Tuesday, 13 September 2022

ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਆਦਮਪੁਰ ਵਿਖੇ 100 ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ


ਆਦਮਪੁਰ (ਅਮਰਜੀਤ ਸਿੰਘ)- ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਐਸ.ਐਸ.ਪੀ ਸਾਹਿਬ ਜਲੰਧਰ ਦਿਹਾਤੀ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਅਤੇ ਸ਼੍ਰੀਮਤੀ ਮਨਜੀਤ ਕੌਰ ਪੀ.ਪੀ.ਐਸ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਨੂੰ ਥਾਣਾ ਸਾਂਝ ਕੇਂਦਰ ਆਦਮਪੁਰ ਵੱਲੋ  ਡੀ.ਐਸ.ਪੀ ਸਰਬਜੀਤ ਰਾਏ ਪੀ.ਪੀ.ਐਸ ਸਬ ਡਵੀਜ਼ਨ ਆਦਮਪੁਰ ਅਤੇ ਮੁੱਖ ਅਫਸਰ ਥਾਣਾ ਆਦਮਪੁਰ ਹਰਦੀਪ ਸਿੱਘ ਇੰਸਪੈਕਟਰ ਦੀ ਸੁਪਰਵਿਜ਼ਨ ਹੇਠ ਜਿਲਾ ਸਾਂਝ ਇੰਚਾਰਜ ਐਸ.ਆਈ. ਪੂਰਨ ਸਿੰਘ,  ਏ.ਐਸ.ਆਈ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਕਸਬਾ ਆਦਮਪੁਰ ਵਿਖੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਆਦਮਪੁਰ ਵਿਖੇ 6 ਵੀ ਕਲਾਸ ਤੋਂ ਲੈ ਕੇ 12 ਵੀ ਕਲਾਸ  ਤੱਕ ਦੇ 100 ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ ਗਏ ਅਤੇ ਸਰਕਾਰ ਵਲੋਂ ਗਰੀਬ ਲੋਕਾਂ ਲਈ ਫਰੀ ਸਹੂਲਤਾਂ, ਟੋਲ ਫ੍ਰੀ ਨੰਬਰ 112 ਅਤੇ ਬਰਸਾਤ ਦੇ ਮੌਸਮ ਦੌਰਾਨ ਅਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਸ਼੍ਰੀਮਤੀ ਸਤਿੰਦਰ ਕੌਰ ਵਾਇਸ ਪ੍ਰਿਸੀਪਲ ਅਤੇ ਹੋਰ ਸਟਾਫ ਏ.ਐਸ.ਆਈ ਗੁਰਪ੍ਰੀਤ ਸਿੰਘ, ਸੀਨੀਅਰ ਸਿਪਾਹੀ ਬਲਮੀਤ ਸਿੰਘ, ਸੀਨੀਅਰ ਸਿਪਾਹੀ ਪ੍ਰੇਮ ਕਪੂਰ, ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ, ਸੀਨੀਅਰ ਸਿਪਾਹੀ ਪਰਦੀਪ ਕੁਮਾਰ, ਬਲਵੀਰ ਸਿੰਘ, ਮਨਮੋਹਨ ਸਿੰਘ ਅਤੇ ਹੋਰ ਮੋਹਤਵਾਰ ਵਿਅਕਤੀ ਹਾਜ਼ਰ ਸਨ।

No comments:

Post a Comment