Monday, 8 August 2022

ਸਰਕਾਰ ਵੱਧ ਰਹੇ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਵੇ- ਸੁਰਿੰਦਰ ਸਿੰਘ ਕੈਰੋਂ

ਜਲੰਧਰ (ਅਮਰਜੀਤ ਸਿੰਘ)- ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੀ ਇਕ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਖੇ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਮੀਟਿੰਗ ਵਿੱਚ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਨਸ਼ਾ ਅਤੇ ਰਿਸ਼ਵਤਖੋਰੀ ਬਹੁਤ ਵਧ ਗਈ ਹੈ ਇਸ ਕਰਕੇ ਇਹ ਅਪਰਾਧਾਂ ਨੂੰ ਰੋਕਣ ਲਈ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੀ ਇਹ ਮੀਟਿੰਗ ਬੁਲਾਈ ਗਈ ਹੈ। ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਸਰਕਾਰ ਨੂੰ ਵੱਧ ਰਹੇ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਜਨਤਾ ਨੂੰ ਇਨਸਾਫ਼ ਮਿਲ ਸਕੇ ਨਾਲ ਹੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਬੋਲਦਿਆਂ ਕਿਹਾ ਕਿ ਜੋ ਅਫ਼ਸਰ ਕੰਮ ਕਰਨ ਦੇ ਬਦਲੇ ਰਿਸ਼ਵਤ ਮੰਗਦੇ ਹਨ ਉਨ੍ਹਾਂ ਬਾਰੇ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੀ ਟੀਮ ਨੂੰ ਲਿਖ ਕੇ ਇਸ ਬਾਰੇ ਸੂਚਨਾ ਦਿੱਤੀ ਜਾ ਸਕਦੀ ਹੈ ਅਤੇ ਜੇ ਕਿਸੇ ਧੀ ਭੈਣ ਨੂੰ ਦਾਜ ਦੇਣ ਵਾਰੇ ਕੋਈ ਪਰਿਵਾਰ ਤੰਗ ਕਰਦਾ ਹੈ ਤਾਂ ਉਸਦੀ ਸੂਚਨਾ ਸਾਡੀ ਟੀਮ ਨੂੰ ਦੇ ਸਕਦੇ ਹਨ ਅਤੇ ਅਸੀਂ ਉਨ੍ਹਾਂ ਦੀ ਪੂਰੀ ਮਦਦ ਕਰਾਂਗੇ। ਜੋ ਲੋਕ ਚੌਕਾਂ ਵਿਚ ਭੀਖ ਮੰਗਦੇ ਹਨ ਉਨ੍ਹਾਂ ਨੂੰ ਵੀ ਨੱਥ ਪਾਈ ਜਾਵੇ ਤਾ ਜੋ ਕਿ ਅਣ ਸੁਖਾਵੀਂ ਘਟਨਾ ਨਾ ਹੋ ਸਕੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਯਸ਼ਪਾਲ ਸਫਰੀ ਨੇ ਪਿਛਲੇ ਸਾਲ ਦੀਆਂ ਕਾਰਗੁਜ਼ਾਰੀਆਂ ਬਾਰੇ ਦੱਸਿਆ ਕਿ ਐਸੋਸੀਏਸ਼ਨ ਨੇ ਵਧੀਆ ਤੇ ਸ਼ਲਾਘਾਯੋਗ ਕੰਮ ਕੀਤੇ ਹਨ ਉਨ੍ਹਾਂ ਨੇ ਕਿਹਾ ਜੋ ਅਫ਼ਸਰ ਜ਼ਿਲ੍ਹੇ ਵਿਚ ਵਧੀਆ ਕੰਮ ਕਰਨਗੇ। ਉਨ੍ਹਾਂ ਦਾ ਅਫ਼ਸਰਾਂ ਨੂੰ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਸਾਲਾਨਾ ਪ੍ਰੋਗਰਾਮ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੀਟਿੰਗ ਵਿਚ ਅਲੱਗ ਅਲੱਗ ਸ਼ਹਿਰਾਂ ਤੋਂ ਆਏ ਹੋਏ ਕਾਫ਼ੀ ਮੈਂਬਰ ਮੌਜੂਦ ਸਨ। ਇਸ ਮੀਟਿੰਗ ਵਿਚ ਸਰਦਾਰ ਕੈਰੋਂ ਵੱਲੋਂ ਕੁਝ ਮੈਂਬਰਾਂ ਨੂੰ ਅਹੁਦੇ ਵੀ ਦੇ ਕੇ ਨਿਵਾਜ਼ਿਆ ਗਿਆ।

No comments:

Post a Comment