Thursday, 1 September 2022

ਜੋਨ 11 ਫਿਲੌਰ ਵਿੱਚ ਰਹੀ ਸਰਕਾਰੀ ਹਾਈ ਸਕੂਲ ਦਿਆਲਪੁਰ ਦੀ ਝੰਡੀ:- ਪੁਆਰੀ


ਫਿਲੌਰ  01 ਸਤੰਬਰ (ਸੁਰਜੀਤ ਸਿੰਘ ਬਰਨਾਲਾ)- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮਾਂ ਤੇ ਕਰਵਾਈਆਂ ਗਈਆਂ ਸਕੂਲ ਖੇਡਾਂ  ਵਿੱਚ ਜੋਨ 11 ਫਿਲੌਰ ਦੇ ਸਕੂਲਾਂ ਵਿੱਚੋਂ ਸਰਕਾਰੀ ਹਾਈ ਸਕੂਲ ਦਿਆਲਪੁਰ ਦੀ ਝੰਡੀ ਰਹੀ, ਮੁੱਖ ਅਧਿਆਪਕ ਸੁਰਿੰਦਰ ਕੁਮਾਰ ਪੁਆਰੀ ਨੇ ਦੱਸਿਆ ਕਿ ਸਕੂਲ ਦੀਆਂ 11 ਟੀਮਾਂ ਵਿੱਚੋਂ 9 ਨੇ ਗੋਲਡ ਮੈਡਲ ਅਤੇ ਦੋ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ। ਇਸ ਪ੍ਰਾਪਤੀ ਦਾ ਸਿਹਰਾ ਸ੍ਰੀ ਬਲਵੀਰ ਕੁਮਾਰ ਪੀ.ਟੀ.ਆਈ, ਸਮੂਹ ਸਟਾਫ, ਪਿੰਡ ਵਾਸੀ ਅਤੇ ਐਨ ਆਰ ਆਈ ਭੈਣਾਂ-ਭਰਾਵਾਂ ਵੱਲੋਂ ਕੀਤੇ ਯਤਨਾਂ ਨੂੰ ਦਿੱਤਾ। ਇਨਾਮਾਂ ਦੀ ਵੰਡ ਆਮ ਆਦਮੀ ਪਾਰਟੀ ਫਿਲੌਰ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਕੀਤੀ, ਆਪਣੇ ਭਾਸ਼ਨ ਵਿੱਚ ਸੰਬੋਧਨ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਸਰੀਰ ਵਿੱਚ ਇਕ ਤੰਦਰੁਸਤ ਦਿਮਾਗ ਰਹਿੰਦਾ ਹੈ, ਇਸ ਲਈ ਖੇਡਾਂ ਸਾਡੇ ਸਰੀਰਕ, ਮਾਨਸਿਕ ਅਤੇ ਭਾਈਚਾਰਕ ਸਾਂਝ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਖੇਡਾਂ ਦੇ ਵਧੀਆ ਪ੍ਰਬੰਧ ਲਈ ਸਕੂਲ ਮੁੱਖ ਅਧਿਆਪਕ ਸੁਰਿੰਦਰ ਕੁਮਾਰ ਪੁਆਰੀ ਅਤੇ ਸਮੂਹ ਸਟਾਫ ਭਰਪੂਰ ਪ੍ਰਸ਼ੰਸਾ ਕੀਤੀ, ਇਸ ਸਮੇਂ ਜੋਨ ਕਨਵੀਨਰ ਲਸ਼ਕਰੀ ਰਾਮ, ਸ੍ਰੀ ਮੋਹਨ ਲਾਲ ਥਲਾ, ਮੈਡਮ ਪੂਨਮ ਨਯਿਅਰ, ਮੈਡਮ ਰਵਿੰਦਰ ਕੌਰ, ਮੈਡਮ ਨਵਨੀਤ ਕੌਰ, ਸ੍ਰੀ ਬਲਵੀਰ ਕੁਮਾਰ, ਸ਼੍ਰੀ ਰਿਸ਼ੀਰਾਜ, ਸ੍ਰੀਮਤੀ ਜਸਵੀਰ ਕੌਰ, ਡਾ: ਹਰਵੀਰ ਕੌਰ, ਸ੍ਰੀਮਤੀ ਗੁਰਦਿਆਲ ਕੌਰ ਸ੍ਰੀਮਤੀ ਰਜਨੇਸ਼ ਕੌਰ, ਮੈਡਮ ਸਮਾਇਲੀ ਬੱਤਰਾ, ਮੈਡਮ ਮੋਨੀਕਾ, ਸ੍ਰੀਮਤੀ ਨੀਰੂ ਬਾਲਾ ਅਤੇ ਸ੍ਰੀ ਅਮਰਪਾਲ ਹਾਜ਼ਰ ਸਨ।

No comments:

Post a Comment