Thursday, 8 September 2022

ਖੇਡਾਂ ਵਤਨ ਪੰਜਾਬ ਦੀਆਂ ਦੁਸਾਂਝ ਕਲਾਂ ਵਿਖੇ ਹੋਈਆਂ ਸਮਾਪਤ


ਦੁਸਾਂਝ ਕਲਾਂ (ਸੁਰਿੰਦਰ ਪਾਲ ਕੁੱਕੂ)- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਖੇਡਾਂ ਨਾਲ ਜੋੜਨ ਦੀ ਕੜੀ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਫਿਲੌਰ ਬਲਾਕ ਦੇ ਬਲਾਕ ਪੱਧਰੀ ਮਕਾਬਲੇ ਗੁਰੂ ਹਰਿ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਵਿਖੇ ਕਰਵਾਏ ਗਏ ਸਨ।ਇਹ ਮਕਾਬਲਿਆਂ 'ਚ 14 ਸਾਲ ਵਰਗ 100 ਮੀਟਰ ਰੇਸ ਲਵਪ੍ੀਤ ਕੌਰ ਸ. ਕੰਨਿਆ ਸਕੂਲ ਦੁਸਾਂਝ ਕਲਾਂ ਪਹਿਲਾਂ ਸਥਾਨ, ਅਰਸ਼ਨੂਰ ਨਿਰਮਲ ਸਾਗਰ ਸਕੂਲ ਲਸਾੜਾ ਦੂਸਰਾ ਸਥਾਨ, ਜਸਲੀਨ ਕੌਰ ਦੁਸਾਂਝ ਕਲਾਂ, ਸੁਖਦੀਪ ਕੌਰ ਚੱਕ ਦੇਸ ਰਾਜ ਸਕੂਲ ਤੀਸਰਾ ਸਥਾਨ ਅਤੇ ਲੜਕੇ 14 ਸਾਲ ਵਰਗ 100 ਮੀਟਰ ਹੈਰੀ ਜੱਸੀ ਗੁਰੂ ਹਰਿ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਪਹਿਲਾਂ ਸਥਾਨ, ਸਨਦੀਪ ਅੱਟੀ, ਸਚਿਨ ਬਾਲੂ ਡੱਲੇਵਾਲ ਤੀਸਰਾ ਸਥਾਨ,17 ਸਾਲ ਵਰਗ ਲੜਕੀਆਂ 100 ਮੀਟਰ ਤਨੀਸ਼ਾ ਦੁਸਾਂਝ ਕਲਾਂ ਪਹਿਲਾਂ ਸਥਾਨ, ਜੈਸਮੀਨ ਦੁਸਾਂਝ ਕਲਾਂ ਦੂਸਰਾ ਸਥਾਨ, ਹਰਮਨਪ੍ਰੀਤ ਕੌਰ ਬੜਾ ਪਿੰਡ ਅਤੇ ਸਿਮਰਨ ਚੱਕ ਦੇਸ ਰਾਜ ਤੀਸਰਾ ਸਥਾਨ ਹਾਸਿਲ ਕੀਤਾ।17 ਸਾਲ ਵਰਗ ਲੜਕੇ 100 ਮੀਟਰ ਗੁਰਕਮਲ ਦੁਸਾਂਝ ਕਲਾਂ ਪਹਿਲਾਂ ਸਥਾਨ, ਹਰਮਨ ਨਗਰ ਦੂਸਰਾ ਸਥਾਨ, ਐਨੀਕੇਤ ਢੰਡਵਾੜ ਤੀਸਰਾ ਸਥਾਨ ਹਾਸਿਲ ਕੀਤਾ। ਰਿਲੇਅ ਰੇਸ 4×100  ਮੀਟਰ ਰੇਸ ਲੜਕੀਆਂ14 ਸਾਲ ਵਰਗ ਪਹਿਲਾਂ ਸਥਾਨ ਦੁਸਾਂਝ ਕਲਾਂ, ਦੂਸਰਾ ਸਥਾਨ ਲਸਾੜਾ, ਤੀਸਰਾ ਸਥਾਨ 5ਐਚ ਸਕੂਲ ਬੜਾ ਪਿੰਡ ਨੇ ਹਾਸਿਲ ਕੀਤਾ, 21 ਸਾਲ ਵਰਗ ਲੜਕੇ 4×100 ਮੀਟਰ ਰੇਸ ਦੁਸਾਂਝ ਕਲਾਂ ਪਹਿਲਾਂ ਸਥਾਨ, ਨਗਰ ਦੂਸਰਾ ਸਥਾਨ, ਗੋਰਾਇਆ ਤੀਸਰਾ ਸਥਾਨ ਹਾਸਿਲ ਕੀਤਾ।ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿ੍ਸੀਪਲ ਪ੍ਰੇਮ ਕੁਮਾਰ ਉਚੇਚੇ ਤੌਰ ਤੇ ਪੁੱਜੇ, ਜਿਨ੍ਹਾਂ ਨੇ ਖੇਡਾਂ ਵਿੱਚੋਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਖਿਡਾਰਨਾਂ ਅਤੇ ਖਿਡਾਰੀਆਂ ਨੂੰ ਮੈਡਲ ਦੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹਲਕਾ ਇੰਚਾਰਜ ਪਿ੍ਸੀਪਲ ਪ੍ਰੇਮ ਕੁਮਾਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਖੇਡਾਂ ਵਿੱਚੋਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ  ਖਿਡਾਰੀਆਂ ਅਤੇ ਖਿਡਾਰਨਾਂ ਨੂੰ ਵਧਾਇਆ ਦਿੱਤੀਆਂ ਅਤੇ ਕਿਹਾ ਕਿ ਨੌਜਵਾਨ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਅਪੀਲ ਕੀਤਾ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪਰੇਰਿਤ ਕੀਤਾ। ਇਸ ਖੇਡ ਸਮਾਰੋਹ 'ਚ ਲਵਜੀਤ ਸਿੰਘ ਜਿਲ੍ਹਾ ਖੇਡ ਅਫਸਰ ਜਲੰਧਰ, ਅੰਤਰਰਾਸ਼ਟਰੀ ਵੇਟ ਲਿਫਟਰ ਮਨਜੀਤ ਸਿੰਘ ਇਨਸਪੈਕਟਰ ਟਰੈਫਿਕ ਇੰਚਾਰਜ ਜਲੰਧਰ, ਲਖਵਿੰਦਰ ਸਿੰਘ ਪਾਹੜਾ, ਸੁਨੀਲ ਕੁਮਾਰ ਜਿਲਾ ਅਥਲੈਟਿਕ ਅਫਸਰ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ।ਖੇਡਾਂ ਦੁਰਾਨ ਰੱਸਾਕਸ਼ੀ ਦੇ ਮੁਕਾਬਲੇ ਲੜਕੇ ਅਤੇੇ ਲੜਕੀਆਂ ਵਿਚਕਾਰ ਕਰਵਾਏ ਅਤੇ  ਲੜਕੀਆਂ ਦੇ ਖੋ-ਖੋ ਮੁਕਾਬਲੇ ਕਰਵਾਏ ਗਏ ਜੋ ਕਿ ਖਿੱਚ ਦਾ ਕੇਂਦਰ ਬਣੇ ਰਹੇ। ਇਸ  ਮੌਕੇ ਖਿਡਾਰੀਆਂ ਲਈ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ’ਤੇ ਖਾਣੇ ਦੇ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਲੈਕਚਰਾਰ ਸਰੀਰਕ ਸਿੱਖਿਆ, ਕੁਲਵਿੰਦਰ ਸਿੰਘ ਕੋਚ, ਸੁਖਦੀਪ ਸਿੰਘ, ਪਿ੍ੰਸੀਪਲ ਤਜਿੰਦਰ ਸਿੰਘ, ਪਿ੍ੰਸੀਪਲ ਐਸ.ਪੀ.ਸਿੰਘ, ਸਰਪੰਚ ਮੱਖਣ ਸਿੰਘ, ਸੋਮ ਨਾਥ ਡੀ ਪੀ, ਲਸ਼ਕਰੀ ਰਾਮ, ਬਲਵੀਰ ਕੁਮਾਰ, ਨਾਨਕ ਸਿੰਘ, ਕੁਲਜੀਤ ਸਿੰਘ, ਨਰੇਸ਼ ਕੁਮਾਰ, ਗੁਰਬਖਸ਼ ਕੌਰ, ਬਲਜੀਤ ਕੌਰ, ਸੁਰਿੰਦਰ ਕੌਰ ਲਸਾੜਾ, ਪਲਵਿੰਦਰ ਸਿੰਘ ਦੁਸਾਂਝ, ਮਲਕੀਅਤ ਸਿੰਘ, ਸੁਰਿੰਦਰ ਸਿੰਘ ਕਾਲਾ, ਨਿਰਮਲ ਕੁਮਾਰ ਪੰਚ, ਸਤਪਾਲ ਪੰਚ, ਦਲਜਿੰਦਰ ਸਿੰਘ ਜੁਗਨੂੰ, ਨਛੱਤਰ ਸਿੰਘ ਨੋਨੀ, ਰਜਿੰਦਰ ਟਾਡਾਂ, ਗੁਰਮੀਤ ਸਿੰਘ ਨਾਨੋ ਮਜਾਰਾ, ਅਵਤਾਰ ਰਾਮ ਨਗਰ ਮਲਕੀਤ ਸਿੰਘ ਪੀ ਟੀ, ਦੀਪਾ ਬਕਾਪੁਰੀ ਪੀ ਏ, ਰਾਕੇਸ਼ ਕੁਮਾਰ ਸ਼ੋਸ਼ਲ ਮੀਡੀਆ ਇੰਚਾਰਜ ਫਿਲੌਰ ਅਤੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਕਾਰੀ ਅਤੇ ਇਲਾਕੇ ਭਰ ਤੋਂ ਪਤਵੰਤੇ ਸੰਜਣ ਆਦਿ ਹਾਜ਼ਰ ਸਨ।

No comments:

Post a Comment