Thursday, 1 September 2022

ਡੇਰਾ ਭਰੋਮਜਾਰਾ ਵਿਖੇ ਸੰਤ ਬਾਬਾ ਮੇਲਾ ਰਾਮ ਦੀ ਸਲਾਨਾ ਬਰਸੀ ਮੌਕੇ ਵੱਖ-ਵੱਖ ਡੇਰਿਆ ਤੋਂ ਸੰਤ-ਮਹਾਂਪੁਰਸ਼ ਪੁੱਜੇ


ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਵਲੋਂ 5 ਲੱਖ ਰੁ: ਦਾ ਐਲਾਨ

ਹੁਸ਼ਿਆਰਪੁਰ 1 ਸਤੰਬਰ (ਤਰਸੇਮ ਦੀਵਾਨਾ)-  ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਦਾ ਧੁਰਾ ਮੰਨੇ ਜਾਂਦੇ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੀ ਸਰਪ੍ਰਸਤੀ ਵਿੱਚ ਸੰਤ ਬਾਬਾ ਮੇਲਾ ਰਾਮ ਦੀ 69ਵੀ ਬਰਸੀ ਮਨਾਈ ਗਈ। ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਵੱਖ ਵੱਖ ਡੇਰਿਆ ਤੋ ਆਏ ਸੰਤ ਮਹਾਪੁਰਸ਼ਾ ਨੇ ਪ੍ਰਵਚਨ ਕੀਤੇ। ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ

ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਨੇ ਜਿਥੇ ਸੰਤ ਮਹਾਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਪ੍ਰਮੁੱਖ ਸ਼ਖਸ਼ੀਅਤਾ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ। ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕਿਸ਼ਨ ਰੌੜੀ ਨੇ ਕਿਹਾ ਕਿ ਮਹਾਨ ਤਪੱਸਵੀ ਸੰਤ ਬਾਬਾ ਮੇਲਾ ਰਾਮ ਡੇਰੇ ਵਲੋਂ ਸਿੱਖਿਆ ਦੇ ਖੇਤਰ ਨੂੰ ਵੱਡੀ ਦੇਣ ਹੈ। ਉਨ੍ਹਾ ਡੇਰੇ ਵਲੋਂ ਚਲਾਏ ਜਾ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਭਰੋਮਜਾਰਾ ਲਈ 5 ਲੱਖ ਰੁ:ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਹੈ ਕਿ ਹਰ ਜਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾਵੇ ਅਤੇ ਨਸ਼ਿਆ ਦੇ ਵੱਡੇ ਸਮੱਗਲਰਾ ਨੂੰ ਨੱਥ ਪਾਈ ਜਾਵੇ। ਇਸ ਮੌਕੇ ਚੇਅਰਮੈਨ ਸੰਤ

ਮਹਿੰਦਰਪਾਲ ਡੇਰਾ ਸੱਚਖੰਡ ਪੰਡਵਾਂ, ਸੰਤ ਨਿਰਮਲ ਸਿੰਘ ਅਵਾਦਾਨ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਬੀਬੀ ਮੀਨਾ ਦੇਵੀ ਜੇਜੋਂ ਦੁਆਬਾ, ਸੰਤ ਤਾਰਾ ਚੰਦ ਸੰਧਵਾਂ, ਸੰਤ ਹਾਕਮ ਦਾਸ ਸੰਧਵਾਂ, ਸੰਤ ਗੁਰਦੇਵ ਗਿਰੀ ਪਠਾਨਕੋਟ, ਸੰਤ ਸਤਨਾਮ ਸਿੰਘ ਨਰੂੜ, ਮਹੰਤ ਕੇਸ਼ਵ ਬੰਗਾ ਕੁੱਕੜਾ ਬੀੜਾ, ਸੰਤ ਆਤਮਾ ਦਾਸ ਅਪਰਾ, ਸੰਤ ਕਪੂਰ ਦਾਸ ਅਬਾਦਪੁਰਾ, ਸਾਂਈ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ, ਜਥੇ:ਨਹੰਗ ਸਿੰਘ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ, ਸੰਤ ਓਮ ਪ੍ਰਕਾਸ਼ ਬੀਣੇਵਾਲ, ਬੀਬੀ ਮੋਨਿਕਾ ਗੜਸ਼ੰਕਰ, ਸੰਤ ਸਤਨਾਮ ਦਾਸ ਗੱਜਰ ਮਹਿਦੂਦ ਆਦਿ ਸੰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨਾਲ ਪ੍ਰਵਚਨ ਕੀਤੇ। ਇਸ ਮੌਕੇ ਜੈ ਕਿਸ਼ਨ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ, ਹਲਕਾ ਇੰਚਾਰਜ ਕੁਲਜੀਤ ਸਰਹਾਲ,ਮੈਂਬਰ ਜਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ ਸਕੱਤਰ ਪੰਜਾਬ ਕਾਂਗਰਸ ਐਸ.ਸੀ ਸੈਲ, ਸਰਵਣ ਸਿੰਘ ਬੱਲ ਡੀ.ਐਸ.ਪੀ ਬੰਗਾ, ਗੁਰਦਿਆਲ ਸਿੰਘ ਐਸ.ਐਚ.ਓ ਬਹਿਰਾਮ, ਜਗਜੀਤ ਸਿੰਘ ਬਲਾਕੀਪੁਰ, ਗੁਰਮਿੰਦਰ ਸਿੰਘ ਕੱਟ, ਨਰਿੰਦਰ ਸਿੰਘ ਭਰੋਮਜਾਰਾ, ਬਲਵੀਰ ਕਰਨਾਣਾ, ਦਵਿੰਦਰ ਸਿੰਘ ਰਾਣੂੰ, ਬਿਹਾਰੀ ਲਾਲ ਨੰਗਲ ਭਾਖੜਾ, ਨਿਸ਼ੀ ਸਰਪੰਚ ਸੌਲੀ, ਜਸਵੰਤ ਰਾਮ ਸੌਲੀ, ਮੱਘਰ ਦਾਸ ਸਰਪੰਚ ਪੋਰਖੋਵਾਲ, ਖੇਮ ਰਾਜ ਸਰਪੰਚ ਰਾਮਪੁਰ ਬੀਲੜੋ, ਸਟੇਜ ਸਕੱਤਰ ਸੀਟੂ ਬਾਈ, ਲੈਕਚਰਾਰ ਰਾਮ ਲੁਭਾਇਆ ਕਲਸੀ, ਪਿ੍ਰੰਸੀਪਲ ਰੌਸ਼ਨ ਲਾਲ ਸਰਹਾਲ ਰਾਣੂੰਆ, ਪਿ੍ਰੰਸੀਪਲ ਹਰਭਜਨ ਰਾਮ, ਅਮਰਜੀਤ ਸਿੰਘ ਰੁੜਕੀ ਮੀਤ ਪ੍ਰਧਾਨ ਗੁਰੂ ਰਵਿਦਾਸ ਸੇਵਕ ਸਭਾ ਰਜਿ:ਆਰ.ਸੀ.ਐਫ ਕਪੂਰਥਲਾ, ਕ੍ਰਿਸ਼ਨ ਸਿੰਘ, ਕਸ਼ਮੀਰ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਕ੍ਰਿਸ਼ਨ ਕੁਮਾਰ ਜੱਸਲ, ਕੌਂਸਲਰ ਸੁੱਚਾ ਰਾਮ ਜਲੰਧਰ, ਪਿ੍ਰੰਸੀਪਲ ਬਲਵੀਰ ਕੌਰ ਟਾਂਡਾ, ਏ.ਐਸ.ਆਈ ਮਨਜਿੰਦਰ ਸਿੰਘ ਕੰਗਰੋੜ, ਬਾਬਾ ਜਿੰਦਰ ਜੀ,ਜੀ.ਸੀ ਖੁੱਤਣ, ਬਲਵੰਤ ਰਾਏ ਬੜਿੰਗ, ਡਾ.ਕਿਰਪਾਲ ਸਿੰਘ, ਹਰਭਜਨ ਸਿੰਘ ਚੱਕਗੁਰੂ, ਦੇਸ ਰਾਜ ਚੱਕ ਗੁਰੂ ਆਦਿ ਸੰਗਤਾਂ ਹਾਜਰ ਸਨ।

No comments:

Post a Comment