Saturday, 6 August 2022

ਜੰਡੂ ਸਿੰਘਾ ਵਿਖੇ ਸਾਉਣ ਦੀ ਅਸ਼ਟਮੀ ਅਤੇ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਸਬੰਧ ਵਿੱਚ ਲੰਗਰ ਲਗਾਏ

ਲੰਗਰ ਵਰਤਾਉਣ ਦੀ ਸੇਵਾ ਕਰਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਵਿਦਿਆਰਥੀ 

ਜਲੰਧਰ (ਅਮਰਜੀਤ ਸਿੰਘ)-
ਸਾਉਣ ਦੇ ਮਹੀਨੇ ਵਿੱਚ ਚੱਲ ਰਹੇ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਵਿੱਚ ਲੱਖਾਂ ਸ਼ਰਧਾਲੂ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਨੂੰ ਸਾਇਕਲਾਂ, ਮੋਟਰ ਵਾਹਨਾਂ ਅਤੇ ਮੋਟਰਸਾਇਕਲਾਂ ਤੇ ਜਾਂਦੇ ਹਨ ਅਤੇ ਮਹਾਂਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਉਨ੍ਹਾਂ ਸਮੂਹ ਸ਼ਰਧਾਲੂਆਂ ਦੀ ਸੇਵਾ ਹਿੱਤ ਹਿਊਮਨ ਸਕਿਲ ਐਜੂਕੇਸ਼ਨ ਵੇਲਫੇਅਰ ਸੁਸਾਇਟੀ ਵਲੋਂ ਜੰਡੂ ਸਿੰਘਾ ਮੇਨ ਹੁਸ਼ਿਆਰਪੁਰ ਜਲੰਧਰ ਰੋ੍ਹਡ ਤੇ ਸਾਉਣ ਦੀ ਅਸ਼ਟਮੀ ਅਤੇ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਸਬੰਧ ਵਿੱਚ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਦੇ ਵਿਦਿਆਰਥੀਆ ਵਲੋਂ ਮਹਾਂਮਾਈ ਜੀ ਦੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬੜ੍ਹੀ ਸ਼ਰਧਾ ਭਾਵਨਾਂ ਨਾਲ ਜਿਥੇ ਮਾਤਾ ਰਾਣੀ ਦੇ ਸ਼ਰਧਾਲੂਆਂ ਦੀ ਸੇਵਾ ਕੀਤੀ ਉਥੇ ਪਿੰਡ ਜੰਡੂ ਸਿੰਘਾ ਦੀ ਸੰਗਤ ਨੂੰ ਵੀ ਲੰਗਰ ਛਕਾਇਆ। ਇਸ ਮੋਕੇ ਤੇ ਸੁਸਾਇਟੀ ਪ੍ਰਧਾਨ ਸੁਖਦੇਵ ਸਿੰਘ ਨੇ ਵਿਦਿਆਰਥੀਆ ਨੂੰ ਸਮਾਜ ਸੇਵਾ ਦੇ ਕੰਮ ਲਈ ਪ੍ਰੇਰਿਤ ਕੀਤਾ। ਇਸ ਮੋਕੇ ਮੈਡਮ ਜਸਪ੍ਰੀਤ ਕੋਰ, ਮੈਡਮ ਲਵਲੀਨ ਕੌਰ, ਨਰਿੰਦਰ ਸਿੰਘ, ਮਹੁੰਮਦ ਹੁਸੈਨ, ਮਲਕੀਤ ਸਿੰਘ, ਸੁਰਿੰਦਰ ਛਿੰਦਾ ਕੁੱਕ ਅਤੇ ਹੋਰ ਸੇਵਾਦਾਰ ਮੋਜੂਦ ਸਨ।   


No comments:

Post a Comment