪਿਊਟਰ ਉਪਰੇਟਰ, ਪਰਵੀਨ ਕੌਰ, ਭੁਪਿੰਦਰ ਸਿੰਘ, ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ.ਟੀ.ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਸਮੂਹ ਐਨ.ਟੀ, ਈ.ਪੀ ਦਾ ਪੂਰੇ ਸਟਾਫ਼ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ।

No comments:

Post a Comment